menu-icon
Punjabi Story Line
  • Home
  • News
  • National
  • ਡਿਪਟੀ ਸੀਐਮ ਏਕਨਾਥ ਸ਼ਿੰਦੇ ਦੀ ਅਚਾਨਕ ਵਿਗੜੀ ਤਬੀਅਤ, ਤੁਰੰਤ ਹਸਪਤਾਲ 'ਚ ਕਰਾਇਆ ਗਿਆ ਭਰਤੀ

ਡਿਪਟੀ ਸੀਐਮ ਏਕਨਾਥ ਸ਼ਿੰਦੇ ਦੀ ਅਚਾਨਕ ਵਿਗੜੀ ਤਬੀਅਤ, ਤੁਰੰਤ ਹਸਪਤਾਲ 'ਚ ਕਰਾਇਆ ਗਿਆ ਭਰਤੀ

ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਰਿਪੋਰਟਾੰ ਮੁਤਾਬਿਕ, ਸ਼ਿੰਦੇ ਦੀ ਤਬੀਅਤ ਠੀਕ ਨਹੀ ਹੈ। ਤਬੀਅਤ ਅਚਾਨਕ ਵਿਗੜਨ ਤੋਂ ਬਾਅਦ ਤੁਰੰਤ ਉਨ੍ਹਾਂ ਨੂੰ ਠਾਣੇ ਦੇ ਹਸਪਤਾਲ ਲੈ ਜਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਤੇ ਜਾਂਚ ਕੀਤੀ ਜਾ ਰਹੀ ਹੈ।

Date Updated Last Updated : 04 July 2026, 11:59 AM IST
Share:

ਮਹਾਰਾਸ਼ਟਰ: ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਰਿਪੋਰਟਾੰ ਮੁਤਾਬਿਕ, ਸ਼ਿੰਦੇ ਦੀ ਤਬੀਅਤ ਠੀਕ ਨਹੀ ਹੈ। ਤਬੀਅਤ ਅਚਾਨਕ ਵਿਗੜਨ ਤੋਂ ਬਾਅਦ ਤੁਰੰਤ ਉਨ੍ਹਾਂ ਨੂੰ ਠਾਣੇ ਦੇ ਹਸਪਤਾਲ ਲੈ ਜਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਤੇ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ, ਹੁਣ ਏਕਨਾਥ ਸ਼ਿੰਦੇ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।


ਕਈ ਦਿਨਾਂ ਤੋ ਢਿੱਲੀ ਸੀ ਤਬੀਅਤ

ਜਾਣਕਾਰੀ ਦੇ ਮੁਤਾਬਕ, ਕਈ ਦਿਨਾਂ ਤੋਂ ਕੰਮ ਦੇ ਦਬਾਅ ਕਾਰਨ ਏਕਨਾਥ ਸ਼ਿੰਦੇ ਦੀ ਤਬੀਅਤ ਢਿੱਲੀ ਚੱਲ ਰਹੀ ਸੀ ਤੇ ਅਚਾਨਕ ਤਬੀਅਤ ਜ਼ਿਆਦਾ ਵਿਗੜਨ ਕਾਰਨ ਉਨ੍ਹਾਂ ਨੂੰ ਇੱਕ ਪ੍ਰਾਈਵੇਟ ਹਸਪਤਾਲ ਭਰਤੀ ਕਰਾਇਆ ਗਿਆ, ਜਿੱਥੇ ਉਨ੍ਹਾਂ ਦਾ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਚੱਲ ਰਿਹਾ ਹੈ।

ਡਾਕਟਰਾਂ ਮੁਤਾਬਕ, ਚਿੰਤਾ ਦੀ ਕੋਈ ਗੱਲ ਨਹੀਂ। ਸਥਿਤੀ ਕੰਟਰੋਲ ਵਿੱਚ ਹੈ।

ਕੈਂਸਲ ਕਰਨਾ ਪਿਆ ਸਮਾਗਮ

ਉਪ ਮੁੱਖ ਮੰਤਰੀ ਦੇ ਹਸਪਤਾਲ ਵਿੱਚ ਭਰਤੀ ਹੋਣ ਕਾਰਨ ਠਾਣੇ ਵਿੱਚ ਹੋਣ ਵਾਲੇ ਇੱਕ ਮਹੱਤਵਪੂਰਨ ਰਾਜਨੀਤਿਕ ਸਮਾਗਮ ਵਿੱਚ ਬਦਲਾਅ ਕਰਨਾ ਪਿਆ। ਸ਼ਿਵ ਸੈਨਾ ਦੇ ਠਾਕਰੇ ਧੜੇ ਦੀ ਆਗੂ (ਧੁਲੇ ਤੋਂ) ਸ਼ੁਭਾਂਗੀ ਪਾਟਿਲ ਦਾ ਪਾਰਟੀ ਵਿੱਚ ਸ਼ਾਮਲ ਹੋਣ ਦਾ ਇੱਕ ਸਮਾਰੋਹ ਅਸਲ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਠਾਣੇ ਦੇ ਗੰਗੂਬਾਈ ਸ਼ਿੰਦੇ ਹਾਲ ਵਿੱਚ ਹੋਣ ਦੀ ਯੋਜਨਾ ਸੀ। ਹਾਲਾਂਕਿ, ਏਕਨਾਥ ਸ਼ਿੰਦੇ ਦੀ ਅਚਾਨਕ ਤਬੀਅਤ ਖ਼ਰਾਬ ਹੋਣ ਕਾਰਨ ਇਹ ਸਮਾਗਮ ਮੁਲਤਵੀ ਕਰਨਾ ਪਿਆ। ਅਖੀਰ, ਦੇਰ ਰਾਤ 2 ਵਜੇ, ਸ਼ੁਭਾਂਗੀ ਪਾਟਿਲ ਰਸਮੀ ਤੌਰ 'ਤੇ ਕਲਿਆਣ ਦੇ ਸੰਸਦ ਮੈਂਬਰ ਡਾ. ਸ਼੍ਰੀਕਾਂਤ ਸ਼ਿੰਦੇ ਦੀ ਮੌਜੂਦਗੀ ਵਿੱਚ ਠਾਣੇ ਵਿੱਚ ਪਾਰਟੀ ਵਿੱਚ ਸ਼ਾਮਲ ਹੋ ਗਈ।

ਦੱਸ ਦੇਈਏ, ਏਕਨਾਥ ਸੰਭਾਜੀ ਸ਼ਿੰਦੇ ਮਹਾਰਾਸ਼ਟਰ ਦੇ ਇੱਕ ਪ੍ਰਮੁੱਖ ਸਿਆਸਤਦਾਨ ਹਨ ਜੋ ਵਰਤਮਾਨ ਵਿੱਚ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਅਗਵਾਈ ਵਾਲੀ ਸਰਕਾਰ ਵਿੱਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਵਜੋਂ ਸੇਵਾ ਨਿਭਾ ਰਹੇ ਹਨ। ਇਸ ਤੋਂ ਪਹਿਲਾਂ, ਸ਼ਿੰਦੇ ਨੇ 30 ਜੂਨ, 2022 ਤੋਂ 5 ਦਸੰਬਰ, 2024 ਤੱਕ ਮਹਾਰਾਸ਼ਟਰ ਦੇ 20ਵੇਂ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ। ਉਨ੍ਹਾਂ ਨੇ 1980 ਦੇ ਦਹਾਕੇ ਵਿੱਚ ਸ਼ਿਵ ਸੈਨਾ ਦੇ ਬਜ਼ੁਰਗ ਨੇਤਾ ਆਨੰਦ ਦਿਘੇ ਦੀ ਅਗਵਾਈ ਹੇਠ ਆਪਣਾ ਰਾਜਨੀਤਿਕ ਸਫ਼ਰ ਸ਼ੁਰੂ ਕੀਤਾ ਅਤੇ ਬਾਅਦ ਵਿੱਚ 1997 ਵਿੱਚ ਪਹਿਲੀ ਵਾਰ ਠਾਣੇ ਨਗਰ ਨਿਗਮ ਵਿੱਚ ਕੌਂਸਲਰ ਚੁਣੇ ਗਏ।

ਸ਼ਿੰਦੇ, ਜੋ 2004 ਤੋਂ ਠਾਣੇ ਦੇ ਕੋਪਰੀ-ਪਚਪਾਖਾਡੀ ਹਲਕੇ ਤੋਂ ਵਿਧਾਇਕ ਰਹੇ ਹਨ, ਨੇ 2022 ਦੇ ਮਹਾਰਾਸ਼ਟਰ ਰਾਜਨੀਤਿਕ ਸੰਕਟ ਦੌਰਾਨ ਸ਼ਿਵ ਸੈਨਾ ਦੇ ਅੰਦਰ ਬਗਾਵਤ ਦੀ ਅਗਵਾਈ ਕੀਤੀ; ਇਸ ਕਾਰਨ ਉਸ ਸਮੇਂ ਦੀ ਮਹਾਂ ਵਿਕਾਸ ਅਘਾੜੀ (MVA) ਸਰਕਾਰ ਡਿੱਗ ਗਈ ਅਤੇ ਭਾਜਪਾ ਨਾਲ ਗੱਠਜੋੜ ਕਰਕੇ ਇੱਕ ਨਵੀਂ ਸਰਕਾਰ ਬਣੀ। ਉਹ ਫਰਵਰੀ 2023 ਤੋਂ ਸ਼ਿਵ ਸੈਨਾ ਪ੍ਰਧਾਨ ਵਜੋਂ ਵੀ ਸੇਵਾ ਨਿਭਾ ਰਹੇ ਹਨ, ਜਦੋਂ ਚੋਣ ਕਮਿਸ਼ਨ ਨੇ ਉਨ੍ਹਾਂ ਦੇ ਧੜੇ ਨੂੰ ਅਸਲ ਸ਼ਿਵ ਸੈਨਾ ਵਜੋਂ ਮਾਨਤਾ ਦਿੱਤੀ। 2024 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਲੀਡਰਸ਼ਿਪ ਵਿੱਚ ਬਦਲਾਅ ਤੋਂ ਬਾਅਦ, ਉਨ੍ਹਾਂ ਨੇ ਦੇਵੇਂਦਰ ਫੜਨਵੀਸ ਦੇ ਮੁੱਖ ਮੰਤਰੀ ਬਣਨ 'ਤੇ ਉਪ ਮੁੱਖ ਮੰਤਰੀ ਦੀ ਭੂਮਿਕਾ ਸੰਭਾਲੀ।

 

Recent News