ਗੁਜਰਾਤ ATS ਦੀ ਵੱਡੀ ਕਾਰਵਾਈ, ਜਾਅਲੀ ਦਸਤਾਵੇਜ਼ਾਂ ਰਾਹੀਂ ਬੰਗਲਾਦੇਸ਼ੀਆਂ ਦੇ ਭਾਰਤੀ ਪਾਸਪੋਰਟ ਬਣਾਉਣ ਵਾਲੇ 2 ਗ੍ਰਿਫ਼ਤਾਰ

ਆਰੋਪੀ ਨੇ ਵੀਆਈਪੀ ਮੋਬਾਈਲ ਅਤੇ ਮਨੀ ਟ੍ਰਾਂਸਫਰ ਦੇ ਨਾਮ ਨਾਲ ਇੱਕ ਦੁਕਾਨ ਖੋਲ੍ਹੀ ਅਤੇ ਆਪਣੇ ਸਾਥੀਆਂ ਨਾਲ ਮਿਲ ਕੇ, ਉਸਨੇ ਜਾਅਲੀ ਜਨਮ ਸਰਟੀਫਿਕੇਟ, ਆਧਾਰ ਕਾਰਡ, ਪੈਨ ਕਾਰਡ ਅਤੇ ਲੀਜ਼ ਸਮਝੌਤੇ ਬਣਾ ਕੇ ਹੋਰ ਬੰਗਲਾਦੇਸ਼ੀਆਂ ਲਈ ਪਾਸਪੋਰਟ ਬਣਵਾਉਣੇ ਸ਼ੁਰੂ ਕਰ ਦਿੱਤੇ।

Share:

Gujarat ATS makes major operation : ਗੁਜਰਾਤ ਐਂਟੀ ਟੈਰੋਰਿਸਟ ਸਕੁਐਡ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਇੱਕ ਬੰਗਲਾਦੇਸ਼ੀ ਨਾਗਰਿਕ ਵੀ ਸ਼ਾਮਲ ਹੈ। ਉਸ 'ਤੇ ਦੋਸ਼ ਹੈ ਕਿ ਉਸਨੇ ਜਾਅਲੀ ਦਸਤਾਵੇਜ਼ਾਂ ਰਾਹੀਂ ਬੰਗਲਾਦੇਸ਼ ਤੋਂ ਗੈਰ-ਕਾਨੂੰਨੀ ਤੌਰ 'ਤੇ ਆਏ ਲੋਕਾਂ ਨੂੰ ਭਾਰਤੀ ਪਾਸਪੋਰਟ ਪ੍ਰਦਾਨ ਕੀਤੇ। ਮੁਲਜ਼ਮਾਂ ਦੀ ਪਛਾਣ ਮੁਹੰਮਦ ਦੀਦਾਰੁਲ ਆਲਮ (ਉਰਫ਼ ਰਾਣਾ ਸਰਕਾਰ) ਅਤੇ ਸ਼ੋਏਬ ਕੁਰੈਸ਼ੀ ਵਜੋਂ ਹੋਈ ਹੈ। ਏਟੀਐਸ ਦੇ ਅਨੁਸਾਰ, ਤੀਜਾ ਦੋਸ਼ੀ, ਰੋਬੀਉਲ ਇਸਲਾਮ, ਇਸ ਸਮੇਂ ਦੱਖਣੀ ਕੋਰੀਆ ਵਿੱਚ ਲੁਕਿਆ ਹੋਇਆ ਹੈ।

ਦੁਕਾਨ ਚਲਾ ਰਿਹਾ ਸੀ ਆਰੋਪੀ

ਤੁਹਾਨੂੰ ਦੱਸ ਦੇਈਏ ਕਿ ਬੰਗਲਾਦੇਸ਼ ਦੇ ਕਿਸ਼ੋਰਗੰਜ ਜ਼ਿਲ੍ਹੇ ਦਾ ਰਹਿਣ ਵਾਲਾ ਆਲਮ 2012 ਵਿੱਚ ਭਾਰਤ ਵਿੱਚ ਦਾਖਲ ਹੋਇਆ ਸੀ ਅਤੇ 2015 ਤੋਂ ਅਹਿਮਦਾਬਾਦ ਦੇ ਨਾਰੋਲ ਇਲਾਕੇ ਵਿੱਚ ਰਹਿ ਰਿਹਾ ਸੀ। ਉਸਨੇ 2017 ਵਿੱਚ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਭਾਰਤੀ ਪਾਸਪੋਰਟ ਪ੍ਰਾਪਤ ਕੀਤਾ ਸੀ। ਬਾਅਦ ਵਿੱਚ, ਆਲਮ ਨੇ ਵੀਆਈਪੀ ਮੋਬਾਈਲ ਅਤੇ ਮਨੀ ਟ੍ਰਾਂਸਫਰ ਦੇ ਨਾਮ ਨਾਲ ਇੱਕ ਦੁਕਾਨ ਖੋਲ੍ਹੀ ਅਤੇ ਆਪਣੇ ਸਾਥੀਆਂ ਨਾਲ ਮਿਲ ਕੇ, ਉਸਨੇ ਜਾਅਲੀ ਜਨਮ ਸਰਟੀਫਿਕੇਟ, ਆਧਾਰ ਕਾਰਡ, ਪੈਨ ਕਾਰਡ ਅਤੇ ਲੀਜ਼ ਸਮਝੌਤੇ ਬਣਾ ਕੇ ਹੋਰ ਬੰਗਲਾਦੇਸ਼ੀਆਂ ਲਈ ਪਾਸਪੋਰਟ ਬਣਵਾਉਣੇ ਸ਼ੁਰੂ ਕਰ ਦਿੱਤੇ। ਰਾਜਸਥਾਨ ਦਾ ਰਹਿਣ ਵਾਲਾ ਸ਼ੋਏਬ ਕੁਰੈਸ਼ੀ 2015 ਤੋਂ ਅਹਿਮਦਾਬਾਦ ਵਿੱਚ 'ਅਲ ਕੁਰੈਸ਼ੀ ਐਂਟਰਪ੍ਰਾਈਜ਼' ਨਾਮ ਦੀ ਇੱਕ ਦੁਕਾਨ ਚਲਾ ਰਿਹਾ ਹੈ, ਜਿੱਥੇ ਉਹ ਆਧਾਰ, ਪੈਨ ਅਤੇ ਪਾਸਪੋਰਟ ਫਾਰਮ ਭਰਦਾ ਸੀ।

ਬੰਗਲਾਦੇਸ਼ ਸਰਕਾਰ ਦਾ ਆਈਡੀ ਕਾਰਡ ਬਰਾਮਦ

ਏਟੀਐਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਜਦੋਂ ਆਲਮ ਦੀ ਦੁਕਾਨ 'ਤੇ ਛਾਪਾ ਮਾਰਿਆ ਗਿਆ, ਤਾਂ ਉੱਥੋਂ ਕਈ ਆਧਾਰ ਕਾਰਡ, ਪੈਨ ਕਾਰਡ, ਵੋਟਰ ਆਈਡੀ ਕਾਰਡ ਅਤੇ ਇੱਕ ਬੰਗਲਾਦੇਸ਼ ਸਰਕਾਰ ਦਾ ਆਈਡੀ ਕਾਰਡ ਬਰਾਮਦ ਹੋਇਆ। ਜਦੋਂ ਕਿ ਕੁਰੈਸ਼ੀ ਦੀ ਦੁਕਾਨ ਤੋਂ ਜਾਅਲੀ ਦਸਤਾਵੇਜ਼ਾਂ ਦੀਆਂ ਲਗਭਗ 300 ਕਾਪੀਆਂ ਬਰਾਮਦ ਹੋਈਆਂ। ਏਟੀਐਸ ਨੇ ਕਿਹਾ ਕਿ ਹੁਣ ਤੱਕ ਇਨ੍ਹਾਂ ਤਿੰਨਾਂ ਨੇ ਜਾਅਲੀ ਦਸਤਾਵੇਜ਼ਾਂ ਨਾਲ 17 ਬੰਗਲਾਦੇਸ਼ੀ ਨਾਗਰਿਕਾਂ ਦੇ ਪਾਸਪੋਰਟ ਬਣਵਾਏ ਹਨ, ਜਦੋਂ ਕਿ 9 ਹੋਰ ਲੋਕਾਂ ਦੀਆਂ ਅਰਜ਼ੀਆਂ ਪਾਸਪੋਰਟ ਵਿਭਾਗ ਵਿੱਚ ਲੰਬਿਤ ਹਨ।

ਅਪਰਾਧ ਸ਼ਾਖਾ ਵੱਲੋਂ ਕਾਰਵਾਈ

ਜ਼ਿਕਰਯੋਗ ਹੈ ਕਿ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਂਇਕ ਜ਼ਾਬਤ, ਪਾਸਪੋਰਟ ਐਕਟ ਅਤੇ ਵਿਦੇਸ਼ੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਸ਼ਹਿਰ ਦੀ ਅਪਰਾਧ ਸ਼ਾਖਾ ਵੱਲੋਂ ਇੱਕ ਬੰਗਲਾਦੇਸ਼ੀ ਔਰਤ ਨੂੰ ਗ੍ਰਿਫ਼ਤਾਰ ਕਰਨ ਤੋਂ ਕੁਝ ਦਿਨ ਬਾਅਦ ਕੀਤੀ ਗਈ ਹੈ, ਜੋ 2016 ਤੋਂ ਭਾਰਤ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੀ ਸੀ। ਉਸਨੇ ਵੀ ਜਾਅਲੀ ਦਸਤਾਵੇਜ਼ਾਂ ਰਾਹੀਂ ਪਾਸਪੋਰਟ ਪ੍ਰਾਪਤ ਕਰਕੇ ਦੱਖਣੀ ਅਫਰੀਕਾ, ਯੂਏਈ ਅਤੇ ਬੰਗਲਾਦੇਸ਼ ਦੀ ਯਾਤਰਾ ਕੀਤੀ ਸੀ।
 

ਇਹ ਵੀ ਪੜ੍ਹੋ

Tags :