Courtesy: ai image
ਮੁੰਬਈ. ਘੁੰਮਣ ਦਾ ਸ਼ੋਂਕ ਹਰ ਕਿਸੇ ਨੂੰ ਹੁੰਦਾ ਹੈ, ਲੇਕਿਨ ਕਈਆਂ ਦੇ ਇਹ ਸ਼ੌਂਕ ਵਿਹਾਅ, ਜਿੰਮੇਵਾਰੀਆਂ ਜਾਂ ਇਕੱਲੇਪਨ ਦੇ ਉੱਪਰ ਟਿੱਕੇ ਹੁੰਦੇ ਹਨ ਕਿ ਵਿਆਹ ਤੋਂ ਬਾਦ ਘੁੰਮਾਂਗੇ, ਜਿੰਮੇਵਾਰੀਆਂ ਬਹੁਤ ਨੇ ਜਾਂ ਕੋਈ ਸਾਥ ਹੈਨੀ। ਸੱਚ ਦੱਸੀਏ ਤਾਂ ਜਿੰਨ੍ਹਾ ਨੂੰ ਵੀ ਘੁੰਮਣ ਦਾ ਸ਼ੌਂਕ ਹੈ ਤਾਂ ਉਹਨਾਂ ਨੂੰ ਆਪਣੀ ਸੋਚ ਬਦਲਣੀ ਚਾਹੀਦੀ ਹੈ ਤੇ ਸੋਲੋ ਟ੍ਰਿਪ ਮਤਲਬ ਕੱਲੇ ਸਫ਼ਰ ਜਰੂਰ ਕਰਨਾ ਚਾਹੀਦਾ ਹੈ। 30 ਸਾਲ ਦੀ ਉਮਰ ਤੋਂ ਪਹਿਲਾਂ ਕੀਤਾ ਗਿਆ ਸੋਲੋ ਟ੍ਰਿਪ ਤੁਹਾਡੀ ਸੋਚ ਤੇ ਵਿਅਕਤੀਤੱਵ ਨੂੰ ਨਿਖਾਰ ਸਕਦਾ ਹੈ। ਤਾਂ ਆਉ ਜਾਣਦੇ ਹਾਂ ਸੋਲੋ ਟ੍ਰਿਪ ਕਿਉਂ ਕਰਨਾ ਚਾਹੀਦਾ ਹੈ।
ਖੋਜ ਕੀ ਕਹਿੰਦੀ ਹੈ?
ਕੁਝ ਅਧਿਐਨਾਂ ਅਨੁਸਾਰ, ਇਕੱਲੇ ਯਾਤਰਾ ਕਰਨ ਵਾਲੇ ਲੋਕ ਆਪਣੇ ਫ਼ੈਸਲੇ ਖੁਦ ਲੈਣਾ, ਚੁਣੌਤੀਆਂ ਦਾ ਸਾਹਮਣਾ ਕਰਨਾ ਅਤੇ ਭਾਵਨਾਵਾਂ ਨੂੰ ਸੰਤੁਲਿਤ ਰੱਖਣਾ ਵਧੀਆ ਢੰਗ ਨਾਲ ਸਿੱਖ ਲੈਂਦੇ ਹਨ। ਇਸ ਤਰ੍ਹਾਂ ਦੀ ਯਾਤਰਾ ਵਿਅਕਤੀ ਨੂੰ ਮਾਨਸਿਕ ਤੌਰ 'ਤੇ ਹੋਰ ਮਜ਼ਬੂਤ ਬਣਾਉਂਦੀ ਹੈ।
1. ਆਪਣੇ ਆਪ ਨੂੰ ਸਮਝਣ ਦਾ ਮੌਕਾ
ਰੋਜ਼ਾਨਾ ਦੀ ਦੌੜ-ਭੱਜ ਵਿੱਚ ਅਸੀਂ ਅਕਸਰ ਆਪਣੀਆਂ ਇੱਛਾਵਾਂ ਅਤੇ ਸੁਪਨਿਆਂ ਨੂੰ ਭੁੱਲ ਜਾਂਦੇ ਹਾਂ ਤੇ ਪਤਾ ਨਹੀੰ ਹੁੰਦਾ ਕੀ ਅਸਲ 'ਚ ਕੀ ਚਾਹੁੰਦੇ ਹਾਂ। ਜਦੋਂ ਤੁਸੀਂ ਇਕੱਲੇ ਸਫ਼ਰ ਕਰਦੇ ਹੋ ਤਾਂ ਹਰ ਫ਼ੈਸਲਾ ਤੁਹਾਡਾ ਆਪਣਾ ਹੁੰਦਾ ਹੈ। ਇਹ ਅਨੁਭਵ ਤੁਹਾਨੂੰ ਆਪਣੇ ਵਿਅਕਤਿਤਵ ਅਤੇ ਸੋਚ ਨੂੰ ਹੋਰ ਡੂੰਘਾਈ ਨਾਲ ਜਾਣਨ ਦਾ ਮੌਕਾ ਦਿੰਦਾ ਹੈ।
2. ਪੈਸਿਆਂ ਦਾ ਸਹੀ ਪ੍ਰਬੰਧ ਸਿੱਖਣਾ
ਸੋਲੋ ਟ੍ਰਿਪ ਦੌਰਾਨ ਖ਼ਰਚੇ, ਰਹਿਣ ਦੀ ਵਿਵਸਥਾ ਅਤੇ ਅਚਾਨਕ ਆਉਣ ਵਾਲੀਆਂ ਸਮੱਸਿਆਵਾਂ ਨੂੰ ਖੁਦ ਹੀ ਸੰਭਾਲਣਾ ਪੈਂਦਾ ਹੈ। ਇਸ ਨਾਲ ਬਜਟ ਬਣਾਉਣ ਅਤੇ ਵਿੱਤੀ ਫ਼ੈਸਲੇ ਲੈਣ ਦੀ ਸਮਰੱਥਾ ਵਿੱਚ ਸੁਧਾਰ ਆਉਂਦਾ ਹੈ।
3. ਨਵੇਂ ਲੋਕਾਂ ਨਾਲ ਜਾਣ-ਪਛਾਣ
ਇਕੱਲੇ ਸਫ਼ਰ ਦੌਰਾਨ ਲੋਕ ਕਈ ਨਵੇਂ ਲੋਕ ਮਿਲਦੇ ਹਨ ਤੇ ਉਹਨਾਂ ਤੋ ਕੁੱਝ ਨਵਾਂ ਸਿੱਖਣ ਦਾ ਮੌਕਾ ਮਿਲਦਾ ਹੈ। ਵੱਖ-ਵੱਖ ਸੱਭਿਆਚਾਰਾਂ ਨੂੰ ਨੇੜੇ ਤੋਂ ਜਾਨਣ ਦਾ ਮੌਕਾ ਵੀ ਮਿਲਦਾ ਹੈ। ਸਥਾਨਕ ਲੋਕਾਂ ਨਾਲ ਗੱਲਬਾਤ ਅਤੇ ਉਨ੍ਹਾਂ ਦੇ ਤਜਰਬੇ ਸੁਣਨਾ ਸੋਚ ਦਾ ਦਾਇਰਾ ਵਧਾਉਂਦਾ ਹੈ।
4. ਜ਼ਿੰਮੇਵਾਰੀਆਂ 'ਚ ਪੈਣ ਤੋਂ ਪਹਿਲਾਂ ਮੌਕਾ
ਉਮਰ ਦੇ ਨਾਲ-ਨਾਲ ਕਰੀਅਰ, ਪਰਿਵਾਰ ਅਤੇ ਹੋਰ ਜ਼ਿੰਮੇਵਾਰੀਆਂ ਵਧ ਜਾਂਦੀਆਂ ਹਨ। ਇਸ ਕਾਰਨ ਮਨਚਾਹੇ ਸਮੇਂ 'ਤੇ ਯਾਤਰਾ ਕਰਨਾ ਔਖਾ ਹੋ ਸਕਦਾ ਹੈ। ਇਸ ਲਈ ਜਵਾਨੀ ਦੇ ਦਿਨਾਂ ਵਿੱਚ ਮਿਲਣ ਵਾਲੀ ਆਜ਼ਾਦੀ ਦਾ ਲਾਭ ਉਠਾਉਣਾ ਇੱਕ ਚੰਗਾ ਫ਼ੈਸਲਾ ਹੋ ਸਕਦਾ ਹੈ।
5. ਕਮਫ਼ਰਟ ਜ਼ੋਨ ਤੋਂ ਬਾਹਰ ਨਿਕਲਣਾ
ਨਵੀਂ ਥਾਂਵਾਂ, ਨਵੀਂ ਭਾਸ਼ਾ ਅਤੇ ਨਵੇਂ ਮਾਹੌਲ ਦਾ ਸਾਹਮਣਾ ਕਰਨਾ ਸ਼ੁਰੂ ਵਿੱਚ ਚੁਣੌਤੀਪੂਰਨ ਲੱਗ ਸਕਦਾ ਹੈ। ਲੇਕਿਨ ਇੱਕਲੇ ਜਾਣ ਦਾ ਸਭ ਤੋਂ ਵੱਡਾ ਫਾਇਦਾ ਹੁੰਦਾ ਹੈ ਕਿ ਅਸੀਂ ਆਪਣੇ ਕਮਫ਼ਰਟ ਜ਼ੋਨ ਤੋਂ ਬਾਹਰ ਆ ਕੇ ਚੁਣੌਤੀਆਂ ਨੂੰ ਹੈਂਡਲ ਕਰਨਾ ਸਿੱਖਦੇ ਹਾਂ। ਵਿਅਕਤੀ ਹੋਰ ਆਤਮ-ਵਿਸ਼ਵਾਸੀ, ਮਜ਼ਬੂਤ ਅਤੇ ਨਿਡਰ ਬਣ ਜਾਂਦਾ ਹੈ।
ਸੋਲੋ ਟ੍ਰਿਪ ਸਿਰਫ਼ ਇੱਕ ਯਾਤਰਾ ਨਹੀਂ, ਸਗੋਂ ਆਪਣੇ ਆਪ ਨੂੰ ਖੋਜਣ ਅਤੇ ਜ਼ਿੰਦਗੀ ਨੂੰ ਨਵੇਂ ਨਜ਼ਰੀਏ ਨਾਲ ਦੇਖਣ ਦਾ ਇੱਕ ਵਿਲੱਖਣ ਤਜਰਬਾ ਵੀ ਹੋ ਸਕਦਾ ਹੈ।