menu-icon
Punjabi Story Line
  • Home
  • News
  • Entertainment
  • ਐਨੀਮਲ' ਦੇਖ ਕੇ ਭਾਵੁਕ ਹੋਈ ਨੀਤੂ ਕਪੂਰ: ਕਿਹਾ- ਕਾਸ਼ ਰਿਸ਼ੀ ਜੀ ਅੱਜ ਇੱਥੇ ਹੁੰਦੇ

ਐਨੀਮਲ' ਦੇਖ ਕੇ ਭਾਵੁਕ ਹੋਈ ਨੀਤੂ ਕਪੂਰ: ਕਿਹਾ- ਕਾਸ਼ ਰਿਸ਼ੀ ਜੀ ਅੱਜ ਇੱਥੇ ਹੁੰਦੇ

ਦਿੱਗਜ ਅਦਾਕਾਰਾ ਨੀਤੂ ਕਪੂਰ ਨੇ ਕੁਝ ਦਿਨ ਪਹਿਲਾਂ ਵੀ ਰਿਸ਼ੀ ਕਪੂਰ ਦੀ ਯਾਦ 'ਚ ਇਕ ਪੋਸਟ ਸ਼ੇਅਰ ਕੀਤੀ ਸੀ। ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ – ਉਨ੍ਹਾਂ ਦੀ ਯਾਦ ਵਿੱਚ। ਨੀਤੂ ਅਕਸਰ ਅਜਿਹਿਆਂ ਪੋਸਟ ਸ਼ੇਅਰ ਕਰਦੀ ਰਹਿੰਦੀ ਹੈ।

Date Updated Last Updated : 04 December 2023, 10:13 PM IST
Share:

ਰਣਬੀਰ ਕਪੂਰ ਸਟਾਰਰ ਫਿਲਮ 'ਐਨੀਮਲ' 1 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਇਸ ਫਿਲਮ ਨੇ ਸਿਨੇਮਾਘਰਾਂ 'ਚ ਹਲਚਲ ਮਚਾ ਦਿੱਤੀ ਹੈ। ਇਸ ਦੌਰਾਨ ਰਣਬੀਰ ਦੀ ਮਾਂ ਨੀਤੂ ਕਪੂਰ ਨੇ ਆਪਣੇ ਮਰਹੂਮ ਪਤੀ ਅਤੇ ਅਦਾਕਾਰ ਰਿਸ਼ੀ ਕਪੂਰ ਨੂੰ ਯਾਦ ਕੀਤਾ ਹੈ। ਫਿਲਮ ਐਨੀਮਲ 'ਚ ਰਣਬੀਰ ਦੇ ਲੁੱਕ ਦੀ ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ- ਕਾਸ਼ ਰਿਸ਼ੀ ਜੀ ਅੱਜ ਉੱਥੇ ਹੁੰਦੇ। ਦਿੱਗਜ ਅਦਾਕਾਰਾ ਨੀਤੂ ਕਪੂਰ ਨੇ ਕੁਝ ਦਿਨ ਪਹਿਲਾਂ ਵੀ ਰਿਸ਼ੀ ਕਪੂਰ ਦੀ ਯਾਦ 'ਚ ਇਕ ਪੋਸਟ ਸ਼ੇਅਰ ਕੀਤੀ ਸੀ। ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ – ਉਨ੍ਹਾਂ ਦੀ ਯਾਦ ਵਿੱਚ। ਨੀਤੂ ਅਕਸਰ ਅਜਿਹਿਆਂ ਪੋਸਟ ਸ਼ੇਅਰ ਕਰਦੀ ਰਹਿੰਦੀ ਹੈ।

67 ਸਾਲ ਦੀ ਉਮਰ 'ਚ ਹੋਈ ਸੀ ਮੌਤ

ਰਿਸ਼ੀ ਕਪੂਰ ਦਾ ਜਨਮ 4 ਸਤੰਬਰ 1952 ਨੂੰ ਹੋਇਆ ਸੀ। ਉਨ੍ਹਾਂ ਦਾ ਜੀਵਨ ਕਾਲ 30 ਅਪ੍ਰੈਲ 2020 ਤੱਕ ਰਿਹਾ। ਰਿਸ਼ੀ ਕਪੂਰ ਨੇ 67 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਉਹ ਲਿਊਕੇਮੀਆ ਯਾਨੀ ਬਲੱਡ ਕੈਂਸਰ ਤੋਂ ਪੀੜਤ ਸਨ। ਮੁੰਬਈ ਦੇ ਐਚਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋਈ ਸੀ। ਰਿਸ਼ੀ ਕਪੂਰ ਆਪਣੇ ਖੁਸ਼ ਮਿਜਾਜ ਸੁਭਾਅ ਲਈ ਜਾਣੇ ਜਾਂਦੇ ਸਨ। ਹਸਪਤਾਲ ਦੇ ਡਾਕਟਰਾਂ ਅਤੇ ਮੈਡੀਕਲ ਸਟਾਫ਼ ਨੂੰ ਹਸਾਉਣ ਅਤੇ ਉਨ੍ਹਾਂ ਦਾ ਮਨੋਰੰਜਨ ਕਰਨ ਦਾ ਇਹ ਅੰਦਾਜ਼ ਆਖਰੀ ਦਮ ਤੱਕ ਵੀ ਉਨ੍ਹਾਂ ਨੇ ਨਹੀਂ ਛੱਡਿਆ। ਛੁੱਟੀ ਮਿਲਣ ਤੋਂ ਬਾਅਦ ਉਨ੍ਹਾਂ ਦੀ ਹਾਲਤ ਵਿਗੜ ਗਈ ਅਤੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ। ਪਰ 30 ਅਪ੍ਰੈਲ ਨੂੰ ਸਵੇਰੇ 3 ਵਜੇ ਉਨ੍ਹਾਂ ਨੇ ਜਵਾਬ ਦੇਣਾ ਬੰਦ ਕਰ ਦਿੱਤਾ। ਜਿਸ ਸਮੇਂ ਉਨ੍ਹਾਂ ਨੇ ਆਖਰੀ ਸਾਹ ਲਿਆ, ਉਸ ਸਮੇਂ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਨੀਤੂ ਅਤੇ ਬੇਟਾ ਰਣਬੀਰ ਮੌਜੂਦ ਸਨ।

2018 ਵਿੱਚ ਪਤਾ ਲੱਗਿਆ ਸੀ ਕੈਂਸਰ ਦਾ

ਰਿਸ਼ੀ ਕਪੂਰ ਨੂੰ 2018 ਵਿੱਚ ਕੈਂਸਰ ਦਾ ਪਤਾ ਲੱਗਿਆ ਸੀ। ਉਹ ਇਲਾਜ ਲਈ ਅਮਰੀਕਾ ਗਏ ਸਨ । ਉਥੇ 11 ਮਹੀਨੇ ਰਹਿਣ ਤੋਂ ਬਾਅਦ ਸਤੰਬਰ 'ਚ ਭਾਰਤ ਪਰਤੇ ਸੀ। ਉਨ੍ਹਾਂ ਦੀ ਪਤਨੀ ਨੀਤੂ ਵੀ ਅਮਰੀਕਾ ਵਿੱਚ ਸਾਰਾ ਸਮਾਂ ਉਨ੍ਹਾਂ ਦੇ ਨਾਲ ਸੀ। ਰਣਬੀਰ ਕਪੂਰ ਕਈ ਵਾਰ ਉਨ੍ਹਾਂ ਨੂੰ ਮਿਲਣ ਨਿਊਯਾਰਕ ਗਏ ਸਨ।

Recent News