menu-icon
Punjabi Story Line
  • Home
  • News
  • Punjab
  • AAP ਨੇ 4 ਸੀਨੀਅਰ ਬੁਲਾਰਿਆਂ ਸਮੇਤ ਕੁੱਲ 25 ਬੁਲਾਰਿਆਂ ਦੇ ਨਾਵਾਂ ਦਾ ਕੀਤਾ ਐਲਾਨ

AAP ਨੇ 4 ਸੀਨੀਅਰ ਬੁਲਾਰਿਆਂ ਸਮੇਤ ਕੁੱਲ 25 ਬੁਲਾਰਿਆਂ ਦੇ ਨਾਵਾਂ ਦਾ ਕੀਤਾ ਐਲਾਨ

ਮੀਤ ਹੇਅਰ, ਮਾਲਵਿੰਦਰ ਸਿੰਘ ਕੰਗ, ਨੀਲ ਗਰਗ ਅਤੇ ਪਵਨ ਕੁਮਾਰ ਟੀਨੂੰ ਨੂੰ ਸੀਨੀਅਰ ਬੁਲਾਰੇ ਬਣਾਇਆ ਗਿਆ। ਵਿਧਾਇਕ ਸ਼ੈਰੀ ਕਲਸੀ, ਜੀਵਨ ਜੋਤ ਕੌਰ, ਅੰਮ੍ਰਿਤਪਾਲ ਸੁਖਾਨੰਦ ਅਤੇ ਗੈਰੀ ਵਡਿੰਗ ਸਮੇਤ 21 ਬੁਲਾਰਿਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ।

Date Updated Last Updated : 24 August 2024, 06:57 PM IST
Share:

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ਼ਨੀਵਾਰ ਨੂੰ ਚਾਰ ਸੀਨੀਅਰ ਬੁਲਾਰਿਆਂ ਸਮੇਤ ਕੁੱਲ 25 ਬੁਲਾਰਿਆਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਮਾਲਵਿੰਦਰ ਸਿੰਘ ਕੰਗ ਅਤੇ ‘ਆਪ’ ਆਗੂ ਨੀਲ ਗਰਗ ਅਤੇ ਪਵਨ ਕੁਮਾਰ ਟੀਨੂੰ ਨੂੰ ਸੀਨੀਅਰ ਬੁਲਾਰੇ ਬਣਾਇਆ ਗਿਆ ਹੈ। ਜਦਕਿ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਜੀਵਨ ਜੋਤ ਕੌਰ, ਅੰਮ੍ਰਿਤਪਾਲ ਸਿੰਘ ਸੁਖਾਨੰਦ, ਗੈਰੀ ਵੜਿੰਗ, ਮਨਜਿੰਦਰ ਸਿੰਘ ਲਾਲਪੁਰਾ, ਅਜੀਤਪਾਲ ਸਿੰਘ ਕੋਹਲੀ, ਦਿਨੇਸ਼ ਚੱਢਾ, ਨਰਿੰਦਰ ਕੌਰ ਭਾਰਜ, ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਅਮਨਦੀਪ ਕੌਰ ਨੂੰ ਬੁਲਾਰੇ ਬਣਾਇਆ ਗਿਆ ਹੈ।

ਇਸ ਤੋਂ ਇਲਾਵਾ 'ਆਪ' ਆਗੂ ਜਗਤਾਰ ਸਿੰਘ ਸੰਘੇੜਾ, ਸੰਨੀ ਆਹਲੂਵਾਲੀਆ, ਸ਼ਮਿੰਦਰ ਸਿੰਘ ਖਿੰਡਾ, ਰਣਜੋਧ ਸਿੰਘ ਹਾਂਡਾ, ਗੋਵਿੰਦਰ ਮਿੱਤਲ, ਹਰਸਿਮਰਨ ਸਿੰਘ ਭੁਲੱਥ, ਸਾਕਿਬ ਅਲੀ ਰਾਜਾ, ਸ਼ਸ਼ੀ ਵੀਰ ਸ਼ਰਮਾ, ਹਰਜੀ ਮਾਨ, ਵਿਕਰਮਜੀਤ ਪਾਸੀ ਅਤੇ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੂੰ ਵੀ ਬਣਾਇਆ ਗਿਆ ਹੈ।

Tags :

Recent News