menu-icon
Punjabi Story Line
  • Home
  • News
  • National
  • ਮੈਟਰੋ 'ਚ ਸਾੜੀ ਫਸਣ ਨਾਲ ਮੌਤ 'ਤੇ 15 ਲੱਖ ਰੁਪਏ ਮੁਆਵਜ਼ਾ 

ਮੈਟਰੋ 'ਚ ਸਾੜੀ ਫਸਣ ਨਾਲ ਮੌਤ 'ਤੇ 15 ਲੱਖ ਰੁਪਏ ਮੁਆਵਜ਼ਾ 

ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਮ੍ਰਿਤਕ ਔਰਤ ਦੇ ਰਿਸ਼ਤੇਦਾਰਾਂ ਨੂੰ ਇਹ ਰਕਮ ਦੇਣ ਦਾ ਐਲਾਨ ਕੀਤਾ। 14 ਦਸੰਬਰ ਨੂੰ ਘਟਨਾ ਵਾਪਰੀ ਸੀ। ਔਰਤ ਦੇ ਪਤੀ ਦੀ ਪਹਿਲਾਂ ਮੌਤ ਹੋ ਚੁੱਕੀ ਹੈ। 2 ਬੱਚੇ ਹਾਲੇ ਨਾਬਾਲਗ ਹਨ। 

Date Updated Last Updated : 20 December 2023, 03:59 PM IST
Share:

ਹਾਈਲਾਈਟਸ

  • ਰੈੱਡ ਲਾਈਨ ਮੈਟਰੋ
  • DMRC

ਇੰਦਰਲੋਕ ਮੈਟਰੋ ਸਟੇਸ਼ਨ 'ਤੇ 14 ਦਸੰਬਰ ਨੂੰ ਵਾਪਰੀ ਘਟਨਾ 'ਚ ਇਕ ਔਰਤ ਦੀ ਸਾੜ੍ਹੀ ਤੇ ਜੈਕੇਟ ਮੈਟਰੋ 'ਚ ਫਸ ਜਾਣ ਕਾਰਨ ਮੌਤ ਹੋ ਗਈ ਸੀ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਮ੍ਰਿਤਕ ਔਰਤ ਦੇ ਰਿਸ਼ਤੇਦਾਰਾਂ ਨੂੰ 5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਇਸਤੋਂ ਇਲਾਵਾ ਤਰਸ ਦੇ ਆਧਾਰ 'ਤੇ ਮ੍ਰਿਤਕ ਦੇ ਬੱਚਿਆਂ ਨੂੰ 10 ਲੱਖ ਰੁਪਏ ਦੀ ਵਾਧੂ ਸਹਾਇਤਾ ਦਿੱਤੀ ਜਾਵੇਗੀ। ਬੱਚਿਆਂ ਦੀ ਪੜ੍ਹਾਈ ਦਾ ਵੀ ਧਿਆਨ ਰੱਖਿਆ ਜਾਵੇਗਾ। ਦੱਸ ਦਈਏ ਕਿ 14 ਦਸੰਬਰ ਨੂੰ ਰੀਨਾ ਆਪਣੇ 6 ਸਾਲ ਦੇ ਬੇਟੇ ਨਾਲ ਆਪਣੇ ਭਤੀਜੇ ਦੇ ਵਿਆਹ 'ਚ ਸ਼ਾਮਲ ਹੋਣ ਲਈ ਮੇਰਠ ਜਾ ਰਹੀ ਸੀ। ਉਸਨੇ ਨਾਂਗਲੋਈ ਮੈਟਰੋ ਸਟੇਸ਼ਨ ਤੋਂ ਗ੍ਰੀਨ ਲਾਈਨ ਮੈਟਰੋ ਫੜੀ ਸੀ। ਉਹ ਇੰਦਰਲੋਕ ਸਟੇਸ਼ਨ 'ਤੇ ਮੈਟਰੋ ਬਦਲ ਕੇ ਰੈੱਡ ਲਾਈਨ ਮੈਟਰੋ 'ਤੇ ਚੜ੍ਹ ਗਈ, ਪਰ ਉਸਦਾ ਪੁੱਤਰ ਪਿੱਛੇ ਰਹਿ ਗਿਆ ਸੀ। ਬੇਟੇ ਨੂੰ ਲੈਣ ਲਈ ਦੁਬਾਰਾ ਟ੍ਰੇਨ ਤੋਂ ਉਤਰਨ ਵੇਲੇ ਉਸਦੀ ਸਾੜ੍ਹੀ ਤੇ ਜੈਕੇਟ ਮੈਟਰੋ ਦੇ ਦਰਵਾਜ਼ੇ 'ਚ ਫਸ ਗਈ। ਇਸੇ ਦੌਰਾਨ ਮੈਟਰੋ ਚੱਲ ਪਈ ਸੀ। ਔਰਤ ਮੈਟਰੋ ਦੇ ਨਾਲ ਕਾਫੀ ਦੂਰ ਤਕ ਘਸੀਟੀ ਗਈ ਸੀ। ਗੰਭੀਰ ਰੂਪ ਵਿੱਚ ਜਖ਼ਮੀ ਹੋਈ ਰੀਨਾ ਦੀ 16 ਦਸੰਬਰ ਨੂੰ ਸਫਦਰਜੰਗ ਹਸਪਤਾਲ 'ਚ ਮੌਤ ਹੋ ਗਈ ਸੀ। 

ਟਮਾਟਰ ਦੀ ਰੇਹੜੀ ਲਾਉਂਦੀ ਸੀ ਔਰਤ 

ਔਰਤ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਗਈ ਸੀ। ਉਹ ਟਮਾਟਰ ਦੀ ਰੇਹੜੀ ਲਗਾ ਕੇ ਆਪਣੇ ਦੋ ਨਾਬਾਲਗ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੀ ਸੀ। ਕੇਂਦਰੀ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਡੀਐਮਆਰਸੀ ਨੂੰ ਦਿੱਲੀ ਮੈਟਰੋ ਪ੍ਰਬੰਧਨ ਵੱਲੋਂ ਬੱਚਿਆਂ ਦੀ ਦੇਖਭਾਲ ਤੇ ਸਿੱਖਿਆ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।ਡੀਐਮਆਰਸੀ ਦੇ ਪ੍ਰਮੁੱਖ ਕਾਰਜਕਾਰੀ ਨਿਰਦੇਸ਼ਕ (ਕਾਰਪੋਰੇਟ ਸੰਚਾਰ) ਅਨੁਜ ਦਿਆਲ ਦਾ ਕਹਿਣਾ ਹੈ ਕਿ ਮੈਟਰੋ ਰੇਲਵੇ (ਦਾਅਵਿਆਂ ਦੀ ਪ੍ਰਕਿਰਿਆ) ਨਿਯਮ 2017 ਦੇ ਉਪਬੰਧਾਂ ਦੇ ਅਨੁਸਾਰ ਮ੍ਰਿਤਕ ਦੇ ਪਰਿਵਾਰ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਇਸਦੇ ਨਾਲ ਹੀ ਬੱਚਿਆਂ ਨੂੰ ਮਨੁੱਖੀ ਸਹਾਇਤਾ ਵਜੋਂ 10 ਲੱਖ ਰੁਪਏ ਦੀ ਵਾਧੂ ਰਾਸ਼ੀ ਵੀ ਦਿੱਤੀ ਜਾਵੇਗੀ। ਕਿਉਂਕਿ ਦੋਵੇਂ ਬੱਚੇ ਨਾਬਾਲਗ ਹਨ, ਇਸ ਲਈ DMRC ਇਸ ਸਮੇਂ ਕਾਨੂੰਨੀ ਵਾਰਸਾਂ ਨੂੰ ਰਕਮ ਸੌਂਪਣ ਲਈ ਕਾਨੂੰਨੀ ਰੂਪ-ਰੇਖਾ ਤਿਆਰ ਕਰ ਰਿਹਾ ਹੈ।  ਮਾਮਲੇ ਦੀ ਜਾਂਚ ਕਰਨ ਲਈ ਡੀਐਮਆਰਸੀ ਵੱਲੋਂ ਸੀਨੀਅਰ ਅਧਿਕਾਰੀਆਂ ਦੀ ਇੱਕ ਟੀਮ ਤਾਇਨਾਤ ਕੀਤੀ ਗਈ ਹੈ।

Recent News