menu-icon
Punjabi Story Line
  • Home
  • News
  • International
  • ਭਾਰਤ ਵਿੱਚ CJP ਤੋਂ ਬਾਅਦ ਪਾਕਿਸਤਾਨ 'ਚ ਵੀ ਬਣੀ ਕਾਕਰੋਚ ਪਾਰਟੀ, ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਦੇ ਮੁੱਦਿਆ 'ਤੇ ਚੁੱਕੀ ਆਵਾਜ਼?

ਭਾਰਤ ਵਿੱਚ CJP ਤੋਂ ਬਾਅਦ ਪਾਕਿਸਤਾਨ 'ਚ ਵੀ ਬਣੀ ਕਾਕਰੋਚ ਪਾਰਟੀ, ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਦੇ ਮੁੱਦਿਆ 'ਤੇ ਚੁੱਕੀ ਆਵਾਜ਼?

ਭਾਰਤ ਵਿੱਚ ਕਾਕਰੋਚ ਜਨਤਾ ਪਾਰਟੀ (CJP) ਤੋਂ ਬਾਅਦ ਹੁਣ ਪਾਕਿਸਤਾਨ ਵਿੱਚ ਕਾਕਰੋਚ ਪਾਰਟੀ ਪਾਕਿਸਤਾਨ (ਸੀਪੀਪੀ) ਨਾਮ ਦਾ ਇੱਕ ਨਵਾਂ ਸਿਆਸੀ ਸਮੂਹ ਉਭਰਿਆ ਹੈ। ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਮਸ਼ਹੂਰ ਹੋ ਰਹੀ ਇਹ ਪਾਰਟੀ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਵਰਗੇ ਮੁੱਦਿਆਂ 'ਤੇ ਬਦਲਾਅ ਦੀ ਮੰਗ ਕਰ ਰਹੀ ਹੈ।

Date Updated Last Updated : 31 July 2026, 01:29 PM IST
Share:

ਨਵੀਂ ਦਿੱਲੀ: ਭਾਰਤ ਵਿੱਚ ਹਾਲ ਹੀ 'ਚ ਕਾਕਰੋਚ ਜਨਤਾ ਪਾਰਟੀ (CJP) ਕਾਫੀ ਸੁਰਖੀਆਂ 'ਚ ਆਈ, ਜਿਸਨੇ ਪੇਪਰ ਲੀਕ ਮਾਮਲੇ ਖਿਲਾਫ਼ ਕਈ ਥਾਵਾਂ 'ਤੇੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਕੇਂਦਰੀ ਸੁਰੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਉਸਦੇ ਅਹੁਦੇ ਤੋਂ ਹੇਠਾਂ ਲਾਹ ਦਿੱਤਾ। ਭਾਰਤ ਵਿੱਚ CJP ਵਾਂਗ  ਹੀ ਪਾਕਿਸਤਾਨ ਵਿੱਚ ਇੱਕ ਨਵਾਂ ਔਨਲਾਈਨ ਰਾਜਨੀਤਿਕ ਸਮੂਹ ਤੇਜ਼ੀ ਨਾਲ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ। 'ਕਾਕਰੋਚ ਪਾਰਟੀ ਪਾਕਿਸਤਾਨ' (CPP) ਵਜੋਂ ਜਾਣਿਆ ਜਾਂਦਾ ਹੈ, ਇਸ ਪਲੇਟਫਾਰਮ ਨੇ ਸੋਸ਼ਲ ਮੀਡੀਆ 'ਤੇ ਇੱਕ ਵੱਖਰੀ ਪਛਾਣ ਬਣਾਈ ਹੈ। 1 ਲੱਖ ਤੋਂ ਜ਼ਿਆਦਾ ਫਾਲੋਵਰ ਵਾਲੀ ਇਸ ਪਾਰਟੀ ਦਾ ਉਦੇਸ਼ ਪਾਕਿਸਤਾਨ ਵਿੱਚ ਬਿਹਤਰ ਸ਼ਾਸਨ ਅਤੇ ਪਾਰਦਰਸ਼ੀ ਰਾਜਨੀਤੀ ਨੂੰ ਉਤਸ਼ਾਹਿਤ ਕਰਨਾ ਹੈ। ਤਾਂ ਆਓ ਜਾਣਦੇ ਹਾਂ ਇਸ ਪਾਰਟੀ ਦੇ ਹੋਰ ਕੀ ਟੀਚੇ ਹਨ..

ਪਾਕਿਸਤਾਨ 'ਚ CPP ਦੀ ਸ਼ੁਰੂਆਤ ਸਲਮਾਨ ਤਰਾਰ ਨਾਮਕ ਵਿਅਕਤੀ ਨੇ ਕੀਤੀ ਹੈ, ਜੋ ਨਿਊਯਾਰਕ 'ਚ ਪੜ੍ਹਾਈ ਕਰ ਰਹੇ ਹਨ। ਇੰਸਟਾਗ੍ਰਾਮ ਦੇ ਮੁਤਾਬਕ, ਇਹ ਅਕਾਉਂਟ ਮਈ 'ਚ ਬਣਾਇਆ ਗਿਆ ਅਤੇ ਹੁਣ ਤਕ ਇਸਦੇ 1 ਲੱਖ ਤੋਂ ਵੱਧ ਫਾਲੋਵਰ ਹੋ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸਦਾ ਸੰਚਾਲਨ ਕਨਾਡਾ ਤੋਂ ਹੋ ਰਿਹਾ ਹੈ ਅਤੇ ਇਸੇ ਮਹੀਨੇ ਇਸਨੂੰ ਵੈਰੀਫਾਈ ਕੀਤਾ ਗਿਆ ਹੈ।


ਕਿਹੜੇ ਮੁੱਦਿਆਂ 'ਤੇ ਆਵਾਜ਼ ਚੁੱਕ ਰਹੀ CPP?

ਪਾਕਿਸਤਾਨ ਦੀ 'ਕਾਕਰੋਚ ਪਾਰਟੀ' ਕਹਿੰਦੀ ਹੈ ਕਿ ਇਸਦਾ ਉਦੇਸ਼ ਦੇਸ਼ ਵਿੱਚ ਬਿਹਤਰ ਸ਼ਾਸਨ ਅਤੇ ਪਾਰਦਰਸ਼ੀ ਰਾਜਨੀਤੀ ਨੂੰ ਉਤਸ਼ਾਹਿਤ ਕਰਨਾ ਹੈ। ਪਾਰਟੀ ਦੇ ਮੈਨੀਫੈਸਟੋ ਵਿੱਚ ਉਜਾਗਰ ਕੀਤੇ ਗਏ ਮੁੱਦੇ ਇਸ ਪ੍ਰਕਾਰ ਹਨ..
ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ
ਵੰਸ਼ਵਾਦੀ ਰਾਜਨੀਤੀ ਅਤੇ ਵਿਸ਼ੇਸ਼ ਅਧਿਕਾਰ ਦੀ ਰਾਜਨੀਤੀ ਦਾ ਵਿਰੋਧ
ਰੁਜ਼ਗਾਰ ਦੇ ਮੌਕੇ ਵਧਾਉਣਾ
ਸਿੱਖਿਆ ਪ੍ਰਣਾਲੀ ਵਿੱਚ ਸੁਧਾਰ
ਊਰਜਾ ਸੰਕਟ ਦਾ ਹੱਲ
ਪਾਣੀ ਦੀ ਕਮੀ ਨੂੰ ਹੱਲ ਕਰਨਾ
ਆਰਥਿਕ ਅਤੇ ਰਾਜਨੀਤਿਕ ਸਥਿਰਤਾ

ਪਾਰਟੀ ਦਾਅਵਾ ਕਰਦੀ ਹੈ ਕਿ ਪਾਕਿਸਤਾਨ ਆਪਣੇ ਲੋਕਾਂ ਦਾ ਹੈ, ਭ੍ਰਿਸ਼ਟ ਮਾਫੀਆ ਦਾ ਨਹੀਂ ਅਤੇ ਇਹ ਅੰਦੋਲਨ ਨੌਜਵਾਨਾਂ ਅਤੇ ਆਮ ਨਾਗਰਿਕਾਂ ਦੀ ਆਵਾਜ਼ ਨੂੰ ਦਰਸਾਉਂਦਾ ਹੈ।

ਇਹ ਗਰੁੱਪ ਸੋਸ਼ਲ ਮੀਡੀਆ ਤੇ ਲਗਾਤਾਰ ਪੋਸਟ ਕਰ ਰਿਹਾ ਹੈ। ਇਸ ਦੀਆਂ ਪੋਸਟਾਂ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ (ਪੀਓਕੇ) ਵਿੱਚ ਰਹਿਣ ਵਾਲੇ ਲੋਕਾਂ ਨੂੰ ਦਰਪੇਸ਼ ਮੁੱਦਿਆਂ ਅਤੇ ਉੱਥੇ ਹੋ ਰਹੇ ਜ਼ੁਲਮ ਨੂੰ ਉਜਾਗਰ ਕਰਦੀਆਂ ਹਨ। ਹਾਲ ਹੀ ਵਿੱਚ, ਪਾਰਟੀ ਨੇ ਵੱਖ-ਵੱਖ ਸੰਗਠਨਾਤਮਕ ਭੂਮਿਕਾਵਾਂ ਲਈ ਅਰਜ਼ੀਆਂ ਵੀ ਮੰਗੀਆਂ ਹਨ।

ਪਾਕਿਸਤਾਨ ਵਿੱਚ ਅਸਹਿਮਤੀ ਦੀ ਚੁਣੌਤੀ

ਦੱਸ ਦੇਈਏ, ਜਦੋਂ ਸੀਜੇਪੀ ਭਾਰਤ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੀ ਸੀ, ਤਾਂ ਪਾਕਿਸਤਾਨ ਵਿੱਚ ਨੌਜਵਾਨਾਂ ਵੱਲੋਂ ਵੀ ਪ੍ਰਤੀਕਿਰਿਆਵਾਂ ਆ ਰਹੀਆਂ ਸਨ। ਉਨ੍ਹਾਂ ਵਿੱਚੋਂ ਬਹੁਤਿਆਂ ਨੇ ਟਿੱਪਣੀ ਕੀਤੀ ਕਿ ਭਾਰਤ ਵਿੱਚ ਲੋਕਤੰਤਰੀ ਮਾਹੌਲ ਅਜਿਹੇ ਰਾਜਨੀਤਿਕ ਜਾਂ ਵਿਅੰਗ ਮੁਹਿੰਮਾਂ ਲਈ ਜਗ੍ਹਾ ਦੀ ਆਗਿਆ ਦਿੰਦਾ ਹੈ। ਅਜਿਹਾ ਕੁਝ ਜੋ ਉਹ ਪਾਕਿਸਤਾਨ ਵਿੱਚ ਕਰਨ ਬਾਰੇ ਸੋਚ ਵੀ ਨਹੀਂ ਸਕਦੇ ਸਨ। ਪਾਕਿਸਤਾਨ ਵਿੱਚ, ਅਜਿਹੀਆਂ ਕਾਰਵਾਈਆਂ ਜੋਖਮ ਭਰੀਆਂ ਹੋ ਸਕਦੀਆਂ ਹਨ, ਸੰਭਾਵੀ ਤੌਰ 'ਤੇ ਪ੍ਰਦਰਸ਼ਨਕਾਰੀਆਂ ਨੂੰ ਕਾਨੂੰਨੀ ਨਤੀਜਿਆਂ ਜਾਂ ਹੋਰ ਗੰਭੀਰ ਨਤੀਜਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 

Recent News