menu-icon
Punjabi Story Line
  • Home
  • News
  • International
  • UK 'ਚ ਭਾਰਤੀ ਡਾਕਟਰ ਨੂੰ 1 ਕਰੋੜ 41 ਲੱਖ ਜੁਰਮਾਨਾ, ਕਾਰ ਨਾਲ ਵਿਦਿਆਰਥਣ ਕੀਤੀ ਸੀ ਜਖ਼ਮੀ 

UK 'ਚ ਭਾਰਤੀ ਡਾਕਟਰ ਨੂੰ 1 ਕਰੋੜ 41 ਲੱਖ ਜੁਰਮਾਨਾ, ਕਾਰ ਨਾਲ ਵਿਦਿਆਰਥਣ ਕੀਤੀ ਸੀ ਜਖ਼ਮੀ 

ਸਾਲ 2018 'ਚ ਇਹ ਹਾਦਸਾ ਹੋਇਆ ਸੀ। ਮਹਿਲਾ ਡਾਕਟਰ ਨੇ ਬੀਐਮਡਬਲਯੂ ਤੇਜ਼ ਰਫ਼ਤਾਰ ਨਾਲ ਚਲਾਈ ਸੀ। ਟਰੈਫਿਕ ਲਾਈਟਾਂ 'ਤੇ ਪੈਦਲ ਸੜਕ ਪਾਰ ਕਰ ਰਹੀ ਵਿਦਿਆਰਥਣ ਗੰਭੀਰ ਜਖ਼ਮੀ ਹੋ ਗਈ ਸੀ। 

Date Updated Last Updated : 17 January 2024, 03:36 PM IST
Share:

ਹਾਈਲਾਈਟਸ

  • ਵਿਦਿਆਰਥਣ ਕਰੀਬ 11 ਮੀਟਰ ਦੂਰ ਜਾ ਕੇ ਡਿੱਗੀ
  • ਅਦਾਲਤ ਨੇ ਹਾਦਸੇ ਲਈ ਡਾ. ਚੰਦਰਨ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਮੰਨਿਆ

International news. ਇੰਗਲੈਂਡ ਦੀ ਇੱਕ ਅਦਾਲਤ ਨੇ ਭਾਰਤੀ ਮੂਲ ਦੀ ਡਾਕਟਰ ਨੂੰ 1 ਕਰੋੜ 41 ਲੱਖ ਰੁਪਏ ਜੁਰਮਾਨਾ ਕੀਤਾ। ਇਹ ਜੁਰਮਾਨਾ ਇੱਕ ਸਕੂਲੀ ਵਿਦਿਆਰਥਣ ਨੂੰ ਟੱਕਰ ਮਾਰ ਕੇ ਜਖ਼ਮੀ ਕਰਨ ਦੇ ਮਾਮਲੇ 'ਚ ਕੀਤਾ ਗਿਆ। ਸਾਲ 2018 ’ਚ ਇਹ ਹਾਦਸਾ ਹੋਇਆ ਸੀ। ਜਿਸ ਵਿੱਚ  ਵਿਦਿਆਰਥਣ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਹੁਣ ਇਸ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੇ ਫੈਸਲਾ ਸੁਣਾਇਆ ਤੇ ਭਾਰੀ ਜੁਰਮਾਨਾ ਕੀਤਾ ਗਿਆ। 

ਇੱਕ ਸਾਲ ਤੱਕ ਠੀਕ ਨਹੀਂ ਹੋਈ ਸੀ ਵਿਦਿਆਰਥਣ

ਸਾਲ 2018 ’ਚ ਡਾ. ਸ਼ਾਂਤੀ ਚੰਦਰਨ ਆਕਸਫੋਰਡਸ਼ਾਇਰ ਦੇ ਬਿਸੈਸਟਰ ’ਚ ਬਕਿੰਘਮ ਰੋਡ ’ਤੇ ਆਪਣੀ ਕਾਰ ਬੀਐਮਡਬਲਯੂ ’ਚ ਜਾ ਰਹੀ ਸੀ। ਇਸੇ ਦੌਰਾਨ ਉਸਦੀ ਕਾਰ 12 ਸਾਲਾ ਸਕੂਲੀ ਵਿਦਿਆਰਥਣ ਨਾਲ ਟਕਰਾ ਗਈ। ਇਹ ਵਿਦਿਆਰਥਣ ਟਰੈਫਿਕ ਲਾਈਟਾਂ ਤੋਂ ਸੜਕ ਪਾਰ ਕਰ ਰਹੀ ਸੀ। ਹਾਦਸੇ ਤੋਂ ਬਾਅਦ ਵਿਦਿਆਰਥਣ ਕਰੀਬ 11 ਮੀਟਰ ਦੂਰ ਜਾ ਕੇ ਡਿੱਗੀ ਤੇ ਉਸਦੇ ਸਿਰ ’ਚ ਗੰਭੀਰ ਸੱਟਾਂ ਵੱਜੀਆਂ ਸਨ। ਹਾਦਸੇ ਦੇ ਇੱਕ ਸਾਲ ਬਾਅਦ ਤੱਕ ਉਹ ਮਾਨਸਿਕ ਤਣਾਅ ’ਚੋਂ ਲੰਘੀ। ਉਸਨੂੰ ਕਈ ਹੋਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜਸਟਿਸ ਡੈਕਸਟਰ ਡਿਆਸ ਕੇਸੀ ਨੇ ਆਦੇਸ਼ ਦਿੱਤਾ ਕਿ ਡਾ. ਚੰਦਰਨ ਦੀ ਲਾਪਰਵਾਹੀ ਕਾਰਨ ਇਹ ਹਾਦਸਾ ਵਾਪਰਿਆ। ਉਹ ਮੌਜੂਦਾ ਹਾਲਾਤ ’ਚ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਹੀ ਸੀ। ਅਦਾਲਤ ਨੇ ਹਾਦਸੇ ਲਈ ਡਾ. ਚੰਦਰਨ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਮੰਨਿਆ ਤੇ ਫੈਸਲਾ ਸੁਣਾਇਆ। 

Recent News