UPSC Success Story - ਹਿੰਮਤ ਦੀ ਮਿਸਾਲ ਬੁਸ਼ਰਾ ਬਾਨੋ, ਜਾਣੋ ਕਿਵੇਂ ਬਣੀ IPS

ਸਹਾਇਕ ਪ੍ਰੋਫੈਸਰ ਦੀ ਨੌਕਰੀ ਛੱਡਣ, ਦੋ ਬੱਚਿਆਂ ਦੀ ਪਰਵਰਿਸ਼ ਕਰਨ ਅਤੇ ਸਮਾਜ ਦੀਆਂ ਗੱਲਾਂ ਨੂੰ ਅਣਗੌਲਿਆਂ ਕਰਨ ਤੋਂ ਬਾਅਦ ਜਿਸ ਤਰ੍ਹਾਂ ਬੁਸ਼ਰਾ ਬਾਨੋ ਨੇ ਸਫਲਤਾ ਪ੍ਰਾਪਤ ਕੀਤੀ, ਉਹ ਆਪਣੇ ਆਪ ਵਿੱਚ ਇੱਕ ਉਦਾਹਰਣ ਹੈ।

Courtesy: ਆਈਪੀਐਸ ਬਣਨ ਲਈ ਬੁਸ਼ਰਾ ਬਾਨੋ ਨੇ ਹਿੰਮਤ ਨਹੀਂ ਹਾਰੀ

Share:

ਅਕਸਰ ਕਿਹਾ ਜਾਂਦਾ ਹੈ ਕਿ ਇੱਕ ਸਫਲ ਆਦਮੀ ਦੇ ਪਿੱਛੇ ਇੱਕ ਔਰਤ ਹੁੰਦੀ ਹੈ ਜੋ ਉਸਦੀ ਜੀਵਨ ਸਾਥਣ ਹੁੰਦੀ ਹੈ, ਪਰ ਬੁਸ਼ਰਾ ਬਾਨੋ ਦੇ ਮਾਮਲੇ ਵਿੱਚ ਇਹ ਬਿਲਕੁਲ ਉਲਟ ਹੋਇਆ। ਉਸਦਾ ਪਤੀ ਆਪਣੀ ਪਤਨੀ ਦੇ ਸੁਪਨਿਆਂ ਲਈ ਕੁਰਬਾਨੀ ਦੇਣ ਤੋਂ ਨਹੀਂ ਝਿਜਕਿਆ ਅਤੇ ਅੱਜ ਬੁਸ਼ਰਾ ਇੱਕ ਆਈਪੀਐਸ ਅਧਿਕਾਰੀ ਹੈ। ਸਹਾਇਕ ਪ੍ਰੋਫੈਸਰ ਦੀ ਨੌਕਰੀ ਛੱਡਣ, ਦੋ ਬੱਚਿਆਂ ਦੀ ਪਰਵਰਿਸ਼ ਕਰਨ ਅਤੇ ਸਮਾਜ ਦੀਆਂ ਗੱਲਾਂ ਨੂੰ ਅਣਗੌਲਿਆਂ ਕਰਨ ਤੋਂ ਬਾਅਦ ਜਿਸ ਤਰ੍ਹਾਂ ਬੁਸ਼ਰਾ ਬਾਨੋ ਨੇ ਸਫਲਤਾ ਪ੍ਰਾਪਤ ਕੀਤੀ, ਉਹ ਆਪਣੇ ਆਪ ਵਿੱਚ ਇੱਕ ਉਦਾਹਰਣ ਹੈ।

ਹਿੰਮਤ ਨਾਲ ਬਦਲੀ ਆਪਣੀ ਕਿਸਮਤ 

ਇਹ ਇੱਕ ਔਰਤ ਦੀ ਕਹਾਣੀ ਹੈ ਜਿਸਨੇ ਆਪਣੀ ਹਿੰਮਤ ਨਾਲ ਆਪਣੀ ਕਿਸਮਤ ਬਦਲ ਦਿੱਤੀ। ਇੱਕ ਅਜਿਹੀ ਉਦਾਹਰਣ ਜੋ ਹਰ ਉਸ ਔਰਤ ਨੂੰ ਆਵਾਜ਼ ਅਤੇ ਹਿੰਮਤ ਦਿੰਦੀ ਹੈ ਜੋ ਮਾਂ ਬਣਨ ਤੋਂ ਬਾਅਦ ਆਪਣੇ ਸੁਪਨਿਆਂ ਨੂੰ ਅਧੂਰਾ ਸਮਝਦੀ ਹੈ ਅਤੇ ਆਪਣੀ ਜ਼ਿੰਦਗੀ ਨਾਲ ਸਮਝੌਤਾ ਕਰਦੀ ਹੈ। ਜਦੋਂ ਬੁਸ਼ਰਾ ਨੇ ਕੰਨੌਜ ਦੀਆਂ ਤੰਗ ਗਲੀਆਂ ਛੱਡ ਕੇ ਅਸਮਾਨ ਨੂੰ ਛੂਹਣ ਦਾ ਫੈਸਲਾ ਕੀਤਾ, ਤਾਂ ਲੋਕਾਂ ਨੇ ਕਿਹਾ - 'ਹੁਣ ਜਦੋਂ ਤੁਸੀਂ ਮਾਂ ਬਣ ਗਏ ਹੋ, ਸੁਪਨੇ ਪਿੱਛੇ ਰਹਿ ਗਏ ਹਨ।' ਪਰ ਉਸਨੇ ਸਮਾਜ ਦੀਆਂ ਗੱਲਾਂ ਸੁਣ ਕੇ ਹਾਰ ਨਹੀਂ ਮੰਨੀ ਤੇ ਆਪਣੀ ਜ਼ਿੰਦਗੀ ਦੇ ਨਿਸ਼ਾਨੇ ਵੱਲ ਅੱਗੇ ਵਧਦੀ ਗਈ। 

ਪਤੀ ਨੂੰ ਵੀ ਵਾਪਸ ਭਾਰਤ ਲਿਆਂਦਾ 

ਬੁਸ਼ਰਾ ਬਾਨੋ ਨੇ ਸਾਊਦੀ ਅਰਬ ਦੀ ਇੱਕ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ ਦੀ ਨੌਕਰੀ ਛੱਡੀ ਅਤੇ ਆਪਣੇ ਪਤੀ ਨਾਲ ਭਾਰਤ ਵਾਪਸ ਆ ਗਈ। ਕਾਰਨ ਸੀ ਇੱਕ ਅਧੂਰਾ ਸੁਪਨਾ - UPSC। ਕਿਹਾ ਜਾਂਦਾ ਹੈ ਕਿ ਇੱਕ ਸਫਲ ਪਤੀ ਦੇ ਪਿੱਛੇ ਉਸਦੀ ਪਤਨੀ ਹੁੰਦੀ ਹੈ ਪਰ ਬੁਸ਼ਰਾ ਲਈ ਇਹ ਕਹਾਵਤ ਇਸਦੇ ਉਲਟ ਸੀ। ਉਸਦੇ ਪਤੀ ਨੇ ਆਪਣੇ ਸਾਥੀ ਦੇ ਸੁਪਨੇ ਦੀ ਖ਼ਾਤਰ ਆਪਣੀ ਨੌਕਰੀ ਵੀ ਛੱਡ ਦਿੱਤੀ ਅਤੇ 2016 ਵਿੱਚ ਭਾਰਤ ਵਾਪਸ ਆ ਗਏ। ਸਾਲ 2016 ਵਿੱਚ ਦੋਵਾਂ ਨੇ ਇੱਕ ਛੋਟੇ ਜਿਹੇ ਕਸਬੇ ਵਿੱਚ ਆ ਕੇ ਇੱਕ ਨਵਾਂ ਸੰਘਰਸ਼ ਸ਼ੁਰੂ ਕੀਤਾ। ਬੱਚਿਆਂ ਦੀ ਦੇਖਭਾਲ, ਪੜ੍ਹਾਈ ਦਾ ਦਬਾਅ, ਸਮਾਜ ਦੀਆਂ ਉਮੀਦਾਂ - ਸਭ ਕੁੱਝ ਨਾਲੋ-ਨਾਲ ਚੱਲ ਰਿਹਾ ਸੀ ਕਿਉਂਕਿ ਉਦੋਂ ਤੱਕ ਬੁਸ਼ਰਾ ਵੀ ਇੱਕ ਬੱਚੇ ਦੀ ਮਾਂ ਬਣ ਚੁੱਕੀ ਸੀ।

ਦੂਜੀ ਵਾਰ ਵੀ ਮਿਲੀ ਸਫ਼ਲਤਾ 

ਸਾਲ 2018 ਵਿੱਚ ਜਦੋਂ ਬੁਸ਼ਰਾ ਦੂਜੀ ਵਾਰ ਮਾਂ ਬਣਨ ਵਾਲੀ ਸੀ, ਲੋਕਾਂ ਨੇ ਕਿਹਾ - 'ਹੁਣ ਇਹ ਬਿਲਕੁਲ ਅਸੰਭਵ ਹੈ।' ਪਰ ਉਸੇ ਸਾਲ, ਉਸਨੇ ਪਹਿਲੀ ਵਾਰ AIR 277 ਨਾਲ UPSC CSE ਪਾਸ ਕੀਤਾ। ਦੋ ਬੱਚਿਆਂ ਦੀ ਮਾਂ, ਕਰੀਅਰ ਵਿੱਚ ਬ੍ਰੇਕ, ਇੱਕ ਵਾਰ UPSC ਪ੍ਰੀਖਿਆ ਵਿੱਚ ਸਫਲਤਾ ਮਿਲੀ ਪਰ ਜਨੂੰਨ ਹਾਲੇ ਵੀ ਜਵਾਨ ਸੀ। ਬੁਸ਼ਰਾ ਬਾਨੋ ਨੇ ਦੁਬਾਰਾ ਪੜ੍ਹਾਈ ਕੀਤੀ ਅਤੇ ਸਿਵਲ ਸੇਵਾਵਾਂ ਦੀ ਪ੍ਰੀਖਿਆ ਦੁਬਾਰਾ ਦਿੱਤੀ। ਇਸ ਵਾਰ AIR 234 ਨਾਲ UPSC ਪਾਸ ਕੀਤਾ। ਅੱਜ ਉਹ ਇੱਕ IPS ਅਧਿਕਾਰੀ ਹੈ।

ਇਹ ਵੀ ਪੜ੍ਹੋ