Indonesia ਦੇ ਪਾਪੂਆ 'ਚ ਸੁਰੱਖਿਆ ਬਲਾਂ-ਬਾਗੀਆਂ ਵਿਚਕਾਰ ਝੜਪਾਂ, 2 ਪੁਲਿਸ ਅਧਿਕਾਰੀਆਂ ਸਣੇ 20 ਦੀ ਮੌਤ

ਫੌਜੀ ਬੁਲਾਰੇ ਲੈਫਟੀਨੈਂਟ ਕਰਨਲ ਇਵਾਨ ਡਵੀ ਪ੍ਰਿਹਾਰਟੋਨੋ ਨੇ ਕਿਹਾ ਕਿ ਲੜਾਈ ਉਦੋਂ ਸ਼ੁਰੂ ਹੋਈ ਜਦੋਂ ਫੌਜੀ-ਗ੍ਰੇਡ ਹਥਿਆਰਾਂ ਅਤੇ ਤੀਰਾਂ ਨਾਲ ਲੈਸ ਦਰਜਨਾਂ ਵਿਦਰੋਹੀਆਂ ਨੇ ਹਿੰਸਾ ਪ੍ਰਭਾਵਿਤ ਇੰਤਾਨ ਜਯਾ ਦੇ ਪਿੰਡਾਂ ਨੂੰ ਸਿੱਖਿਆ ਅਤੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਤਿਆਰੀ ਕਰ ਰਹੇ ਸੁਰੱਖਿਆ ਬਲਾਂ 'ਤੇ ਹਮਲਾ ਕਰ ਦਿੱਤਾ।

Share:

Clashes between security forces and rebels in Indonesia's Papua : ਇੰਡੋਨੇਸ਼ੀਆ ਦੇ ਅਸ਼ਾਂਤ ਪਾਪੂਆ ਖੇਤਰ ਵਿੱਚ ਸੁਰੱਖਿਆ ਬਲਾਂ ਅਤੇ ਬਾਗੀ ਲੜਾਕਿਆਂ ਵਿਚਕਾਰ ਹੋਈਆਂ ਝੜਪਾਂ ਵਿੱਚ ਘੱਟੋ-ਘੱਟ 18 ਬਾਗੀ ਅਤੇ ਦੋ ਪੁਲਿਸ ਅਧਿਕਾਰੀ ਮਾਰੇ ਗਏ ਹਨ। ਅਧਿਕਾਰੀਆਂ ਅਤੇ ਬਾਗੀ ਕੈਂਪ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਫੌਜੀ ਬੁਲਾਰੇ ਲੈਫਟੀਨੈਂਟ ਕਰਨਲ ਇਵਾਨ ਡਵੀ ਪ੍ਰਿਹਾਰਟੋਨੋ ਨੇ ਕਿਹਾ ਕਿ ਲੜਾਈ ਬੁੱਧਵਾਰ ਨੂੰ ਉਦੋਂ ਸ਼ੁਰੂ ਹੋਈ ਜਦੋਂ ਫੌਜੀ-ਗ੍ਰੇਡ ਹਥਿਆਰਾਂ ਅਤੇ ਤੀਰਾਂ ਨਾਲ ਲੈਸ ਦਰਜਨਾਂ ਵਿਦਰੋਹੀਆਂ ਨੇ ਹਿੰਸਾ ਪ੍ਰਭਾਵਿਤ ਇੰਤਾਨ ਜਯਾ ਦੇ ਪਿੰਡਾਂ ਨੂੰ ਸਿੱਖਿਆ ਅਤੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਤਿਆਰੀ ਕਰ ਰਹੇ ਸੁਰੱਖਿਆ ਬਲਾਂ 'ਤੇ ਹਮਲਾ ਕਰ ਦਿੱਤਾ।

ਦਰਜਨਾਂ ਸੈਨਿਕਾਂ 'ਤੇ ਹਮਲਾ ਕੀਤਾ

ਸਥਿਤੀ ਉਦੋਂ ਬਦਲ ਗਈ ਜਦੋਂ ਇੱਕ ਹਥਿਆਰਬੰਦ ਸਮੂਹ ਨੇ ਦਰਜਨਾਂ ਸੈਨਿਕਾਂ 'ਤੇ ਹਮਲਾ ਕਰ ਦਿੱਤਾ। ਉਸ ਸਮੇਂ, ਅਸੀਂ ਕਾਰਵਾਈ ਦਾ ਜਵਾਬ ਦਿੱਤਾ," ਪ੍ਰਿਹਾਰਟੋਨੋ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ। ਪ੍ਰਿਹਾਰਟੋਨੋ ਨੇ ਕਿਹਾ ਕਿ ਝੜਪ ਤੋਂ ਬਾਅਦ, ਸੁਰੱਖਿਆ ਬਲਾਂ ਨੇ ਇੱਕ ਫੌਜੀ ਰਾਈਫਲ, ਇੱਕ ਘਰੇਲੂ ਬਣੀ ਰਾਈਫਲ, ਕਈ ਤੀਰ, ਗੋਲਾ ਬਾਰੂਦ ਅਤੇ ਇੱਕ 'ਮੌਰਨਿੰਗ ਸਟਾਰ' ਝੰਡਾ (ਅਲੱਗਵਾਦ ਦਾ ਪ੍ਰਤੀਕ) ਜ਼ਬਤ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਝੜਪ ਵਿੱਚ ਕੋਈ ਸੁਰੱਖਿਆ ਕਰਮਚਾਰੀ ਜ਼ਖਮੀ ਨਹੀਂ ਹੋਇਆ।

ਫ੍ਰੀ ਪਾਪੂਆ ਮੂਵਮੈਂਟ ਦੀ ਅੱਗ ਭੜਕੀ 

ਫ੍ਰੀ ਪਾਪੂਆ ਮੂਵਮੈਂਟ ਦੇ ਹਥਿਆਰਬੰਦ ਵਿੰਗ, ਵੈਸਟ ਪਾਪੂਆ ਲਿਬਰੇਸ਼ਨ ਆਰਮੀ ਦੇ ਬੁਲਾਰੇ ਸੇਬੀ ਸੈਂਬੋਮ ਨੇ ਕਿਹਾ ਕਿ ਉਨ੍ਹਾਂ ਦੇ ਸਿਰਫ਼ ਤਿੰਨ ਲੜਾਕੇ ਮਾਰੇ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਬਾਕੀ ਮ੍ਰਿਤਕ "ਨਿਰਦੋਸ਼ ਨਾਗਰਿਕ" ਸਨ ਜੋ ਸੁਰੱਖਿਆ ਬਲਾਂ ਦੀ ਗੋਲੀਬਾਰੀ ਵਿੱਚ ਮਾਰੇ ਗਏ ਸਨ। ਸਾਂਬੋਮ ਨੇ ਕਿਹਾ ਕਿ ਵਿਦਰੋਹੀਆਂ ਨੇ ਸ਼ੁੱਕਰਵਾਰ ਨੂੰ ਗੁਆਂਢੀ ਪੁੰਕਾਕ ਜਯਾ ਵਿੱਚ ਦੋ ਪੁਲਿਸ ਅਧਿਕਾਰੀਆਂ ਨੂੰ ਮਾਰ ਦਿੱਤਾ, ਜੋ ਕਿ ਸਮੂਹ ਦੇ ਇੱਕ ਪ੍ਰਮੁੱਖ ਮੈਂਬਰ, ਬੁਮੀਵਾਲੋ ਏਨੁੰਬੀ ਦੀ ਮੌਤ ਦਾ ਬਦਲਾ ਸੀ। 1960 ਦੇ ਦਹਾਕੇ ਦੇ ਸ਼ੁਰੂ ਵਿੱਚ ਇੰਡੋਨੇਸ਼ੀਆ ਨੇ ਪਾਪੂਆ 'ਤੇ ਕਬਜ਼ਾ ਕਰ ਲਿਆ, ਜਿਸ ਨਾਲ ਇਸ ਖੇਤਰ ਵਿੱਚ ਬਗਾਵਤ ਸ਼ੁਰੂ ਹੋ ਗਈ। ਉਦੋਂ ਤੋਣ ਹੀ ਇਲਾਕੇ ਵਿੱਚ ਲਗਾਤਾਰ ਹਾਲਾਤ ਵਿਗੜ ਰਹੇ ਹਨ। ਇਸ ਤਰ੍ਹਾਂ ਦੀਆਂ ਝੜਪਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹੇ ਹਮਲੇ ਲਗਾਤਾਰ ਵਧਦੇ ਜਾ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹੈ। 
 

ਇਹ ਵੀ ਪੜ੍ਹੋ