menu-icon
Punjabi Story Line
  • Home
  • News
  • Trending
  • ਆਰਡਰ ਦੇਣ ਆਏ ਡਿਲੀਵਰੀ ਏਜੰਟ ਨੇ ਕੀਤੀ ਘਰ ਅੰਦਰ ਵੜਨ ਦੀ ਕੋਸ਼ਿਸ਼, ਘਬਰਾਈ ਲੜਕੀ ਨੇ ਵੀਡਿਓ ਸਾਂਝਾ ਕਰ ਖੋਲ੍ਹੀ ਪੋਲ

ਆਰਡਰ ਦੇਣ ਆਏ ਡਿਲੀਵਰੀ ਏਜੰਟ ਨੇ ਕੀਤੀ ਘਰ ਅੰਦਰ ਵੜਨ ਦੀ ਕੋਸ਼ਿਸ਼, ਘਬਰਾਈ ਲੜਕੀ ਨੇ ਵੀਡਿਓ ਸਾਂਝਾ ਕਰ ਖੋਲ੍ਹੀ ਪੋਲ

ਸੋਸ਼ਲ ਮੀਡੀਆ 'ਚ ਇੱਕ ਔਰਤ ਨੇ ਇੱਕ ਜ਼ੈਪਟੋ ਡਿਲੀਵਰੀ ਏਜੰਟ 'ਤੇ ਜ਼ਬਰਦਸਤੀ ਉਸਦੇ ਘਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ। ਇਸਦੇ ਨਾਲ ਹੀ ਉਸਨੇ ਦੱਸਿਆ ਕਿ ਇਸ ਮਾਮਲੇ 'ਤੇ ਉਸਨੇ ਜ਼ੈਪਟੋ ਕੋਲ ਸ਼ਿਕਾਇਤ ਵੀ ਦਰਜ ਕਰਵਾਈ।

Date Updated Last Updated : 31 July 2026, 04:36 PM IST
Share:

ਨਵੀਂ ਦਿੱਲੀ: ਅੱਜ-ਕੱਲ੍ਹ ਘਰ ਬੈਠੇ ਆਨਲਾਈਨ ਭੋਜਨ ਅਤੇ ਜ਼ਰੂਰੀ ਚੀਜ਼ਾਂ ਮੰਗਾਉਣਾ ਆਮ ਜਿਹੀ ਗੱਲ ਹੋ ਗਈ ਹੈ। ਆਨਲਾਈਨ ਆਰਡਰ ਦੇ 10 ਮਿੰਟ ਦੇ ਅੰਦਰ ਡਿਲੀਵਰੀ ਏਜੰਟ ਘਰ ਤੱਕ ਸਮਾਨ ਦੇਣ ਪਹੁੰਚ ਜਾਂਦੇ ਹਨ। ਹਾਲਾਂਕਿ, ਇਸੇ ਵਿਚਾਲੇ ਆਨਲਾਈਨ ਡਿਲੀਵਰੀ ਨਾਲ ਜੁੜਿਆ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਚ ਇੱਕ ਔਰਤ ਨੇ ਇੱਕ ਜ਼ੈਪਟੋ ਡਿਲੀਵਰੀ ਏਜੰਟ 'ਤੇ ਜ਼ਬਰਦਸਤੀ ਉਸਦੇ ਘਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ।

ਜ਼ੈਪਟੋ ਏਜੰਟ ਨੇ ਕੀਤੀ ਜ਼ਬਰਦਸਤੀ ਅੰਦਰ ਵੜਨ ਦੀ ਕੋਸ਼ਿਸ਼

ਹਾਲ ਹੀ 'ਚ 'ਥੈਟਮੇਥਿਸਟਗਰਲ' ਨਾਮਕ ਇੰਸਟਾਗ੍ਰਾਮ ਪ੍ਰੋਫਾਈਲ 'ਤੇ ਇੱਕ ਲੜਕੀ ਨੇ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਉਹ ਦੱਸਦੀ ਹੈ ਕਿ ਡਿਲੀਵਰੀ ਏਜੰਟ ਆਰਡਰ ਸੌਂਪਣ ਤੋਂ ਬਾਅਦ ਪਾਣੀ ਪੀਣਾ ਚਾਹੁੰਦਾ ਸੀ। ਜਦੋਂ ਉਸਨੇ ਅੰਦਰ ਆਉਣ ਲਈ ਕਿਹਾ, ਤਾਂ ਲੜਕੀ ਨੇ ਇਨਕਾਰ ਕਰ ਦਿੱਤਾ। ਇਸ ਮਗਰੋਂ ਉਸਨੇ ਹੋਰ ਪਾਣੀ ਮੰਗਿਆ ਪਰ ਹਰ ਵਾਰ ਘਰ ਵਿੱਚ ਦਾਖਲ ਹੋਣ 'ਤੇ ਜ਼ੋਰ ਦਿੱਤਾ। ਹਾਲਾਂਕਿ, ਲੜਕੀ ਨੇ ਉਸਦਾ ਅੰਦਰ ਆਉਣ 'ਤੇ ਵਿਰੋਧ ਕੀਤਾ। 

 

ਔਰਤ ਨੇ ਜ਼ੈਪਟੋ ਕੋਲ ਦਰਜ ਕਰਵਾਈ ਸ਼ਿਕਾਇਤ 

ਜਦੋਂ ਔਰਤ ਨੇ ਵਾਰ-ਵਾਰ ਇਨਕਾਰ ਕੀਤਾ, ਤਾਂ ਜ਼ੈਪਟੋ ਏਜੰਟ ਦਰਵਾਜ਼ੇ ਦੀ ਘੰਟੀ ਵਜਾਉਂਦਾ ਰਿਹਾ। ਜਦੋਂ ਉਸਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਉਸਨੇ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਅਤੇ ਕਾਫ਼ੀ ਸਮੇਂ ਤੱਕ ਅਜਿਹਾ ਕਰਦਾ ਰਿਹਾ। ਔਰਤ ਇਸ ਘਟਨਾ ਤੋਂ ਘਬਰਾ ਗਈ ਪਰ ਨਾਲ ਹੀ ਉਸਨੇ ਜ਼ੈਪਟੋ ਕੋਲ ਸ਼ਿਕਾਇਤ ਵੀ ਦਰਜ ਕਰਵਾਈ।

ਸ਼ਿਕਾਇਤ ਤੋਂ ਬਾਅਦ ਕੰਪਨੀ ਦਾ ਜਵਾਬ

ਔਰਤ ਨੇ ਕੰਪਨੀ ਨੂੰ ਜ਼ੈਪਟੋ ਏਜੰਟ ਬਾਰੇ ਸ਼ਿਕਾਇਤ ਕੀਤੀ। ਹੁਣ ਕੰਪਨੀ ਦਾ ਜਵਾਬ ਕਮੇਂਟ ਸੈਕਸ਼ਨ ਵਿੱਚ ਆਇਆ ਹੈ ਤੇ ਉਨ੍ਹਾਂ ਨੇ ਡਿਟੇਲ ਮਗਰੋਂ ਕਾਰਵਾਈ ਕਰਨ ਦੀ ਗੱਲ ਕਹੀ ਹੈ। 

ਯੂਜ਼ਰਸ ਨੇ ਸਾਂਝੇ ਕੀਤੇ ਆਪਣੇ ਅਨੁਭਵ

ਲੜਕੀ ਦਾ ਇਹ ਵੀਡੀਓ ਵਾਇਰਲ ਹੋਣ ਮਗਰੋਂ ਹੋਰ ਲੋਕਾਂ ਨੇ ਵੀ ਆਪਣੇ ਅਨੁਭਵ ਵੀ ਸਾਂਝੇ ਕੀਤੇ ਹਨ। ਇੱਕ ਯੂਜ਼ਰ ਨੇ ਇੱਕ ਘਟਨਾ ਦਾ ਜ਼ਿਕਰ ਕੀਤਾ ਜਿੱਥੇ ਇੱਕ ਡਿਲੀਵਰੀ ਏਜੰਟ ਨਸ਼ੇ ਵਿੱਚ ਸੀ ਅਤੇ ਤੁਰਨ ਤੋਂ ਵੀ ਅਸਮਰੱਥ ਸੀ। ਉਹ ਆਪਣਾ ਫ਼ੋਨ ਅਨਲੌਕ ਵੀ ਨਹੀਂ ਕਰ ਸਕਦਾ ਸੀ। ਕੁਝ ਯੂਜ਼ਰਾਂ ਨੇ ਸੁਰੱਖਿਆ ਲਈ ਕੈਮਰੇ ਲਗਾਉਣ ਦਾ ਸੁਝਾਅ ਵੀ ਦਿੱਤਾ ਹੈ।

Recent News