menu-icon
Punjabi Story Line
  • Home
  • News
  • Punjab
  • ਪੰਜਾਬ 'ਚ ਪਤੀ ਨੇ ਪਤਨੀ ਦੇ ਸਿਰ ਤੇ ਹਮਲਾ ਕਰ ਉਤਾਰਿਆ ਮੌਤ ਦੇ ਘਾਟ, ਕਤਲ ਕਾਂਡ ਤੋਂ ਬਾਅਦ ਹੋਇਆ ਫਰਾਰ

ਪੰਜਾਬ 'ਚ ਪਤੀ ਨੇ ਪਤਨੀ ਦੇ ਸਿਰ ਤੇ ਹਮਲਾ ਕਰ ਉਤਾਰਿਆ ਮੌਤ ਦੇ ਘਾਟ, ਕਤਲ ਕਾਂਡ ਤੋਂ ਬਾਅਦ ਹੋਇਆ ਫਰਾਰ

ਪੰਜਾਬ ਦੇ ਫਗਵਾੜਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਐਤਵਾਰ ਸ਼ਾਮ ਨੂੰ ਇੱਕ 42 ਸਾਲਾ ਮਹਿਲਾ ਦਾ ਕਤਲ ਕਰ ਦਿੱਤਾ ਗਿਆ। ਹੱਤਿਆ ਤੋਂ ਬਾਅਦ ਉਸਦਾ ਪਤੀ ਲਾਪਤਾ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Date Updated Last Updated : 06 July 2026, 09:22 AM IST
Share:

ਫਗਵਾੜਾ: ਅੱਜ ਕੱਲ ਸੋਸ਼ਲ ਮੀਡੀਆ ਤੇ ਪਤੀ ਅਤੇ ਪਤਨੀ ਦੀ ਬੇਰਹਮੀ ਨਾਲ ਹੱਤਿਆ ਕਰਨ ਦੀਆਂ ਘਟਨਾਵਾਂ ਨਿੱਤ ਦਿਨ ਦੇਖਣ ਨੂੰ ਮਿਲਦੀਆਂ ਰਹਿੰਦੀਆਂ, ਜਿਸ ਨਾਲ ਸਹੀ ਰਿਸ਼ਤਿਆਂ 'ਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਹੁਣ, ਹਾਲ ਹੀ 'ਚ ਪੰਜਾਬ ਦੇ ਫਗਵਾੜਾ ਤੋਂ ਵੀ ਅਜਿਹੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇੱਥੇ ਐਤਵਾਰ ਸ਼ਾਮ ਨੂੰ ਪਿੰਡ 'ਚ ਕਿਰਾਏ ਦੇ ਮਕਾਨ 'ਚ ਰਹਿ ਰਹੀ 42 ਸਾਲਾ ਮਹਿਲਾ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੂੰ ਸ਼ੱਕ ਹੈ ਕਿ ਇਹ ਹੱਤਿਆ ਉਸਦੇ ਪਤੀ ਨੇ ਕੀਤੀ ਹੈ, ਜੋ ਘਟਨਾ ਤੋਂ ਬਾਅਦ ਲਾਪਤਾ ਹੈ। ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਡੀਐਸਪੀ ਦਾ ਬਿਆਨ

ਸੂਚਨਾ ਦੀ ਘਟਨਾ ਮਿਲਦਿਆਂ ਮੌਕੇ ਤੇ ਪਹੁੰਚੇ ਫਗਵਾੜਾ ਦੇ ਡੀਐਸਪੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤ ਮਹਿਲਾ ਦੀ ਪਹਿਚਾਣ ਕੁਲਵਿੰਦਰ ਕੌਰ ਦੇ ਤੌਰ ਤੇ ਹੋਈ ਹੈ, ਜੋ ਇੱਕ ਫੈਕਟਰੀ 'ਚ ਕੰਮ ਕਰਦੀ ਸੀ ਤੇ ਉਸਦਾ ਪਤੀ ਦੇਵਿੰਦਰ ਸਿੰਘ ਰਾਜਮਿਸਤਰੀ ਸੀ। ਡੀਐਸਪੀ ਨੇ ਦੱਸਿਆ ਕਿ ਉਸ ਵਿਅਕਤੀ ਨਾਲ ਮਹਿਲਾ ਦਾ ਦੂਜਾ ਵਿਆਹ ਹੋਇਆ ਸੀ। ਉਸਦੇ ਪਹਿਲੇ ਪਤੀ ਦੀ ਮੌਤ ਹੋ ਗਈ ਸੀ। ਉਨ੍ਹਾਂ ਦੀ ਕੋਈ ਸੰਤਾਨ ਨਹੀਂ ਸੀ।

ਸਿਰ ਤੇ ਸੱਟ ਲੱਗਣ ਨਾਲ ਹੋਈ ਮੌਤ

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤ ਮਹਿਲਾ ਤੇ ਉਸਦੇ ਪਤੀ ਦੇ ਰਿਸ਼ਤੇ ਠੀਕ ਨਹੀਂ ਸੀ। ਐਤਵਾਰ ਨੂੰ ਦੋਵਾਂ ਵਿਚਕਾਰ ਝਗੜਾ ਹੋਇਆ ਸੀ, ਜਿਸ ਦੌਰਾਨ ਉਸਦੇ ਪਤੀ ਨੇ ਉਸਦੇ ਸਿਰ ਤੇ ਕਿਸੇ ਭਾਰੀ ਚੀਜ਼ ਨਾਲ ਹਮਲਾ ਕਰ ਦਿੱਤਾ ਤੇ ਉਸਦੀ ਮੌਕੇ ਤੇ ਮੌਤ ਹੋ ਗਈ।

ਪੁਲਿਸ ਨੇ ਦੱਸਿਆ ਕਿ ਇਹ ਜੋੜਾ ਮੂਲ ਰੂਪ ਤੋਂ ਬੰਗਾ ਬਲਾਕ ਦੇ ਲੰਗੇਰੀ ਪਿੰਡ ਦਾ ਰਹਿਣ ਵਾਲਾ ਸੀ, ਪਰ ਨੇੜਲੇ ਪਿੰਡ ਚਕ ਹਕੀਮ ਵਿੱਚ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ।

ਘਟਨਾ ਤੋਂ ਬਾਅਦ ਔਰਤ ਦਾ ਪਤੀ ਫਰਾਰ

ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਔਰਤ ਦਾ ਪਤੀ ਫਰਾਰ ਹੈ ਤੇ ਪੁਲਿਸ ਉਸਦੀ ਤਲਾਸ਼ 'ਚ ਜੁੱਟੀ ਹੋਈ ਹੈ। ਮ੍ਰਿਤ ਮਹਿਲਾ ਦੇ ਪਰਿਵਾਰ ਨੇ ਪੱਤਰਕਾਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ ਚਾਰ ਸਾਲ ਪਹਿਲਾ ਹੋਇਆ ਸੀ, ਪਰ ਦੋਵਾਂ ਵਿਚਕਾਰ ਕੁੱਝ ਵੀ ਠੀਕ ਨਹੀਂ ਚਲ ਰਿਹਾ ਸੀ।

Recent News