ਜੰਮੂ ਕਸ਼ਮੀਰ ਜਿਲ੍ਹਾ ਪੁੰਛ ਦੇ ਸੂਰਨਕੋਟ 'ਚ ਭਾਰਤੀ ਸੈਨਾ ਦੀ ਇੱਕ ਗੱਡੀ 'ਤੇ ਅੱਤਵਾਦੀ ਹਮਲਾ ਕੀਤਾ ਗਿਆ। ਇਸ ਹਮਲੇ 'ਚ ਤਿੰਨ ਜਵਾਨ ਸ਼ਹੀਦ ਹੋ ਗਏ, ਜਦੋਂਕਿ 3 ਜਵਾਨਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਫ਼ੌਜ ਦੇ 48 ਆਰਆਰ ਦੇ ਜਵਾਨਾਂ ਦੀ ਗੱਡੀ ਉਪਰ ਸ਼ਾਮ ਚਾਰ ਵਜੇ ਦੇ ਕਰੀਬ ਹਮਲਾ ਹੋਇਆ। ਇਹ ਹਮਲਾ ਸਾਵਨੀ ਇਲਾਕੇ 'ਚ ਹੋਇਆ ਹੈ। ਫ਼ੌਜ ਤੇ ਪੁਲਿਸ ਨੇ ਸਾਂਝੇ ਤੌਰ 'ਤੇ ਇਸ ਇਲਾਕੇ 'ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ 'ਤੇ ਦੁਪਹਿਰ ਬਾਅਦ ਕਰੀਬ ਤਿੰਨ ਵਜੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਦੱਸ ਦੇਈਏ ਕਿ ਥਾਣਾਮੰਡੀ-ਸੂਰਨਕੋਟ ਰੋਡ 'ਤੇ ਸਾਵਨੀ ਇਲਾਕੇ 'ਚ ਗੱਡੀ 'ਤੇ ਹਮਲਾ ਹੋਇਆ। ਫ਼ੌਜ ਦਾ ਇਹ ਟਰੱਕ ਬੁਫ਼ਲਿਆਜ਼ ਤੋ਼ਂ ਜਵਾਨਾਂ ਨੂੰ ਲਿਜਾ ਰਿਹਾ ਸੀ, ਜਿੱਥੇ ਬੁੱਧਵਾਰ ਤੋਂ ਅੱਤਵਾਦੀਆਂ ਖਿਲਾਫ਼ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ।
J&K | Three Army personnel lost their lives while three others were injured in a terrorist attack on two military vehicles in the Thanamandi area in Rajouri sector. Indian Army troops also immediately retaliated after being attacked by terrorists. The troops were going to… pic.twitter.com/nlhywjMtn4
— ANI (@ANI) December 21, 2023
ਸੀਲ ਕੀਤਾ ਗਿਆ ਇਲਾਕਾ
ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਗੱਡੀ 'ਤੇ ਗੋਲ਼ੀਬਾਰੀ ਕੀਤੀ। ਇਸ ਵਿੱਚ ਫ਼ੌਜ ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ। ਫ਼ੌਜ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਅੱਤਵਾਦੀਆਂ ਦੇ ਨਾਲ ਸੰਪਰਕ ਸਥਾਪਿਤ ਹੋ ਗਿਆ ਅਤੇ ਖੇਤਰ ਵਿੱਚ ਗੋਲ਼ੀਬਾਰੀ ਜਾਰੀ ਹੈ। ਉੱਥੇ, ਹਮਲੇ 'ਚ ਬੈਕਅਪ ਲਈ ਵਾਧੂ ਬਲਾਂ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਹਮਲਾ ਕਰਨ ਵਾਲੇ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਲਾਕੇ ਨੂੰ ਸੀਲ ਵੀ ਕੀਤਾ ਗਿਆ ਹੈ।