menu-icon
Punjabi Story Line
  • Home
  • News
  • National
  • AI ਕੈਮਰੇ ਦੇ ਸਾਹਮਣੇ ਅਜੀਬੋ ਗਰੀਬ ਚਿਹਰੇ ਬਨਾਉਣਾ ਪਿਆ ਮਹਿੰਗਾ, 86,000 ਰੁਪਏ ਜੁਰਮਾਨਾ

AI ਕੈਮਰੇ ਦੇ ਸਾਹਮਣੇ ਅਜੀਬੋ ਗਰੀਬ ਚਿਹਰੇ ਬਨਾਉਣਾ ਪਿਆ ਮਹਿੰਗਾ, 86,000 ਰੁਪਏ ਜੁਰਮਾਨਾ

155 ਵਾਰ ਟ੍ਰੈਫਿਕ ਨਿਯਮਾਂ ਦਾ ਕੀਤਾ ਉਲੰਘਣ, ਕੇਰਲ ਮੋਟਰ ਵਹੀਕਲ ਵਿਭਾਗ ਨੇ ਨੌਜਵਾਨ ਦਾ ਲਾਇਸੈਂਸ ਵੀ ਇੱਕ ਸਾਲ ਲਈ ਕਰ ਦਿੱਤਾ ਮੁਅੱਤਲ

Date Updated Last Updated : 10 November 2023, 04:28 PM IST
Share:

ਹਾਈਲਾਈਟਸ

  • ਜੁਰਮਾਨਾ ਭਰਨ ਤੋਂ ਬਾਅਦ ਹੀ ਬਾਈਕ ਵਾਪਸ ਕੀਤੀ ਜਾਵੇਗੀ

ਕੇਰਲ ਦੇ ਕੰਨੂਰ ਜ਼ਿਲ੍ਹੇ ਵਿੱਚ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਕੇਰਲ ਮੋਟਰ ਵਹੀਕਲ ਡਿਪਾਰਟਮੈਂਟ (ਐੱਮਵੀਡੀ) ਨੇ 155 ਵਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੌਜਵਾਨ 'ਤੇ 86,000 ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਹੈ।  MVD ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਹੈਰਾਨੀਜਨਕ ਤੌਰ 'ਤੇ ਨੌਜਵਾਨਾਂ ਨੇ AI ਕੈਮਰੇ ਦੇ ਸਾਹਮਣੇ ਅਜੀਬੋ ਗਰੀਬ ਚਿਹਰੇ ਬਣਾਏ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੰਨੂਰ ਇਨਫੋਰਸਮੈਂਟ ਆਰਟੀਓ ਨੇ ਭਾਰੀ ਜੁਰਮਾਨਾ ਲਗਾਉਣ ਤੋਂ ਇਲਾਵਾ ਨੌਜਵਾਨ ਦਾ ਲਾਇਸੈਂਸ ਵੀ ਇੱਕ ਸਾਲ ਲਈ ਮੁਅੱਤਲ ਕਰ ਦਿੱਤਾ ਹੈ।
ਬਾਈਕ ਵੀ ਕੀਤਾ ਜ਼ਬਤ
ਕੰਨੂਰ ਜ਼ਿਲੇ ਦੇ ਮਾਤੂਲ ਇਲਾਕੇ 'ਚ 25 ਸਾਲਾ ਨੌਜਵਾਨ ਨੂੰ ਬਿਨਾਂ ਹੈਲਮੇਟ ਦੇ ਬਾਈਕ 'ਤੇ ਦੋ ਹੋਰ ਯਾਤਰੀਆਂ ਨਾਲ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਫੜਿਆ ਗਿਆ। MVD ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਹੈਰਾਨੀਜਨਕ ਤੌਰ 'ਤੇ ਨੌਜਵਾਨਾਂ ਨੇ AI ਕੈਮਰੇ ਦੇ ਸਾਹਮਣੇ ਅਜੀਬ ਚਿਹਰੇ ਬਣਾਏ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੰਨੂਰ ਇਨਫੋਰਸਮੈਂਟ ਆਰਟੀਓ ਨੇ ਭਾਰੀ ਜੁਰਮਾਨਾ ਲਗਾਉਣ ਤੋਂ ਇਲਾਵਾ ਨੌਜਵਾਨ ਦਾ ਲਾਇਸੈਂਸ ਵੀ ਇੱਕ ਸਾਲ ਲਈ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਸ ਦਾ ਬਾਈਕ ਜ਼ਬਤ ਕਰਦੇ ਹੋਏ ਕਿਹਾ ਕਿ ਜੁਰਮਾਨਾ ਭਰਨ ਤੋਂ ਬਾਅਦ ਹੀ ਬਾਈਕ ਵਾਪਸ ਕੀਤੀ ਜਾਵੇਗੀ।

ਚੇਤਾਵਨੀ ਦੇ ਬਾਵਜੂਦ ਨਹੀਂ ਦਿੱਤਾ ਜਵਾਬ 
ਅਧਿਕਾਰੀਆਂ ਨੇ ਦੱਸਿਆ ਕਿ ਮੋਬਾਈਲ 'ਤੇ ਕਈ ਚੇਤਾਵਨੀ ਸੰਦੇਸ਼ ਅਤੇ ਉਸਦੇ ਘਰ ਭੇਜੇ ਗਏ ਪੱਤਰਾਂ ਦੇ ਬਾਵਜੂਦ ਨੌਜਵਾਨ ਨੇ ਕੋਈ ਜਵਾਬ ਨਹੀਂ ਦਿੱਤਾ। ਜੁਰਮਾਨੇ ਦੀ ਗੰਭੀਰਤਾ ਨੂੰ ਭਾਂਪਦਿਆਂ ਨੌਜਵਾਨ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਬਾਈਕ ਵੇਚ ਕੇ ਵੀ ਜੁਰਮਾਨਾ ਭਰਨ ਦੇ ਪੈਸੇ ਨਹੀਂ ਜੁਟਾ ਸਕਣਗੇ।
 

Recent News