Courtesy: pinterest
ਬੰਗਾਲ: ਤ੍ਰਿਣਮੂਲ ਕਾਂਗਰਸ ਪਾਰਟੀ ਦੀ ਪ੍ਰਮੁੱਖ ਬੰਗਾਲ ਦੀ ਸਾਬਕਾ ਮੁੱਖਮੰਤਰੀ ਮਮਤਾ ਬਨਰਜੀ ਨੂੰ ਹਾਲ ਹੀ ਦੇ ਦਿਨਾਂ 'ਚ ਇੱਕ ਤੋਂ ਬਾਅਦ ਇੱਕ ਵੱਡੇ ਝੱਟਕੇ ਲੱਗੇ ਹਨ। ਪਹਿਲਾ ਸੁਖੇਂਦੂ ਸ਼ੇਖਰ ਰਾਏ ਦਾ ਅਸਤੀਫਾ, ਫਿਰ ਸੁਸ਼ਮਿਤਾ ਦੇਵ ਦਾ ਪਾਰਟੀ ਛੱਡਣਾ ਤੇ ਅੱਜ ਪ੍ਰਕਾਸ਼ ਚਿਕ ਬਰਾਇਕ ਦਾ ਪਾਰਟੀ ਤੋਂ ਨਾਤਾ ਤੋੜਨਾ ਉਹਨਾਂ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਹੈ। ਟੀਐਮਸੀ ਦੀ ਜਾਰੀ ਟੁੱਟ ਦੇ ਵਿੱਚ ਹੁਣ ਸੰਸਦ ਕਲਿਆਣ ਬਨਰਜੀ ਦੇ ਵੀ ਮਮਤਾ ਦੀਦੀ ਨੂੰ ਲੈ ਕੇ ਬਗ਼ਾਵਤੀ ਸੁਰ ਦਿਖ ਰਹੇ ਹਨ।
ਹਾਲ ਹੀ ਉਹਨਾਂ ਨੇ ਮਮਤਾ ਬਨਰਜੀ ਨੂੰ ਸਿੱਧਾ ਅਲਟੀਮੇਟ ਦਿੰਦਿਆ ਹੋਇਆ ਕਿਹਾ ਕਿ ਉਹਨਾਂ ਨੂੰ ਤੈਅ ਕਰਨਾ ਪਵੇਗਾ ਕਿ ਪਾਰਟੀ ਵਿੱਚ ਅਭਿਸ਼ੇਕ ਬਨਰਜੀ ਰਹਿਣਗੇ ਜਾਂ ਮੈਂ। ਇਸਦੇ ਨਾਲ ਹੀ ਕਲਿਆਣ ਨੇ ਅਭਿਸ਼ੇਕ ਬਨਰਜੀ ਤੇ ਪਾਰਟੀ ਟੁੱਟਣ ਦਾ ਵੀ ਦੋਸ਼ ਲਗਾਇਆ।
ਕੀ ਬੋਲੇ ਟੀਐਮਸੀ ਸੰਸਦ?
ਹਾਲ ਹੀ 'ਚ ਟੀਐਮਸੀ ਸੰਸਦ ਕਲਿਆਣ ਬਨਰਜੀ ਨੇ ਕਿਹਾ, ''ਮੈਂ ਮਮਤਾ ਬਨਰਜੀ ਦੇ ਨਾਲ ਹਾਂ, ਲੇਕਿਨ ਇਹ ਉਹਨਾਂ ਨੂੰ ਤੈਅ ਕਰਨਾ ਪਵੇਗਾ ਕਿ ਪਾਰਟੀ ਵਿੱਚ ਅਭਿਸ਼ੇਕ ਬਨਰਜੀ ਰਹਿਣਗੇ ਜਾਂ ਮੈਂ। ਉਹਨਾਂ ਨੂੰ ਤੈਅ ਕਰਨਾ ਹੋਵੇਗਾ ਕਿ ਅਭਿਸ਼ੇਕ ਦੇ ਬਿਨਾਂ ਉਹ ਪਾਰਟੀ ਨੂੰ ਅੱਗੇ ਵਧਾ ਸਕਦੇ ਹਨ ਜਾਂ ਨਹੀਂ। ਉਸਦੇ ਬਾਅਦ ਪਾਰਟੀ ਵਿੱਚ ਮੈਂ ਨਹੀਂ ਰਹਾਂਗਾ।''
ਕਲਿਆਣ ਬਨਰਜੀ ਦੇ ਬਿਆਨ ਤੇ ਰਿਜੂ ਦੱਤਾ ਦੀ ਟਿੱਪਣੀ
ਰਿਜੂ ਦੱਤਾ ਨੇ ਕਲਿਆਣ ਬਨਰਜੀ ਦੇ ਬਿਆਨ ਤੇ ਟਿੱਪਣੀ ਕਰਦਿਆਂ ਕਿਹਾ ਕਿ ਕਲਿਆਣ ਬਨਰਜੀ ਜੋ ਬੋਲ ਰਹੇ ਹਨ। ਇਹ ਗੱਲ ਕਈ ਲੋਕ ਬੋਲ ਰਹੇ ਹਨ। ਦੱਤਾ ਨੇ ਦੋਸ਼ ਲਾਇਆ ਕਿ ਅਭਿਸ਼ੇਕ ਬਨਰਜੀ ਪਾਰਟੀ ਦੇ ਹਰ ਤਰ੍ਹਾਂ ਦੇ ਨੇਤਾ ਨੂੰ ਬਦਨਾਮ ਕਰਦੇ ਹਨ। ਇਸੇ ਕਾਰਣ ਲੋਕ ਮਮਤਾ ਦੀ ਪਾਰਟੀ ਨੂੰ ਛੱਡ ਕੇ ਚਲੇ ਗਏ। ਅਭਿਸ਼ੇਕ ਬਨਰਜੀ ਦਾ ਕੰਮ ਸਿਰਫ ਪੈਸਾ ਹੈ। ਇਸੇ ਕਾਰਣ ਟੀਐਮਸੀ ਦਾ ਪਤਨ ਹੋ ਗਿਆ।
ਉਹਨਾਂ ਨੇ ਕਿਹਾ ਕਿ ਉਹ ਕੇਵਲ ਮਮਤਾ ਬਨਰਜੀ ਦੇ ਕਾਰਣ ਟੀਐਮਸੀ ਨੂੰ ਮੰਨਦੇ ਸੀ।
ਰਿਜੂ ਨੇ ਵੱਡਾ ਦਾਵਾ ਕਰਦਿਆਂ ਕਿਹਾ ਕਿ ਟੀਐਮਸੀ ਦੇ ਚਾਰ ਹੋਰ ਸੰਸਦ ਰਾਜਸਭਾ ਤੋਂ ਅਸਤੀਫਾ ਦੇ ਦੇਣਗੇ। ਟੀਐਮਸੀ ਦੇ ਪਤਨ ਨੂੰ ਲੈ ਕੇ ਉਹਨਾਂ ਨੇ ਕਿਹਾ ਕ ਟੀਐਮਸੀ ਪਾਰਟੀ ਕਾਂਗਰਸ ਦੇ ਨਾਲ ਮਰਜ਼ ਨਹੀੰ ਕਰ ਸਕਦੀ। ਕਾਂਗਰਸ ਤੇ ਟੀਐਮਸੀ ਦਾ ਬੰਗਾਲ 'ਚ ਗਠਬੰਧਨ ਹੋ ਸਕਦਾ ਹੈ।