Lady Gaga ਨੇ ਰੀਓ ਡੀ ਜਨੇਰੀਓ ਵਿੱਚ ਰਚਿਆ ਇਤਿਹਾਸ, ਕੰਸਰਟ ਵਿੱਚ ਪਹੁੰਚੇ 25,00000 ਲੋਕ

ਲੇਡੀ ਗਾਗਾ ਨੇ ਆਪਣੇ 2011 ਦੇ ਹਿੱਟ ਗੀਤ 'ਬਲਡੀ ਮੈਰੀ' ਨਾਲ ਕੰਸਰਟ ਦੀ ਸ਼ੁਰੂਆਤ ਕੀਤੀ। ਬਾਅਦ ਵਿੱਚ, ਉਨ੍ਹਾਂ ਨੇ ਆਪਣੇ ਪੁਰਾਣੇ ਕਲਾਸਿਕ ਗੀਤਾਂ ਅਤੇ ਹਾਲ ਹੀ ਵਿੱਚ ਰਿਲੀਜ਼ ਹੋਏ ਆਪਣੇ ਐਲਬਮ 'ਮੇਹੇਮ' ਦੇ ਗੀਤਾਂ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।

Share:

Lady Gaga created history in Rio de Janeiro : ਹਾਲ ਹੀ ਵਿੱਚ, ਪੌਪ ਸੁਪਰਸਟਾਰ ਲੇਡੀ ਗਾਗਾ ਨੇ ਰੀਓ ਡੀ ਜਨੇਰੀਓ ਦੇ ਮਸ਼ਹੂਰ ਕੋਪਾਕਾਬਾਨਾ ਬੀਚ 'ਤੇ ਇੱਕ ਕੰਸਰਟ ਕੀਤਾ ਜਿਸਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਮੁਫ਼ਤ ਕੰਸਰਟ ਵਿੱਚ ਲਗਭਗ 25 ਲੱਖ ਲੋਕਾਂ ਨੇ ਸ਼ਿਰਕਤ ਕੀਤੀ, ਜੋ ਕਿ ਕਿਸੇ ਮਹਿਲਾ ਕਲਾਕਾਰ ਦੇ ਕੰਸਰਟ ਵਿੱਚ ਸ਼ਾਮਲ ਹੋਣ ਵਾਲੀ ਹੁਣ ਤੱਕ ਦੀ ਸਭ ਤੋਂ ਵੱਡੀ ਭੀੜ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਨੇ ਮੈਡੋਨਾ ਦੇ ਪਿਛਲੇ ਰਿਕਾਰਡ ਨੂੰ ਤੋੜ ਕੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਜੋੜ ਦਿੱਤਾ। ਇਹ ਲਗਭਗ ਇੱਕ ਦਹਾਕੇ ਵਿੱਚ ਬ੍ਰਾਜ਼ੀਲ ਵਿੱਚ ਲੇਡੀ ਗਾਗਾ ਦਾ ਪਹਿਲਾ ਕੰਸਰਟ ਸੀ।

ਪੋਸਟ ਵਿੱਚ ਖਾਸ ਪਲ ਨੂੰ ਸਾਂਝਾ ਕੀਤਾ

ਲੇਡੀ ਗਾਗਾ ਨੇ ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਇਸ ਖਾਸ ਪਲ ਨੂੰ ਸਾਂਝਾ ਕੀਤਾ ਅਤੇ ਲਿਖਿਆ, "ਮੈਂ ਕੱਲ੍ਹ ਰਾਤ ਦੇ ਸ਼ੋਅ ਦੌਰਾਨ ਮਹਿਸੂਸ ਹੋਈ ਭਾਵਨਾ ਲਈ ਤਿਆਰ ਨਹੀਂ ਸੀ। ਬ੍ਰਾਜ਼ੀਲ ਦੇ ਲੋਕਾਂ ਲਈ ਗਾਉਂਦੇ ਸਮੇਂ ਮੈਨੂੰ ਜੋ ਮਾਣ ਅਤੇ ਖੁਸ਼ੀ ਮਹਿਸੂਸ ਹੋਈ, ਉਸਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ। ਜਦੋਂ ਮੈਂ ਸ਼ੁਰੂ ਵਿੱਚ ਗਾਉਣਾ ਸ਼ੁਰੂ ਕੀਤਾ ਅਤੇ ਭੀੜ ਨੂੰ ਦੇਖਿਆ, ਤਾਂ ਮੇਰਾ ਸਾਹ ਰੁਕ ਗਿਆ। ਤੁਹਾਡਾ ਦਿਲ, ਤੁਹਾਡਾ ਸੱਭਿਆਚਾਰ ਰੰਗਾਂ ਨਾਲ ਭਰਿਆ ਹੋਇਆ ਹੈ ਅਤੇ ਖਾਸ ਹੈ। ਮੈਂ ਬਹੁਤ ਧੰਨਵਾਦੀ ਹਾਂ ਕਿ ਮੈਨੂੰ ਤੁਹਾਡੇ ਨਾਲ ਇਸ ਇਤਿਹਾਸਕ ਪਲ ਨੂੰ ਸਾਂਝਾ ਕਰਨ ਦਾ ਮੌਕਾ ਮਿਲਿਆ।" ਉਨ੍ਹਾਂ ਨੇ ਅੱਗੇ ਕਿਹਾ, "25 ਲੱਖ ਲੋਕ ਮੈਨੂੰ ਮਿਲਣ ਆਏ ਜੋ ਕਿ ਕਿਸੇ ਵੀ ਮਹਿਲਾ ਕਲਾਕਾਰ ਲਈ ਸਭ ਤੋਂ ਵੱਡਾ ਰਿਕਾਰਡ ਹੈ। ਮੈਂ ਚਾਹੁੰਦੀ ਹਾਂ ਕਿ ਇਹ ਖੁਸ਼ੀ ਦੁਨੀਆ ਦੇ ਹਰ ਕੋਨੇ ਤੱਕ ਪਹੁੰਚੇ। ਜੇਕਰ ਤੁਸੀਂ ਕਦੇ ਆਪਣਾ ਰਸਤਾ ਭੁੱਲ ਜਾਂਦੇ ਹੋ, ਤਾਂ ਤੁਸੀਂ ਸਖ਼ਤ ਮਿਹਨਤ ਅਤੇ ਆਤਮਵਿਸ਼ਵਾਸ ਨਾਲ ਵਾਪਸ ਆ ਸਕਦੇ ਹੋ। ਆਪਣੀ ਕਲਾ ਵਿੱਚ ਸੁਧਾਰ ਕਰੋ, ਸਖ਼ਤ ਮਿਹਨਤ ਕਰੋ ਅਤੇ ਤੁਸੀਂ ਨਵੀਆਂ ਉਚਾਈਆਂ ਨੂੰ ਛੂਹ ਸਕਦੇ ਹੋ।"

ਸਾਰਿਆਂ ਦਾ ਕੀਤਾ ਧੰਨਵਾਦ

ਕੰਸਰਟ ਦੌਰਾਨ, ਲੇਡੀ ਗਾਗਾ ਨੇ ਭੀੜ ਨੂੰ ਸੰਬੋਧਨ ਕੀਤਾ ਅਤੇ ਕਿਹਾ, "ਅੱਜ ਰਾਤ ਅਸੀਂ ਇਤਿਹਾਸ ਰਚ ਰਹੇ ਹਾਂ। ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦੀ ਹਾਂ ਕਿ ਤੁਸੀਂ ਮੇਰੇ ਨਾਲ ਇਹ ਇਤਿਹਾਸ ਰਚਿਆ। ਬ੍ਰਾਜ਼ੀਲ ਦੇ ਲੋਕ ਹੀ ਮੇਰੇ ਚਮਕਣ ਦਾ ਕਾਰਨ ਹਨ,"। ਉਨ੍ਹਾਂ ਅੱਗੇ ਕਿਹਾ, "ਤੁਹਾਡੀ ਆਜ਼ਾਦੀ, ਤੁਹਾਡਾ ਪਿਆਰ, ਤੁਹਾਡੀ ਖੁਸ਼ੀ ਅਤੇ ਤੁਹਾਡਾ ਜਨੂੰਨ ਪੂਰੀ ਦੁਨੀਆ ਤੱਕ ਪਹੁੰਚੇ। ਅੱਜ 25 ਲੱਖ ਲੋਕ ਮੇਰੇ ਨਾਲ ਹਨ।" ਲੇਡੀ ਗਾਗਾ ਨੇ ਆਪਣੇ 2011 ਦੇ ਹਿੱਟ ਗੀਤ 'ਬਲਡੀ ਮੈਰੀ' ਨਾਲ ਕੰਸਰਟ ਦੀ ਸ਼ੁਰੂਆਤ ਕੀਤੀ। ਬਾਅਦ ਵਿੱਚ, ਉਨ੍ਹਾਂ ਨੇ ਆਪਣੇ ਪੁਰਾਣੇ ਕਲਾਸਿਕ ਗੀਤਾਂ ਅਤੇ ਹਾਲ ਹੀ ਵਿੱਚ ਰਿਲੀਜ਼ ਹੋਏ ਆਪਣੇ ਐਲਬਮ 'ਮੇਹੇਮ' ਦੇ ਗੀਤਾਂ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।

ਸਭ ਤੋਂ ਵੱਡੇ ਕੰਸਰਟ ਦਾ ਰਿਕਾਰਡ ਰੌਡ ਸਟੀਵਰਟ ਦੇ ਨਾਮ

ਕੰਸਰਟ ਆਯੋਜਕਾਂ ਦੇ ਅਨੁਸਾਰ, ਮੈਡੋਨਾ ਨੇ ਪਹਿਲਾਂ 10 ਲੱਖ ਤੋਂ ਵੱਧ ਦਰਸ਼ਕਾਂ ਦੇ ਨਾਲ ਸਭ ਤੋਂ ਵੱਡੇ ਕੰਸਰਟ ਦਾ ਰਿਕਾਰਡ ਬਣਾਇਆ ਸੀ। ਪਰ ਲੇਡੀ ਗਾਗਾ ਨੇ ਇਹ ਰਿਕਾਰਡ ਤੋੜ ਦਿੱਤਾ ਅਤੇ ਇੱਕ ਨਵਾਂ ਰਿਕਾਰਡ ਕਾਇਮ ਕਰ ਦਿੱਤਾ। ਹਾਲਾਂਕਿ, ਗਿਨੀਜ਼ ਵਰਲਡ ਰਿਕਾਰਡ ਦੇ ਅਨੁਸਾਰ ਸਭ ਤੋਂ ਵੱਡੇ ਕੰਸਰਟ ਦਾ ਰਿਕਾਰਡ ਅਜੇ ਵੀ ਰੌਡ ਸਟੀਵਰਟ ਦੇ ਨਾਮ 'ਤੇ ਹੈ।
 

ਇਹ ਵੀ ਪੜ੍ਹੋ

Tags :