ਪਹਲਗਾਮ ਤੋਂ ਸਿੱਖਿਆ ਸਬਕ, ਓਪਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ ਦੀ ਰੱਖਿਆ ਨੀਤੀ ਹੋਈ ਹੋਰ ਸਖ਼ਤ

ਓਪਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ ਦੀ ਸੁਰੱਖਿਆ ਸੋਚ ਬਦਲੀ ਹੈ। ਡਰੋਨ ਖ਼ਤਰੇ, ਆਤੰਕਵਾਦ ਅਤੇ ਨਵੇਂ ਹਥਿਆਰਾਂ ਨੇ ਰੱਖਿਆ ਬਜਟ ਵਧਾਉਣ ਦੀ ਲੋੜ ਹੋਰ ਸਾਫ਼ ਕਰ ਦਿੱਤੀ ਹੈ।

Share:

 ਅਪ੍ਰੈਲ 2025 ਵਿੱਚ ਪਹਲਗਾਮ ਵਿੱਚ ਹੋਏ ਭਿਆਨਕ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਦਰਦਨਾਕ ਹਮਲੇ ਵਿੱਚ 26 ਬੇਗੁਨਾਹ ਜਾਨਾਂ ਗਈਆਂ। ਇਹ ਘਟਨਾ ਕੇਵਲ ਅੱਤਵਾਦੀ ਵਾਰਦਾਤ ਨਹੀਂ ਸੀ, ਸਗੋਂ ਦੇਸ਼ ਦੇ ਅੰਦਰੂਨੀ ਅਮਨ ਨੂੰ ਅਸਥਿਰ ਕਰਨ ਦੀ ਸੋਚੀ-ਸਮਝੀ ਸਾਜ਼ਿਸ਼ ਸੀ। ਇਸ ਮੋੜ ਤੋਂ ਬਾਅਦ ਭਾਰਤ ਨੇ ਆਪਣਾ ਰੁਖ ਸਪਸ਼ਟ ਕਰ ਦਿੱਤਾ। ਹੁਣ ਨੀਤੀ ਸਿਰਫ਼ ਸੰਯਮ ਦੀ ਨਹੀਂ ਰਹੀ। ਜਵਾਬ ਤੁਰੰਤ, ਨਿਰਣਾਇਕ ਅਤੇ ਸਖ਼ਤ ਹੋਣਾ ਤੈਅ ਹੋ ਗਿਆ। ਇਸੀ ਸੋਚ ਨੇ ਅੱਗੇ ਚੱਲ ਕੇ ਓਪਰੇਸ਼ਨ ਸਿੰਦੂਰ ਦੀ ਬੁਨਿਆਦ ਰੱਖੀ।

ਓਪਰੇਸ਼ਨ ਸਿੰਦੂਰ ਨੇ ਕੀ ਸੰਦੇਸ਼ ਦਿੱਤਾ?

7 ਮਈ 2025 ਨੂੰ ਸ਼ੁਰੂ ਹੋਏ ਓਪਰੇਸ਼ਨ ਸਿੰਦੂਰ ਨੇ ਭਾਰਤ ਦੀ ਨਵੀਂ ਰਣਨੀਤੀ ਦਿਖਾਈ। ਪਾਕਿਸਤਾਨ ਅਤੇ ਪਾਕਿਸਤਾਨ ਅਧੀਨ ਕਸ਼ਮੀਰ ਵਿੱਚ ਨੌਂ ਵੱਡੇ ਆਤੰਕੀ ਠਿਕਾਣੇ ਨਸ਼ਟ ਕੀਤੇ ਗਏ। ਕਾਰਵਾਈ ਛੋਟੀ ਸੀ ਪਰ ਪ੍ਰਭਾਵ ਡੂੰਘਾ ਸੀ। ਇਸ ਨਾਲ ਭਾਰਤ ਨੇ ਸਾਫ਼ ਦੱਸ ਦਿੱਤਾ ਕਿ ਹੁਣ ਦੇਰੀ ਨਹੀਂ ਹੋਵੇਗੀ। ਹਮਲੇ ਦਾ ਜਵਾਬ ਹਮਲੇ ਨਾਲ ਹੀ ਮਿਲੇਗਾ।

ਕਿਹੜੇ ਹਥਿਆਰਾਂ ਨੇ ਤਾਕਤ ਦਿਖਾਈ?

ਇਸ ਕਾਰਵਾਈ ਵਿੱਚ ਆਧੁਨਿਕ ਸਿਸਟਮ ਵਰਤੇ ਗਏ। ਬ੍ਰਹਮੋਸ ਮਿਸ਼ਾਈਲਾਂ, ਆਕਾਸ਼ ਏਅਰ ਡਿਫੈਂਸ ਅਤੇ ਦੇਸੀ ਡਰੋਨ ਵਰਤੇ ਗਏ। ਪਾਕਿਸਤਾਨ ਵੱਲੋਂ ਡਰੋਨ ਅਤੇ ਮਿਸ਼ਾਈਲ ਹਮਲੇ ਹੋਏ। ਪਰ ਭਾਰਤ ਦੀ ਮਲਟੀ-ਲੇਅਰ ਏਅਰ ਡਿਫੈਂਸ ਨੇ ਸਾਰੇ ਖ਼ਤਰੇ ਨਾਕਾਮ ਕਰ ਦਿੱਤੇ। ਇਹ ਸਾਬਤ ਹੋਇਆ ਕਿ ਨਿਵੇਸ਼ ਸਹੀ ਦਿਸ਼ਾ ਵਿੱਚ ਹੈ।

ਡਰੋਨ ਯੁੱਧ ਕਿੰਨਾ ਵੱਡਾ ਖ਼ਤਰਾ ਬਣ ਚੁੱਕਾ ਹੈ?

ਓਪਰੇਸ਼ਨ ਸਿੰਦੂਰ ਤੋਂ ਇਹ ਗੱਲ ਸਾਫ਼ ਹੋ ਗਈ ਕਿ ਭਵਿੱਖ ਦਾ ਯੁੱਧ ਡਰੋਨਾਂ ਨਾਲ ਲੜਿਆ ਜਾਵੇਗਾ। ਸਸਤੇ ਡਰੋਨ ਵੀ ਵੱਡਾ ਨੁਕਸਾਨ ਕਰ ਸਕਦੇ ਹਨ। ਇਸ ਲਈ ਐਂਟੀ-ਡਰੋਨ ਸਿਸਟਮ ਬਹੁਤ ਜ਼ਰੂਰੀ ਹੋ ਗਏ ਹਨ। ਨਾਲ ਹੀ ਲੰਬੀ ਦੂਰੀ ਦੇ ਹਥਿਆਰਾਂ ਅਤੇ ਮਜ਼ਬੂਤ ਏਅਰ ਡਿਫੈਂਸ ਦੀ ਲੋੜ ਹੋਰ ਵਧ ਗਈ ਹੈ।

ਰੱਖਿਆ ਬਜਟ ਵਧਾਉਣ ਦੀ ਲੋੜ ਕਿਉਂ ਪਈ?

ਸੈਨਾ ਦੀ ਤਿਆਰੀ ਸਿਰਫ਼ ਹਮਲੇ ਸਮੇਂ ਨਹੀਂ। ਹਰ ਸਮੇਂ ਹੋਣੀ ਚਾਹੀਦੀ ਹੈ। ਇਸ ਲਈ ਆਧੁਨਿਕ ਹਥਿਆਰ, ਟ੍ਰੇਨਿੰਗ ਅਤੇ ਤਕਨੀਕ ਲਾਜ਼ਮੀ ਹੈ। ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਵੀ ਕਹਿ ਚੁੱਕੇ ਹਨ ਕਿ ਮੁਸ਼ਕਲ ਪੜੋਸੀ ਮਾਹੌਲ ਨੂੰ ਦੇਖਦੇ ਹੋਏ ਵੱਡੀ ਬਜਟ ਵਾਧਾ ਜ਼ਰੂਰੀ ਹੈ। ਸਰਕਾਰ ਹੁਣ 2026-27 ਲਈ 20 ਫ਼ੀਸਦੀ ਵਾਧੇ ਦੀ ਤਿਆਰੀ ਕਰ ਰਹੀ ਹੈ।

ਮੌਜੂਦਾ ਰੱਖਿਆ ਬਜਟ ਦੀ ਕੀ ਸਥਿਤੀ ਹੈ?

ਵਿੱਤ ਵਰ੍ਹਾ 2025-26 ਵਿੱਚ ਰੱਖਿਆ ਬਜਟ 6.81 ਲੱਖ ਕਰੋੜ ਰੁਪਏ ਰਿਹਾ। ਇਹ ਪਿਛਲੇ ਸਾਲ ਤੋਂ ਕਰੀਬ 9.5 ਫ਼ੀਸਦੀ ਜ਼ਿਆਦਾ ਹੈ। ਇਸ ਵਿੱਚ ਤਨਖ਼ਾਹਾਂ, ਪੈਂਸ਼ਨ, ਹਥਿਆਰਾਂ ਦੀ ਖਰੀਦ ਅਤੇ ਰਿਸਰਚ ਸ਼ਾਮਲ ਹੈ। ਖ਼ਾਸ ਗੱਲ ਇਹ ਹੈ ਕਿ ਦੇਸੀ ਰੱਖਿਆ ਉਦਯੋਗ ਲਈ ਵੱਡਾ ਹਿੱਸਾ ਰੱਖਿਆ ਗਿਆ।

2026-27 ਵਿੱਚ ਕੀ ਵੱਡਾ ਬਦਲਾਅ ਆ ਸਕਦਾ ਹੈ?

ਜੇ 20 ਫ਼ੀਸਦੀ ਵਾਧੇ ਨੂੰ ਮਨਜ਼ੂਰੀ ਮਿਲ ਗਈ, ਤਾਂ ਰੱਖਿਆ ਬਜਟ 8 ਲੱਖ ਕਰੋੜ ਰੁਪਏ ਤੋਂ ਉੱਪਰ ਜਾ ਸਕਦਾ ਹੈ। ਇਹ ਰਕਮ ਡਰੋਨ, ਐਂਟੀ-ਡਰੋਨ ਸਿਸਟਮ, ਨਵੀਆਂ ਮਿਸ਼ਾਈਲਾਂ, ਫਾਈਟਰ ਜੈੱਟ ਅਤੇ ਦੇਸੀ ਖੋਜ ਵਿੱਚ ਲੱਗੇਗੀ। ਸਰਹੱਦੀ ਢਾਂਚਾ ਵੀ ਮਜ਼ਬੂਤ ਕੀਤਾ ਜਾਵੇਗਾ। ਇਹ ਫੈਸਲਾ ਭਾਰਤ ਦੀ ਸੁਰੱਖਿਆ ਲਈ ਬੁਨਿਆਦੀ ਸਾਬਤ ਹੋ ਸਕਦਾ ਹੈ।

Tags :