Courtesy: X@CollinRugg
ਸਪੇਨ: ਅਫ਼ਰੀਕੀ ਮਹਾਂਦੀਪ ਦੇ ਉੱਤਰੀ ਸਿਰੇ 'ਤੇ ਸਥਿਤ ਇੱਕ ਛੋਟਾ ਜਿਹਾ ਸਪੇਨੀ ਸ਼ਹਿਰ ਸਿਉਟਾ ਅਚਾਨਕ ਇੱਕ ਜੰਗ ਦੇ ਮੈਦਾਨ ਵਰਗਾ ਦਿਖਣ ਲੱਗਾ। ਮੋਰੋਕੋ ਦੀ ਸਰਹੱਦ ਨਾਲ ਲੱਗਦੇ ਇਸ ਖੇਤਰ ਵਿੱਚ ਹਾਲ ਹੀ 'ਚ ਵਾਪਰੀਆਂ ਘਟਨਾਵਾਂ ਨੇ ਨਾ ਸਿਰਫ਼ ਸਪੇਨ ਸਗੋਂ ਪੂਰੇ ਯੂਰਪ ਨੂੰ ਹਿਲਾ ਕੇ ਰੱਖ ਦਿੱਤਾ। ਬਿਹਤਰ ਜ਼ਿੰਦਗੀ ਦੀ ਉਮੀਦ ਵਿੱਚ ਹਜ਼ਾਰਾਂ ਲੋਕ ਕਿਸੇ ਵੀ ਸੰਭਵ ਤਰੀਕੇ ਨਾਲ ਸਰਹੱਦ ਪਾਰ ਕਰਨ ਲਈ ਭੱਜੇ। ਸਾਹਮਣੇ ਆਏ ਵੀਡੀਓਜ਼ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਹਫੜਾ-ਦਫੜੀ ਦੌਰਾਨ ਘੱਟੋ-ਘੱਟ 18 ਲੋਕਾਂ ਦੀ ਜਾਨ ਚਲੀ ਗਈ। ਸਥਿਤੀ ਇੰਨੀ ਜ਼ਿਆਦਾ ਕਾਬੂ ਤੋਂ ਬਾਹਰ ਹੋ ਗਈ ਕਿ ਸਪੇਨ ਦੀ ਸਰਕਾਰ ਨੂੰ ਆਖਰਕਾਰ ਸ਼ਹਿਰ ਵਿੱਚ ਫੌਜ ਤਾਇਨਾਤ ਕਰਨ ਲਈ ਮਜਬੂਰ ਹੋਣਾ ਪਿਆ।
ਸਪੇਨ ਪ੍ਰਸ਼ਾਸਨ ਨੇ ਸਪਸ਼ੱਟ ਕੀਤਾ ਕਿ ਸਿਵਿਲ ਗਾਰਡ ਬਲਾਂ ਦੀ ਸਹਾਇਤਾ ਲਈ ਸੇਨਾ ਨੂੰ ਸਿਉਟਾ ਭੇਜਿਆ ਜਾ ਰਿਹਾ ਹੈ, ਤਾਂਕਿ ਸ਼ਹਿਰ ਦੀ ਕਾਨੂੰਨ ਵਿਵਸਥਾ ਬਹਾਲ ਕੀਤੀ ਜਾ ਸਕੇ। ਇਹ ਵੀ ਦੱਸਿਆ ਗਿਆ ਕਿ ਦੇਸ਼ ਦੇ ਪ੍ਰਧਾਨਮੰਤਰੀ ਪੇਦਰੋ ਸਾਂਚੇਜ ਗ੍ਰਹਿ ਮੰਤਰੀ ਫਰਨਾਂਡੋ ਗ੍ਰਾਂਡੇ-ਮਾਲਰਾਸਕਾ ਦੇ ਨਾਲ ਸ਼ੁੱਕਰਵਾਰ ਨੂੰ ਸਿਉਟਾ ਦਾ ਦੌਰਾ ਕਰਨਗੇ।
NEW: Spain is now deploying its military after thousands of military-aged men stormed over the border into Ceuta, Spain.
Ceuta authorities are calling on Madrid to declare a national emergency after the border "totally collapsed."
"The situation is absolute chaos. It’s not… pic.twitter.com/Mpe5Lc1xlK
— Collin Rugg (@CollinRugg) July 30, 2026
ਸਿਉਟਾ ਵਿੱਚ ਤਾਇਨਾਤ ਸਿਵਲ ਗਾਰਡ ਅਫਸਰਾਂ ਦੀ ਇੱਕ ਐਸੋਸੀਏਸ਼ਨ ਦੇ ਮੁਖੀ ਰਾਸ਼ਿਦ ਸਬੀਹੀ ਨੇ ਨਿਊਜ਼ ਏਜੰਸੀ ਏਪੀ ਨੂੰ ਦੱਸਿਆ ਕਿ ਸਰਹੱਦ 'ਤੇ ਸਥਿਤੀ ਪੂਰੀ ਤਰ੍ਹਾਂ ਕਾਬੂ ਤੋਂ ਬਾਹਰ ਹੋ ਗਈ ਹੈ ਅਤੇ ਹੁਣ ਪਾਰ ਕਰਨ ਵਾਲਿਆਂ ਦੀ ਸਹੀ ਗਿਣਤੀ ਦਾ ਜਵਾਬ ਦੇਣਾ ਸੰਭਵ ਨਹੀਂ ਹੈ।
ਸਾਹਮਣੇ ਆਏ ਵੀਡਿਓ 'ਚ ਦੇਖਿਆ ਜਾ ਸਕਦਾ ਹੈ ਕਿ ਸਮੁੰਦਰੀ ਤੱਟ ਦੇ ਰਸਤੇ ਵੱਡੀ ਸੰਖਿਆ ਤੇ ਲੋਕ ਸਥਾਨਕ ਸੜਕਾਂ ਵੱਲ ਵੱਧਦੇ ਨਜ਼ਰ ਆ ਰਹੇ ਹਨ। ਉਹ ਸਮੁੰਦਰੀ ਰਸਤਾ ਪਾਰ ਕਰਨ ਤੋਂ ਬਾਅਦ ਤੇਜ਼ੀ ਨਾਲ ਭੱਜਦੇ ਦਿੱਖ ਰਹੇ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਮੋਰੋਕੋ ਦੇ ਨੌਜਵਾਨ ਪੁਰਸ਼, ਮਹਿਲਾਵਾਂ ਅਤੇ ਛੋਟੇ ਬੱਚਿਆਂ ਵਾਲੇ ਪਰਿਵਾਰ ਵੀ ਹਨ। ਇਸਨੂੰ ਲੈ ਕੇ ਇੱਕ ਪੱਤਰਕਾਰ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਕਈ ਲੋਕ ਸਪੇਨ ਦੇ ਜੈਕਾਰੇ ਲਾਉਂਦੇ ਨਜ਼ਰ ਆ ਰਹੇ ਸਨ।
ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਚੇਤਾਵਨੀ ਦਿੱਤੀ ਕਿ, ਜੇ ਜ਼ਰੂਰੀ ਹੋਇਆ, ਤਾਂ ਉਹ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਸਪੇਨ ਨਾਲ ਸ਼ੈਂਗੇਨ ਓਪਨ-ਬਾਰਡਰ ਪ੍ਰਬੰਧ ਨੂੰ ਮੁਅੱਤਲ ਕਰਨ 'ਤੇ ਵਿਚਾਰ ਕਰ ਸਕਦੀ ਹੈ, ਭਾਵੇਂ ਇਟਲੀ ਸਪੇਨ ਨਾਲ ਸਿੱਧੀ ਸਰਹੱਦ ਸਾਂਝੀ ਨਹੀਂ ਕਰਦਾ।
ਇਸ ਦੌਰਾਨ, ਮੋਰੋਕੋ ਦੇ ਕੁਝ ਸਮਾਜਿਕ ਕਾਰਕੁਨਾਂ ਨੇ ਇਸ ਦਲੀਲ 'ਤੇ ਸਵਾਲ ਉਠਾਇਆ ਹੈ, ਇਹ ਨੋਟ ਕਰਦੇ ਹੋਏ ਕਿ ਆਮ ਪ੍ਰਵਾਸੀ ਅਜਿਹੇ ਕੂਟਨੀਤਕ ਜਾਂ ਕਾਨੂੰਨੀ ਫੈਸਲਿਆਂ ਬਾਰੇ ਘੱਟ ਹੀ ਜਾਣਦੇ ਹਨ। ਦਰਅਸਲ, ਸਪੇਨ ਦੇ ਇਸ ਤੱਟਵਰਤੀ ਖੇਤਰ ਨੂੰ ਹਿੰਸਾ ਅਤੇ ਆਰਥਿਕ ਤੰਗੀ ਨਾਲ ਜੂਝ ਰਹੇ ਅਫਰੀਕੀ ਦੇਸ਼ਾਂ ਦੇ ਲੋਕਾਂ ਲਈ ਲੰਬੇ ਸਮੇਂ ਤੋਂ ਯੂਰਪ ਵਿੱਚ ਸਭ ਤੋਂ ਆਸਾਨ ਪ੍ਰਵੇਸ਼ ਬਿੰਦੂ ਮੰਨਿਆ ਜਾਂਦਾ ਰਿਹਾ ਹੈ। ਮੋਰੋਕੋ ਦੇ ਸ਼ਹਿਰ ਫਨੀਡੇਕ ਅਤੇ ਸਿਉਟਾ ਵਿਚਕਾਰ ਦੂਰੀ ਲਗਭਗ ਪੰਜ ਕਿਲੋਮੀਟਰ ਹੈ - ਇੱਕ ਅਜਿਹਾ ਖੇਤਰ ਜਿੱਥੇ ਤੈਰਾਕੀ ਕਰਕੇ ਬਹੁਤ ਸਾਰੇ ਲੋਕ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹਨ - ਜਦੋਂ ਕਿ ਬੇਲੀਓਨੇਚ ਵਰਗੇ ਨੇੜਲੇ ਖੇਤਰਾਂ ਤੋਂ ਵੀ ਗੈਰ-ਕਾਨੂੰਨੀ ਤੌਰ 'ਤੇ ਪਾਰ ਕਰਨ ਦੀਆਂ ਕੋਸ਼ਿਸ਼ਾਂ ਅਕਸਰ ਕੀਤੀਆਂ ਜਾਂਦੀਆਂ ਹਨ।