menu-icon
Punjabi Story Line
  • Home
  • News
  • National
  • ਮਮਤਾ ਬਨਰਜੀ ਨੂੰ ਇੱਕ ਹੋਰ ਵੱਡਾ ਝੱਟਕਾ, ਸੁਖੇਂਦੂ ਰਾਏ ਦੇ ਅਸਤੀਫੇ ਤੋਂ ਬਾਦ ਗ੍ਰਿਫ਼ਤਾਰ ਹੋਏ TMC ਨੇਤਾ ਜਹਾਂਗੀਰ ਖ਼ਾਨ

ਮਮਤਾ ਬਨਰਜੀ ਨੂੰ ਇੱਕ ਹੋਰ ਵੱਡਾ ਝੱਟਕਾ, ਸੁਖੇਂਦੂ ਰਾਏ ਦੇ ਅਸਤੀਫੇ ਤੋਂ ਬਾਦ ਗ੍ਰਿਫ਼ਤਾਰ ਹੋਏ TMC ਨੇਤਾ ਜਹਾਂਗੀਰ ਖ਼ਾਨ

ਤ੍ਰਿਣਮੂਲ ਕਾਂਗਰਸ (ਟੀਐਮਸੀ) ਲਈ ਇੱਕ ਹੀ ਦਿਨ ਵਿੱਚ ਦੋ ਵੱਡੀਆਂ ਸਿਆਸੀ ਘਟਨਾਵਾਂ ਸਾਹਮਣੇ ਆਈਆਂ ਹਨ। ਪਾਰਟੀ ਦੇ ਰਾਜ ਸਭਾ ਮੈਂਬਰ ਸੁਖੇਂਦੂ ਸ਼ੇਖਰ ਰਾਏ ਨੇ ਆਪਣੀ ਸੰਸਦੀ ਮੈਂਬਰਸ਼ਿਪ ਅਤੇ ਪਾਰਟੀ ਦੋਵਾਂ ਤੋਂ ਅਸਤੀਫਾ ਦੇ ਦਿੱਤਾ ਹੈ। ਇਸਦੇ ਨਾਲ ਹੀ ਟੀਐਮਸੀ ਦੇ ਚਰਚਿਤ ਨੇਤਾ ਜਹਾਂਗੀਰ ਖ਼ਾਨਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

Date Updated Last Updated : 08 June 2026, 02:13 PM IST
Share:

ਨਵੀਂ ਦਿੱਲੀ. ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਬਾਅਦ, ਤ੍ਰਿਣਮੂਲ ਕਾਂਗਰਸ ਪ੍ਰਮੁੱਖ ਮਮਤਾ ਬੈਨਰਜੀ ਨੂੰ ਕਈ ਝਟਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਦੀ ਤਾਰੀਖ 'ਚ ਮਮਤਾ ਨੂੰ ਦੋ ਵੱਡੇ ਝਟਕੇ ਲਗੇ ਹਨ। ਹਾਲ ਹੀ 'ਚ ਇੱਕ ਪਾਸੇ ਜਿੱਥੇ ਟੀਏਮਸੀ ਸਾਂਸਦ ਸੁਖੇਂਦੁ ਰਾਏ ਨੇ ਰਾਜਸਭਾ ਤੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਉੱਥੇ ਹੀ, ਦੂਜੇ ਪਾਸੇ ਟੀਏਮਸੀ ਦੇ ਫਾਇਰਬ੍ਰਾਂਡ ਨੇਤਾ ਜਹਾਂਗੀਰ ਖ਼ਾਨਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। 


ਟੀਐਮਸੀ ਦੇ ਨੇਤਾ ਜਹਾਂਗੀਰ ਖ਼ਾਨ ਨੂੰ ਕਥਿਤ ਜਬਰਦਸਤੀ ਵਸੂਲੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਨੁਸਾਰ ਉਨ੍ਹਾਂ ਖ਼ਿਲਾਫ਼ ਕਈ ਮਾਮਲੇ ਦਰਜ ਹਨ ਅਤੇ ਅਦਾਲਤ ਵੱਲੋਂ ਮਿਲੀ ਅੰਤਰਿਮ ਰਾਹਤ ਖਤਮ ਹੋਣ ਤੋਂ ਬਾਅਦ ਕਾਰਵਾਈ ਕੀਤੀ ਗਈ।

ਇੱਕ ਪੁਲਿਸ ਅਧਿਕਾਰੀ ਨੇ ਕਿਹਾ, "ਜਹਾਂਗੀਰ ਖ਼ਾਨ ਨੂੰ ਉੱਤਰੀ ਬੰਗਾਲ ਵਿੱਚ ਭਾਰਤ-ਨੇਪਾਲ ਸਰਹੱਦੀ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ।" ਹਾਲਾਂਕਿ, ਪੁਲਿਸ ਨੇ ਗ੍ਰਿਫ਼ਤਾਰੀ ਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ।

 

ਜਹਾਂਗੀਰ ਖ਼ਾਨ ਹਾਲ ਹੀ ਵਿੱਚ ਹੋਈ ਇੱਕ ਵਿਧਾਨ ਸਭਾ ਉਪਚੋਣ ਦੌਰਾਨ ਵੀ ਚਰਚਾ ਵਿੱਚ ਰਹੇ ਸਨ। ਹਾਲਾਂਕਿ ਉਨ੍ਹਾਂ ਨੇ ਚੋਣ ਤੋਂ ਪਹਿਲਾਂ ਆਪਣੀ ਉਮੀਦਵਾਰੀ ਵਾਪਸ ਲੈਣ ਦੀ ਇੱਛਾ ਜਤਾਈ ਸੀ, ਪਰ ਨਿਰਧਾਰਿਤ ਸਮਾਂ ਬੀਤ ਜਾਣ ਕਾਰਨ ਉਨ੍ਹਾਂ ਦਾ ਨਾਮ ਚੋਣ ਪ੍ਰਕਿਰਿਆ ਵਿੱਚ ਬਰਕਰਾਰ ਰਿਹਾ।

ਦੂਜੇ ਪਾਸੇ, ਸੁਖੇਂਦੂ ਸ਼ੇਖਰ ਰਾਏ ਨੇ ਆਪਣੇ ਅਸਤੀਫੇ ਤੋਂ 4 ਦਿਨ ਪਹਿਲਾਂ ਹੀ ਸੰਕੇਤ ਦਿੱਤੇ ਸਨ ਕਿ ਪਾਰਟੀ ਦੇ ਕੁਝ ਸੰਸਦ ਮੈਂਬਰ ਅਸਤੀਫਾ ਦੇਣ ਬਾਰੇ ਸੋਚ ਰਹੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਪਾਰਟੀ ਅੰਦਰ ਅਸੰਤੋਸ਼ ਵਧ ਰਿਹਾ ਹੈ ਅਤੇ ਕਈ ਨੇਤਾ ਮੌਜੂਦਾ ਹਾਲਾਤਾਂ ਤੋਂ ਖੁਸ਼ ਨਹੀਂ ਹਨ। ਹੁਣ ਉਨ੍ਹਾਂ ਵੱਲੋਂ ਖੁਦ ਅਸਤੀਫਾ ਦੇਣ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਇਹ ਚਰਚਾ ਤੇਜ਼ ਹੋ ਗਈ ਹੈ ਕਿ ਹੁਣ ਹੋਰ ਨੇਤਾ ਵੀ ਅਗਲੇ ਦਿਨਾਂ ਵਿੱਚ ਪਾਰਟੀ ਨੂੰ ਛੱਡਣ ਦੇ ਫੈਸਲੇ ਲੈ ਸਕਦੇ ਹਨ।

ਰਾਜ ਸਭਾ ਵਿੱਚ ਪੱਛਮੀ ਬੰਗਾਲ ਦੀਆਂ ਕੁੱਲ 17 ਸੀਟਾਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੀਟਾਂ ਟੀਐਮਸੀ ਦੇ ਕੋਲ ਹਨ। ਇੱਕ ਸੰਸਦ ਮੈਂਬਰ ਦੇ ਅਸਤੀਫੇ ਨਾਲ ਹੁਣ ਖਾਲੀ ਹੋਈ ਸੀਟ ਲਈ ਉਪਚੋਣ ਦੀ ਸੰਭਾਵਨਾ ਬਣ ਗਈ ਹੈ, ਜਿਸ ਨੂੰ ਲੈ ਕੇ ਸਿਆਸੀ ਗਣਿਤ ਵੀ ਬਦਲ ਸਕਦੀ ਹੈ।


ਇਨ੍ਹਾਂ ਦੋਵਾਂ ਘਟਨਾਵਾਂ ਨੇ ਟੀਐਮਸੀ ਦੀਆਂ ਸਿਆਸੀ ਚੁਣੌਤੀਆਂ ਨੂੰ ਹੋਰ ਵਧਾ ਦਿੱਤਾ ਹੈ ਅਤੇ ਪਾਰਟੀ ਦੇ ਅੰਦਰੂਨੀ ਹਾਲਾਤਾਂ ਨੂੰ ਲੈ ਕੇ ਨਵੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ।
  

Recent News