menu-icon
Punjabi Story Line
  • Home
  • News
  • National
  • ਪਾਕਿਸਤਾਨ ਵੱਲੋਂ ਆ ਰਹੇ ਡ੍ਰੋਨ ਨੂੰ BSF ਨੇ ਸੁੱਟਿਆ, 1 ਕਿੱਲੋ ਹੈਰੋਇਨ ਬਰਾਮਦ

ਪਾਕਿਸਤਾਨ ਵੱਲੋਂ ਆ ਰਹੇ ਡ੍ਰੋਨ ਨੂੰ BSF ਨੇ ਸੁੱਟਿਆ, 1 ਕਿੱਲੋ ਹੈਰੋਇਨ ਬਰਾਮਦ

ਸਰਹੱਦੀ ਖੇਤਰਾਂ 'ਚ ਨਸ਼ਾ ਤੇ ਹਥਿਆਰ ਤਸਕਰੀ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਪਾਕਿਸਤਾਨ ਵਾਲੇ ਪਾਸਿਉਂ ਡਰੋਨਾਂ ਰਾਹੀਂ ਇਹ ਤਸਕਰੀ ਕੀਤੀ ਜਾ ਰਹੀ ਹੈ। ਪ੍ਰੰਤੂ, ਇਸਨੂੰ ਰੋਕਣ ਲਈ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਤੇ ਹੋਰ ਫੋਰਸਾਂ ਅਲਰਟ ਹਨ।

Date Updated Last Updated : 16 February 2025, 10:35 PM IST
Share:

ਫ਼ਿਰੋਜ਼ਪੁਰ ਦੇ ਪਿੰਡ ਦੋਨਾ ਰਹਿਮਤਵਾਲਾ ਵਿਖੇ ਬੀਐਸਐਫ ਨੇ ਵੱਡੀ ਕਾਰਵਾਈ ਕੀਤੀ ਹੈ। ਪਾਕਿਸਤਾਨ ਵੱਲੋਂ ਆ ਰਹੇ ਡਰੋਨਾਂ ਨੂੰ ਰੋਕਣ ਲਈ ਬੀਐਸਐਫ ਪੂਰੀ ਤਰ੍ਹਾਂ ਮੁਸਤੈਦ ਹੈ। ਨਸ਼ੇ ਦੀ ਤਸਕਰੀ ਦੀ ਸੂਚਨਾ ਮਿਲਦੇ ਸਾਰ ਹੀ ਬੀਐਸਐਫ ਸ਼ੱਕੀ ਖੇਤਰ ਵਿੱਚ ਗਸ਼ਤ ਸ਼ੁਰੂ ਕਰ ਦਿੱਤੀ। ਜਿਸ ਮਗਰੋਂ ਬੀਐਸਐਫ ਦੇ ਹੱਥ ਵੱਡੀ ਸਫਲਤਾ ਲੱਗੀ ਤੇ ਹੈਰੋਇਨ ਬਰਾਮਦ ਕਰ ਲਈ ਗਈ। ਇਸ ਮਾਮਲੇ ਸਬੰਧੀ ਅਗਲੀ ਜਾਂਚ ਤੇਜੀ ਨਾਲ ਵਧਾਈ ਜਾ ਰਹੀ ਹੈ। 

ਡ੍ਰੋਨ 'ਤੇ ਹਮਲਾ ਕਰਕੇ ਸੁੱਟਿਆ 

BSF ਦੇ ਜਵਾਨਾਂ ਨੇ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਨੂੰ ਸੁੱਟਣ ਲਈ ਪਾਕਿ ਤੋਂ ਭਾਰਤ ਵਾਲੇ ਪਾਸੇ ਆਉਣ ਵਾਲੇ ਡਰੋਨ ਦੇ ਸ਼ੱਕੀ ਡ੍ਰੌਪਿੰਗ ਜ਼ੋਨ 'ਤੇ ਇੱਕ ਵਿਸ਼ੇਸ਼ ਹਮਲਾ ਕੀਤਾ ਸੀ। ਇਸ ਤੋਂ ਬਾਅਦ, ਹਮਲਾਵਰ ਧਿਰ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਦੋਨਾ ਰਹਿਮਤ ਵਾਲਾ ਦੇ ਨਾਲ ਲੱਗਦੇ ਇੱਕ ਖੇਤ ਵਿੱਚੋਂ  2 ਪੈਕੇਟ ਹੈਰੋਇਨ ਦੇ ਜਿੰਨਾ ਦਾ ਵਜ਼ਨ 1kg ਹੈ। ਪੈਕਟਾਂ ਨੂੰ ਇੱਕ ਨਾਈਲੋਨ ਲੂਪ ਦੇ ਨਾਲ ਪੀਲੀ ਚਿਪਕਣ ਵਾਲੀ ਟੇਪ ਨਾਲ ਲਪੇਟਿਆ ਗਿਆ ਸੀ ਪੈਕਟਾਂ ਨਾਲ ਛੋਟੀ ਟਾਰਚ ਵੀ ਜੁੜੀ ਹੋਈ ਸੀ। ਤਕਨੀਕੀ ਸਾਧਨਾਂ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। 

Recent News