menu-icon
Punjabi Story Line
  • Home
  • News
  • International
  • 'ਜੇਕਰ ਮੈਨੂੰ ਹਿਰਾਸਤ 'ਚ ਲਿਆ ਤਾਂ ਇਜ਼ਰਾਈਲ ਦੀ ਸਪੇਸ਼ਲ ਫੋਰਸ ਤਿਆਰ..ਗ੍ਰਿਫ਼ਤਾਰੀ ਵਾਰੰਟ 'ਤੇ ਨੇਤਨਯਾਹੂ ਦੀ ਖੁੱਲ੍ਹੀ ਚੇਤਾਵਨੀ

'ਜੇਕਰ ਮੈਨੂੰ ਹਿਰਾਸਤ 'ਚ ਲਿਆ ਤਾਂ ਇਜ਼ਰਾਈਲ ਦੀ ਸਪੇਸ਼ਲ ਫੋਰਸ ਤਿਆਰ..ਗ੍ਰਿਫ਼ਤਾਰੀ ਵਾਰੰਟ 'ਤੇ ਨੇਤਨਯਾਹੂ ਦੀ ਖੁੱਲ੍ਹੀ ਚੇਤਾਵਨੀ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਵਿਦੇਸ਼ੀ ਸਰਕਾਰ ਉਨ੍ਹਾਂ ਨੂੰ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ICC) ਦੇ ਗ੍ਰਿਫਤਾਰੀ ਵਾਰੰਟ ਤਹਿਤ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕਰਦੀ ਹੈ, ਤਾਂ ਇਜ਼ਰਾਈਲ ਦੀਆਂ ਵਿਸ਼ੇਸ਼ ਫੌਜਾਂ ਦਖਲ ਦੇਣ ਲਈ ਤਿਆਰ ਹਨ।

Date Updated Last Updated : 31 July 2026, 11:34 AM IST
Share:

ਨਵੀਂ ਦਿੱਲੀ: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੇ ਸੁਫ਼ਨੇ ਦੇਖਣ ਵਾਲਿਆਂ ਨੂੰ ਖੁੱਲ੍ਹੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾਕਿ ਜੇਕਰ ਕੋਈ ਵਿਦੇਸ਼ੀ ਸਰਕਾਰ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ICC) ਦੇ ਗ੍ਰਿਫਤਾਰੀ ਵਾਰੰਟ ਦੇ ਆਧਾਰ 'ਤੇ ਉਸਨੂੰ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕਰਦੀ ਹੈ, ਤਾਂ ਇਜ਼ਰਾਈਲ ਦੀ ਸਪੇਸ਼ਲ ਫੋਰਸ ਵਿੱਚ ਦਖ਼ਲ ਦੇਵੇਗੀ। ਸਪੇਸ਼ਲ ਕਮਾਂਡੋ ਉਨ੍ਹਾਂ ਦੀ ਮਦਦ ਲਈ ਐਕਸ਼ਨ ਲੈਣ ਲਈ ਹਮੇਸ਼ਾ ਤਿਆਰ ਬੈਠੀ ਹੈ। 

ਆਪਣੇ ਅਮਰੀਕੀ ਦੌਰੇ ਦੌਰਾਨ ਫੌਕਸ ਨਿਊਜ ਨੂੰ ਦਿੱਤੇ ਇੰਟਰਵਿਊ ਦੌਰਾਨ ਨੇਤਨਯਾਹੂ ਨੇ ਕਿਹਾ ਕਿ ਉਸਨੂੰ ਉਨ੍ਹਾਂ ਦੇਸ਼ਾਂ ਦੀ ਯਾਤਰਾ ਕਰਨ ਲਈ ਕੋਈ ਨਹੀਂ ਰੋਕ ਸਕਦਾ, ਜਿਨ੍ਹਾਂ ਨੇ 2024 ਵਿੱਚ ਜਾਰੀ ਕੀਤੇ ਗਏ ICC ਗ੍ਰਿਫਤਾਰੀ ਵਾਰੰਟ ਦਾ ਸਮਰਥਨ ਕੀਤਾ ਹੈ। 

'ਸਾਡੇ ਕੋਲ ਵਿਸ਼ੇਸ਼ ਬਲ ਹਨ'-ਨੇਤਨਯਾਹੂ

ਜਦੋਂ ਨੇਤਨਯਾਹੂ ਨੂੰ ਪੁੱਛਿਆ ਗਿਆ ਕਿ ਕੀ ਵਿਦੇਸ਼ ਵਿੱਚ ਗ੍ਰਿਫ਼ਤਾਰੀ ਦਾ ਖ਼ਤਰਾ ਜਾਂ ਅਚਾਨਕ ਸਥਿਤੀ - ਜਿਵੇਂ ਕਿ ਡਾਕਟਰੀ ਐਮਰਜੈਂਸੀ - ਵਿੱਚ ਫਸਣ ਦੀ ਸੰਭਾਵਨਾ ਉਸਨੂੰ ਚਿੰਤਤ ਕਰਦੀ ਹੈ, ਤਾਂ ਉਨ੍ਹਾਂ ਕਿਹਾ, "ਹਾਂ, ਮੈਂ ਇਸ ਬਾਰੇ ਸੋਚਦਾ ਹਾਂ। ਪਰ ਸਾਡੇ ਕੋਲ ਵਿਸ਼ੇਸ਼ ਬਲ ਹਨ। ਮੈਂ ਖੁਦ ਪੰਜ ਸਾਲ ਫੌਜ ਵਿੱਚ ਸੇਵਾ ਕੀਤੀ ਹੈ।"

ਮਮਦਾਨੀ ਵੱਲ ਕੀਤਾ ਇਸ਼ਾਰਾ

ਨੇਤਨਯਾਹੂ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਉਹ ਨਿਊਯਾਰਕ ਦੀ ਯਾਤਰਾ ਕਰਨਗੇ। ਉਨ੍ਹਾਂ ਨੇ ਨਿਊਯਾਰਕ ਦੇ ਅਧਿਕਾਰੀ ਜ਼ੋਹਰਾਨ ਮਮਦਾਨੀ ਦੀ ਮੰਗ ਨੂੰ ਖਾਰਜ ਕਰ ਦਿੱਤਾ, ਜਿਨ੍ਹਾਂ ਨੇ ਅਮਰੀਕੀ ਅਧਿਕਾਰੀਆਂ ਨੂੰ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਮਮਦਾਨੀ ਦੇ ਬਿਆਨ ਦਾ ਜਵਾਬ ਦਿੰਦੇ ਹੋਏ, ਨੇਤਨਯਾਹੂ ਨੇ ਕਿਹਾ, "ਮੈਂ ਇਸ ਚੁਣੇ ਹੋਏ ਅਧਿਕਾਰੀ ਨਾਲ ਸੱਚ ਬੋਲਾਂਗਾ। ਉਹ ਨਿਊਯਾਰਕ ਦੇ ਲੋਕਾਂ ਨੂੰ ਵੰਡ ਰਿਹਾ ਹੈ। ਉਹ ਸ਼ਹਿਰ ਦੇ ਯਹੂਦੀਆਂ ਨੂੰ ਦੂਜਿਆਂ ਦੇ ਵਿਰੁੱਧ ਖੜ੍ਹਾ ਕਰ ਰਿਹਾ ਹੈ।"

ਮੇਅਰ ਜ਼ੋਹਰਾਨ ਨੇ ਨੇਤਨਯਾਹੂ ਨੂੰ ਦੱਸਿਆ ਸੀ ਅਪਰਾਧੀ

ਜ਼ਿਕਰਯੋਗ ਹੈ ਕਿ ਮੇਅਰ ਜ਼ੋਹਰਾਨ ਮਮਦਾਨੀ ਪਹਿਲਾਂ ਹੀ ਨੇਤਨਯਾਹੂ ਨੂੰ ਯੁੱਧ ਅਪਰਾਧੀ ਦੱਸ ਚੁਕੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਗਾਜਾ ਯੁੱਧ ਦੌਰਾਨ ਇਜ਼ਰਾਈਲ ਦੀ ਕਾਰਵਾਈ ਤੋਂ ਪੂਰੀ ਦੁਨੀਆ ਚਿੰਤਿਤ ਹੈ, ਪਰ ਨਿਊਯਾਰਕ ਸ਼ਹਿਰ ਪ੍ਰਸ਼ਾਸਨ ਦੇ ਕੋਲ ICC ਵਾਰੰਟ ਲਾਗੂ ਕਰਨ ਦਾ ਕਾਨੂੰਨੀ ਅਧਿਕਾਰ ਨਹੀਂ ਹੈ। 


ਉਨ੍ਹਾਂ ਕਿਹਾ ਕਿ ਇਹ ਅਮਰੀਕੀ ਸੰਘੀ ਏਜੰਸੀਆਂ ਦੀ ਜ਼ਿੰਮੇਵਾਰੀ ਹੈ। ਇਸ ਦੌਰਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (ਨੇਤਨਯਾਹੂ ਦੇ ਕਰੀਬੀ ਸਹਿਯੋਗੀ) ਨੇ ਭਰੋਸਾ ਦਿੱਤਾ ਹੈ ਕਿ ਅਮਰੀਕਾ ਪਹੁੰਚਣ 'ਤੇ ਨੇਤਨਯਾਹੂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਕੋਈ ਖ਼ਤਰਾ ਨਹੀਂ ਹੈ।


ਦੱਸ ਦੇਈਏ, ICC ਨੇ ਨਵੰਬਰ 2024 ਵਿੱਚ ਨੇਤਨਯਾਹੂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ। ਅਦਾਲਤ ਨੇ ਕਿਹਾ ਹੈ ਕਿ ਇਹ ਵਾਰੰਟ ਗਾਜ਼ਾ ਵਿੱਚ ਇਜ਼ਰਾਈਲ ਦੇ ਫੌਜੀ ਅਭਿਆਨ ਦੌਰਾਨ ਕੀਤੇ ਗਏ ਸ਼ੱਕੀ ਯੁੱਧ ਅਪਰਾਧਾਂ ਅਤੇ ਮਨੁੱਖਤਾ ਵਿਰੁੱਧ ਅਪਰਾਧਾਂ ਦੇ ਆਧਾਰ 'ਤੇ ਜਾਰੀ ਕੀਤਾ ਗਿਆ ਸੀ।

 

Recent News