menu-icon
Punjabi Story Line
  • Home
  • News
  • National
  • ਅੱਜ ਰਾਜਸਥਾਨ ਅਤੇ ਗੁਜਰਾਤ ਦਾ ਦੌਰਾ ਕਰਨੇਗ ਪੀਐਮ ਮੋਦੀ, 1.06 ਲੱਖ ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ 

ਅੱਜ ਰਾਜਸਥਾਨ ਅਤੇ ਗੁਜਰਾਤ ਦਾ ਦੌਰਾ ਕਰਨੇਗ ਪੀਐਮ ਮੋਦੀ, 1.06 ਲੱਖ ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ, 4 ਜੁਲਾਈ ਨੂੰ ਰਾਜਸਥਾਨ ਅਤੇ ਗੁਜਰਾਤ ਦਾ ਦੌਰਾ ਕਰਨਗੇ ਅਤੇ ਦੋਵਾਂ ਰਾਜਾਂ ਨੂੰ ਵੱਡੀ ਸੌਗਾਤ ਦੇਣਗੇ। ਪੀਐਮ ਇੱਥੇ ਲਗਭਗ 1.06 ਲੱਖ ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ।

Date Updated Last Updated : 04 July 2026, 10:54 AM IST
Share:

ਜੈਪੁਰ: ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ, ਰਾਜਸਥਾਨ ‘ਚ ਸਿਆਸੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਇਸੇ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ, 4 ਜੁਲਾਈ ਨੂੰ ਰਾਜਸਥਾਨ ਅਤੇ ਗੁਜਰਾਤ ਦਾ ਦੌਰਾ ਕਰਨਗੇ ਅਤੇ ਦੋਵਾਂ ਰਾਜਾਂ ਨੂੰ ਵੱਡੀ ਸੌਗਾਤ ਦੇਣਗੇ। ਪ੍ਰਧਾਨ ਮੰਤਰੀ ਇੱਥੇ ਲਗਭਗ 1.06 ਲੱਖ ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ, ਜਿਸ ਵਿੱਚ ਪੈਟਰੋਕੈਮੀਕਲ, ਸ਼ਹਿਰੀ ਆਵਾਜਾਈ, ਰੇਲਵੇ, ਸੜਕ, ਨਵਿਆਉਣਯੋਗ ਊਰਜਾ, ਬਿਜਲੀ ਸੰਚਾਰ, ਹਵਾਬਾਜ਼ੀ ਅਤੇ ਸੈਮੀਕੰਡਕਟਰ ਨਿਰਮਾਣ ਵਰਗੇ ਕਈ ਅਹਿਮ ਖੇਤਰ ਸ਼ਾਮਲ ਹਨ।

ਪਹਿਲਾਂ ਜੋਧਪੁਰ ਪਹੁੰਚ ਕੇ ਦੇਣਗੇ ਸੌਗਾਤ

ਪ੍ਰਧਾਨ ਮੰਤਰੀ ਅੱਜ ਸ਼ਨੀਵਾਰ ਸਵੇਰੇ 10:45 ਵਜੇ ਜੋਧਪੁਰ ਪਹੁੰਚਣਗੇ, ਜਿੱਥੇ ਉਹ ਹਵਾਈ ਅੱਡੇ ਦੇ ਨਵੇਂ ਟਰਮੀਨਲ ਭਵਨ ਦਾ ਉਦਘਾਟਨ ਕਰਨਗੇ ਅਤੇ ਸੋਧੀ ਹੋਈ ਉਡਾਣ ਯੋਜਨਾ ਦੀ ਸ਼ੁਰੂਆਤ ਕਰਨਗੇ। ਇਸ ਤੋਂ ਮਗਰੋਂ ਪੀਐਮ ਦੁਪਹਿਰ 12:15 ਵਜੇ ਬਾਲੋਤਰਾ ਵਿੱਚ ਲਗਭਗ 1.06 ਲੱਖ ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ, ਨੀਂਹ ਪੱਥਰ ਅਤੇ ਲੋਕ ਅਰਪਣ ਕਰਨਗੇ। 
 

ਸ਼ਾਮ ਨੂੰ ਪਹੁੰਚਣਗੇ ਗੁਜਰਾਤ

ਜੋਧਪੁਰ 'ਚ ਸੌਗਾਤ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸ਼ਾਮ 4:30 ਵਜੇ ਗੁਜਰਾਤ ਦੇ ਅਹਿਮਦਾਬਾਦ ਜ਼ਿਲ੍ਹੇ ਦੇ ਸਾਨੰਦ ਪਹੁੰਚਣਗੇ, ਜਿੱਥੇ ਉਹ ਆਊਟਸੋਰਸਡ ਸੈਮੀਕੰਡਕਟਰ ਅਸੈਂਬਲੀ ਐਂਡ ਟੈਸਟ ਪਲਾਂਟ ਦਾ ਉਦਘਾਟਨ ਕਰਨਗੇ ਅਤੇ ਲੋਕਾਂ ਨੂੰ ਸੰਬੋਧਨ ਕਰਨਗੇ।
 
ਪ੍ਰਧਾਨ ਮੰਤਰੀ ਦੁਆਰਾ ਜੋਧਪੁਰ ਤੋਂ ਸੋਧੀ ਹੋਈ ਉਡਾਣ ਯੋਜਨਾ ਅਗਲੇ 10 ਸਾਲਾਂ ਲਈ 28,840 ਕਰੋੜ ਰੁਪਏ ਦੇ ਬਜਟ ਵਾਲੀ ਇਹ ਯੋਜਨਾ ਖੇਤਰੀ ਹਵਾਈ ਸੰਪਰਕ ਨੂੰ ਨਵੀਂ ਗਤੀ ਦੇਵੇਗੀ ਅਤੇ 'ਉੜੇ ਦੇਸ਼ ਕਾ ਆਮ ਨਾਗਰਿਕ' ਦੇ ਵਿਜ਼ਨ ਨੂੰ ਅੱਗੇ ਵਧਾਏਗੀ।

100 ਨਵੇਂ ਏਅਰੋਡ੍ਰੋਮ ਵਿਕਸਤ ਕੀਤੇ ਜਾਣਗੇ

ਇਸ ਯੋਜਨਾ ਤਹਿਤ 100 ਨਵੇਂ ਏਅਰੋਡ੍ਰੋਮ ਵਿਕਸਤ ਕੀਤੇ ਜਾਣਗੇ, ਜਿਨ੍ਹਾਂ 'ਤੇ 12,000 ਕਰੋੜ ਰੁਪਏ ਤੋਂ ਵੱਧ ਦਾ ਖਰਚ ਆਵੇਗਾ। ਦੂਰ-ਦੁਰਾਡੇ ਅਤੇ ਮੁਸ਼ਕਲ ਇਲਾਕਿਆਂ ਵਿੱਚ ਬਿਹਤਰ ਸੰਪਰਕ ਲਈ 200 ਆਧੁਨਿਕ ਹੈਲੀਪੈਡ ਬਣਾਏ ਜਾਣਗੇ।

54,000 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪਣਗੇ ਪੀਐਮ

ਰਾਜਸਥਾਨ ਪਹੁੰਚਣ 'ਤੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੌਜਵਾਨਾਂ ਨੂੰ ਇੱਕ ਵੱਡਾ ਤੋਹਫ਼ਾ ਦੇਣਗੇ। ਇਸ ਦੌਰੇ ਦੌਰਾਨ, ਪ੍ਰਧਾਨ ਮੰਤਰੀ ਰਾਜਸਥਾਨ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਹਾਲ ਹੀ ਵਿੱਚ ਭਰਤੀ ਕੀਤੇ ਗਏ ਲਗਭਗ 54,000 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪਣਗੇ।
 

ਜੈਪੁਰ ਮੈਟਰੋ ਫੇਜ਼-2 ਵਿੱਚ 36 ਸਟੇਸ਼ਨ ਹੋਣਗੇ

ਪ੍ਰਧਾਨ ਮੰਤਰੀ ਮੋਦੀ ਜੈਪੁਰ ਮੈਟਰੋ ਰੇਲ ਪ੍ਰੋਜੈਕਟ ਦੇ ਦੂਜੇ ਪੜਾਅ ਦਾ ਨੀਂਹ ਪੱਥਰ ਰੱਖਣਗੇ, ਜਿਸਦੀ ਅਨੁਮਾਨਤ ਲਾਗਤ ₹13,000 ਕਰੋੜ ਤੋਂ ਵੱਧ ਹੈ। 41 ਕਿਲੋਮੀਟਰ ਲੰਬੇ ਉੱਤਰ-ਦੱਖਣੀ ਕੋਰੀਡੋਰ ਵਿੱਚ 36 ਸਟੇਸ਼ਨ ਹੋਣਗੇ। ਪ੍ਰਧਾਨ ਮੰਤਰੀ ਚੁਰੂ-ਸਾਦੁਲਪੁਰ ਅਤੇ ਚੁਰੂ-ਰਤਨਗੜ੍ਹ ਰੇਲ ਡਬਲਿੰਗ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਤੋਂ ਇਲਾਵਾ, ਉਹ NH-125A ਜੋਧਪੁਰ ਰਿੰਗ ਰੋਡ ਸੈਕਸ਼ਨ-2 (ਕਾਰਵਾਰ-ਡਾਂਗੀਆਵਾਸ) ਪ੍ਰੋਜੈਕਟ ਦੇ ਤਹਿਤ ਇੱਕ ਚਾਰ-ਮਾਰਗੀ ਸੜਕ ਦਾ ਉਦਘਾਟਨ ਕਰਨਗੇ।
 

Recent News