Courtesy: file photo
ਪੰਜਾਬ ਸਰਕਾਰ ਵੱਲੋਂ ਅੱਜ 2 ਡੀਸੀਜ਼ ਸਮੇਤ 5 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਲੁਧਿਆਣਾ ਦੌਰੇ ਦੇ ਅਗਲੇ ਦਿਨ ਹੀ ਇੱਥੋਂ ਦੇ ਡਿਪਟੀ ਕਮਿਸ਼ਨਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਜਤਿੰਦਰ ਜੋਰਵਾਲ ਦੀ ਥਾਂ ਰੋਪੜ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੂੰ ਨਿਯੁਕਤ ਕੀਤਾ ਗਿਆ ਹੈ। ਹਿਮਾਂਸ਼ੂ 2017 ਬੈਚ ਦੇ ਆਈਏਐਸ ਅਧਿਕਾਰੀ ਹਨ। ਜਦਕਿ, ਰੋਪੜ (ਰੂਪਨਗਰ) ਵਿਖੇ ਵਰਜੀਤ ਵਾਲੀਆ ਨੂੰ ਡੀਸੀ ਲਗਾਇਆ ਗਿਆ। ਉਹ 2018 ਦੇ ਬੈਚ ਦੇ ਅਧਿਕਾਰੀ ਹਨ। ਵਰਜੀਤ ਵਾਲੀਆ ਮੁੱਖ ਮੰਤਰੀ ਪੰਜਾਬ ਦੇ ਵਧੀਕ ਪ੍ਰਮੁੱਖ ਸਕੱਤਰ ਸਨ।
