Courtesy: @Wangchuk66
ਨਵੀਂ ਦਿੱਲੀ: ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਹਾਲ ਹੀ 'ਚ ਆਪਣੇ ਅਸਤੀਫੇ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਇਸ ਵੱਡੇ ਐਲਾਨ ਤੋਂ ਬਾਅਦ 26 ਦਿਨਾਂ ਦੀ ਭੁੱਖ ਹੜਤਾਲ ਤੇ ਰਹਿ ਚੁੱਕੇ ਇੰਜੀਨੀਅਰ ਸੋਨਮ ਵਾਂਗਚੁਕ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਜਰਿਏ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਤੇ ਖੁਸ਼ੀ ਜਤਾਈ ਹੈ।
IT'S A VICTORY OF DEMOCRACY
direct democracy... straight from the streets.
It's a victory of peace, patience & persévérance.
Congratulations CJP, Gen Z of the nation and thank you all citizens for shedding fear and the fear of fear and rising up from every corner of the nation.… pic.twitter.com/rSLOfvba2R
— Sonam Wangchuk (@Wangchuk66) July 25, 2026
ਸੋਨਮ ਵਾਂਗਚੁਕ ਨੇ ਆਪਣੇ ਐਕਸ ਹੈਂਡਲ ਤੇ ਆਪਣੀ ਇੱਕ ਫੋਟੋ ਸਾਂਝਾ ਕਰਦਿਆਂ ਲਿਖਿਆ- ''ਇਹ ਲੋਕਤੰਤਰ ਦੀ ਜਿੱਤ ਹੈ
ਸਿੱਧਾ ਲੋਕਤੰਤਰ... ਸਿੱਧਾ ਸੜਕਾਂ ਤੋਂ। ਇਹ ਸ਼ਾਂਤੀ, ਸਬਰ ਅਤੇ ਦ੍ਰਿੜਤਾ ਦੀ ਜਿੱਤ ਹੈ।
ਰਾਸ਼ਟਰ ਦੇ ਜਨਰਲ ਜ਼ੈੱਡ, ਸੀਜੇਪੀ ਨੂੰ ਵਧਾਈਆਂ ਅਤੇ ਸਾਰੇ ਨਾਗਰਿਕਾਂ ਨੂੰ ਡਰ ਅਤੇ ਡਰ ਦੇ ਡਰ ਨੂੰ ਦੂਰ ਕਰਨ ਅਤੇ ਦੇਸ਼ ਦੇ ਹਰ ਕੋਨੇ ਤੋਂ ਉੱਠਣ ਲਈ ਧੰਨਵਾਦ।
ਜਵਾਬਦੇਹੀ ਤੋਂ, ਹੁਣ ਸੁਧਾਰਾਂ ਵੱਲ''
ਪਿਛਲੇ ਕੁਝ ਮਹੀਨਿਆਂ ਵਿੱਚ, NEET-UG ਸਮੇਤ ਕਈ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਪੇਪਰ ਲੀਕ ਅਤੇ ਬੇਨਿਯਮੀਆਂ ਦੀਆਂ ਘਟਨਾਵਾਂ ਸਾਹਮਣੇ ਆਈਆਂ, ਜਿਸ ਨਾਲ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਪ੍ਰਭਾਵਿਤ ਹੋਇਆ। ਇਸ ਨਾਲ ਨੌਜਵਾਨਾਂ ਵਿੱਚ ਕਾਫ਼ੀ ਰੋਸ ਰਿਹਾ। ਵਿਦਿਆਰਥੀ ਆਪਣੇ ਹੱਕਾਂ ਲਈ ਸੜਕਾਂ 'ਤੇ ਉਤਰ ਆਏ। ਸੀਜੇਪੀ ਨੇ ਜੰਤਰ-ਮੰਤਰ 'ਤੇ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤੇ। ਸੋਨਮ ਵਾਂਗਚੁਕ ਵਰਗੇ ਕਾਰਕੁਨਾਂ ਨੇ ਭੁੱਖ ਹੜਤਾਲਾਂ ਰਾਹੀਂ ਰਾਸ਼ਟਰੀ ਪੱਧਰ 'ਤੇ ਇਸ ਮੁੱਦੇ ਨੂੰ ਉਠਾਇਆ। ਇਸ ਅੰਦੋਲਨ ਨੇ ਸਰਕਾਰ 'ਤੇ ਦਬਾਅ ਪਾਇਆ, ਜਿਸ ਵਿੱਚ ਸੀਜੇਪੀ ਅਤੇ ਜਨਰਲ ਜ਼ੈੱਡ ਨੇ ਮੁੱਖ ਭੂਮਿਕਾਵਾਂ ਨਿਭਾਈਆਂ।
ਕਾਕਰੋਚ ਜਨਤਾ ਪਾਰਟੀ (ਸੀਜੇਪੀ) ਜੂਨ 2026 ਤੋਂ ਸਰਗਰਮ ਇੱਕ ਨੌਜਵਾਨ-ਅਗਵਾਈ ਵਾਲੀ ਲਹਿਰ ਹੈ। ਜਨਰਲ ਜ਼ੈੱਡ ਦੇ ਵਿਦਿਆਰਥੀਆਂ ਨੇ ਇਸ ਅੰਦੋਲਨ ਨੂੰ ਸੋਸ਼ਲ ਮੀਡੀਆ, ਮੀਮਜ਼ ਅਤੇ ਰੀਲਾਂ ਰਾਹੀਂ ਵਾਇਰਲ ਕੀਤਾ, ਸ਼ਾਂਤੀਪੂਰਵਕ ਅਸਤੀਫ਼ਿਆਂ ਦੀ ਮੰਗ ਕੀਤੀ। 20 ਜੁਲਾਈ ਨੂੰ ਵੱਡੇ ਵਿਰੋਧ ਪ੍ਰਦਰਸ਼ਨ ਹੋਏ, ਜਿਸ ਵਿੱਚ ਪੁਲਿਸ ਵੀ ਨੌਜਵਾਨਾਂ ਤੇ ਕਾਫੀ ਹਮਲਾਵਰ ਹੋਈ। ਅੱਜ ਇਸ ਅੰਦੋਲਨ ਦਾ ਨਤੀਜਾ ਸਾਹਮਣੇ ਹੈ ਤੇ ਧਰਮਿੰਦਰ ਪ੍ਰਧਾਨ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ।
ਸੋਨਮ ਵਾਂਗਚੁਕ ਪਿਛਲੇ ਕਈ ਦਿਨਾਂ ਤੋਂ NEET ਪੇਪਰ ਲੀਕ ਅਤੇ ਸਿੱਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ 'ਤੇ ਸਨ। ਉਨ੍ਹਾਂ ਨੇ 23 ਜੁਲਾਈ ਨੂੰ ਆਪਣਾ 26-ਦਿਨਾਂ ਲੰਮਾ ਅਨਸ਼ਨ ਖਤਮ ਕੀਤਾ। ਲਗਭਗ 65 ਸੰਸਦ ਮੈਂਬਰਾਂ ਨੇ ਵੱਖ-ਵੱਖ ਪਾਰਟੀਆਂ ਤੋਂ ਉਨ੍ਹਾਂ ਨੂੰ ਮਿਲ ਕੇ ਅਨਸ਼ਨ ਖਤਮ ਕਰਨ ਦੀ ਅਪੀਲ ਕੀਤੀ ਸੀ ਅਤੇ ਮੁੱਦਾ ਸਦਨ ਵਿੱਚ ਉਠਾਉਣ ਦਾ ਵਾਅਦਾ ਕੀਤਾ ਸੀ। ਸਰਕਾਰ ਤੋਂ ਲਿਖਤੀ ਭਰੋਸਾ ਮਿਲਣ ਤੋਂ ਬਾਅਦ, ਉਨ੍ਹਾਂ ਨੇ ਆਪਣਾ ਵਰਤ ਤੋੜਿਆ ਸੀ ਅਤੇ ਹੁਣ ਪ੍ਰਧਾਨ ਦੇ ਅਸਤੀਫੇ ਮਗਰੋਂ ਉਨ੍ਹਾਂ ਨੇ ਆਪਣੀ ਖੁਸ਼ੀ ਜਾਹਿਰ ਕੀਤੀ ਹੈ।
25 ਜੁਲਾਈ, 2026 ਨੂੰ, ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਅਸਤੀਫ਼ਾ ਸੌਂਪਿਆ ਅਤੇ X 'ਤੇ ਇੱਕ ਪੋਸਟ ਰਾਹੀਂ ਇਸਦਾ ਐਲਾਨ ਕੀਤਾ। ਇਹ ਕਦਮ ਸੀਜੇਪੀ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਚੁੱਕਿਆ ਗਿਆ। ਵਿਰੋਧੀ ਆਗੂਆਂ, ਜਿਵੇਂ ਰਾਹੁਲ ਗਾਂਧੀ ਨੇ ਵੀ ਲਗਾਤਾਰ ਅਸਤੀਫ਼ੇ ਦੀ ਮੰਗ ਕੀਤੀ ਸੀ।