menu-icon
Punjabi Story Line
  • Home
  • News
  • National
  • ਦਿੱਲੀ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚ ਰਿਹਾ ਸੀ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ, ਗ੍ਰਿਫ਼ਤਾਰ ਮਹਿਲਾ ਨੇ ਕੀਤਾ ਪਰਦਾਫਾਸ਼

ਦਿੱਲੀ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚ ਰਿਹਾ ਸੀ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ, ਗ੍ਰਿਫ਼ਤਾਰ ਮਹਿਲਾ ਨੇ ਕੀਤਾ ਪਰਦਾਫਾਸ਼

ਬਰਹੜਵਾ ਵਿੱਚ ਗ੍ਰਿਫ਼ਤਾਰ ਇੱਕ ਔਰਤ ਨੇ ਹਾਲ ਹੀ 'ਚ ਖੁਲਾਸਾ ਕੀਤਾ ਕਿ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਬਰਧਮਾਨ ਵਿੱਚ ਗ੍ਰਿਫ਼ਤਾਰ ਇੱਕ ਸ਼ੱਕੀ ਅੱਤਵਾਦੀ ਹਮੀਮ ਮੰਡਲ ਨਾਲ ਦਿੱਲੀ ਵਿੱਚ ਇੱਕ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚ ਰਿਹਾ ਸੀ। 

Date Updated Last Updated : 02 August 2026, 11:09 AM IST
Share:

ਨਵੀਂ ਦਿੱਲੀ. ਬਰਹੜਵਾ ਵਿੱਚ ਗ੍ਰਿਫ਼ਤਾਰ ਇੱਕ ਔਰਤ ਨੇ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਦੀ ਵੱਡੀ ਸਾਜਿਸ਼ ਦਾ ਪਰਦਾਫਾਸ਼ ਕੀਤੀ ਹੈ। ਮਹਿਲਾ ਨੇ ਹਾਲ ਹੀ 'ਚ ਖੁਲਾਸਾ ਕੀਤਾ ਕਿ ਗੈਂਗਸਟਰ ਸ਼ਹਿਜ਼ਾਦ ਭੱਟੀ ਬਰਧਮਾਨ ਵਿੱਚ ਗ੍ਰਿਫ਼ਤਾਰ ਇੱਕ ਸ਼ੱਕੀ ਅੱਤਵਾਦੀ ਹਮੀਮ ਮੰਡਲ (ਉਰਫ਼ ਹਾਮਿਦ ਮੰਡਲ/ਹਾਮਿਦ ਫੂਏਗੋ) ਨਾਲ ਦਿੱਲੀ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ 'ਚ ਸੀ। ਉਹ ਹਮੀਮ ਦੇ ਜ਼ਰਿਏ ਦਿੱਲੀ ਵਿੱਚ ਇੱਕ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚ ਰਿਹਾ ਸੀ। 

 

ਹਾਲਾਂਕਿ, ਗ੍ਰਿਫਤਾਰ ਮਹਿਲਾ ਕੋਲ ਸਾਜ਼ਿਸ਼ ਬਾਰੇ ਵਿਆਪਕ ਵੇਰਵੇ ਨਹੀਂ ਸਨ, ਪਰ ਉਸਨੇ ਕਿਹਾ ਕਿ ਉਸਨੇ ਹਮੀਮ ਮੰਡਲ ਨੂੰ ਦੂਜਿਆਂ ਨਾਲ ਇਸ ਬਾਰੇ ਚਰਚਾ ਕਰਦੇ ਸੁਣਿਆ ਸੀ। 

ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾ ਰਿਹਾ ਸੀ ਭੱਟੀ

ਪੁਲਿਸ ਸੂਤਰਾਂ ਨੇ ਸੰਕੇਤ ਦਿੱਤਾ ਕਿ ਇਹ ਸਮੂਹ ਸ਼ਹਿਜ਼ਾਦ ਭੱਟੀ ਦੇ ਇਸ਼ਾਰੇ 'ਤੇ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾ ਰਿਹਾ ਸੀ ਅਤੇ ਭਾਰਤ ਵਿੱਚ ਪ੍ਰਮੁੱਖ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ 'ਚ ਸੀ। 


ਇਸ ਖੁਲਾਸੇ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ (SIT) ਨੇ ਪੱਛਮੀ ਬੰਗਾਲ ਦੇ ਬਰਧਮਾਨ ਵਿੱਚ ਹਮੀਮ ਮੰਡਲ ਨੂੰ ਗ੍ਰਿਫ਼ਤਾਰ ਕਰ ਲਿਆ।

ਬਰਧਮਾਨ ਪੁਲਿਸ ਵੱਲੋਂ 31 ਜੁਲਾਈ ਨੂੰ ਮਾਮਲਾ ਦਰਜ

31 ਜੁਲਾਈ ਨੂੰ ਬਰਧਮਾਨ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੇ ਗਏ ਮਾਮਲੇ ਵਿੱਚ ਗੰਭੀਰ ਅਪਰਾਧਾਂ ਜਿਵੇਂ-ਹਥਿਆਰਾਂ ਦੀ ਖਰੀਦ, ਸੁਰੱਖਿਅਤ ਵਿਅਕਤੀਆਂ ਅਤੇ ਮਹੱਤਵਪੂਰਨ ਸਥਾਪਨਾਵਾਂ ਬਾਰੇ ਖੁਫੀਆ ਜਾਣਕਾਰੀ ਇਕੱਠੀ ਕਰਨਾ, ਪਤਵੰਤਿਆਂ ਦੇ ਅਗਵਾ ਅਤੇ ਕਤਲ ਦੀ ਸਾਜ਼ਿਸ਼ ਰਚਣਾ ਅਤੇ ਜਨਤਕ ਵਿਵਸਥਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਵਾਲੇ ਕੰਮ ਕਰਨਾ ਆਦਿ ਦੀਆਂ ਤਿਆਰੀਆਂ ਦਾ ਦੋਸ਼ ਹੈ।


ਸਾਹਿਬਗੰਜ ਵਿੱਚ ਗ੍ਰਿਫ਼ਤਾਰ ਸ਼ੱਕੀ ਜੈਸ਼ ਅੱਤਵਾਦੀ ਦੀ ਨਜ਼ਦੀਕੀ 

ਐਸਆਈਟੀ ਨੇ ਬਰਧਮਾਨ ਵਿੱਚ ਗ੍ਰਿਫ਼ਤਾਰ ਜੈਸ਼-ਏ-ਮੁਹੰਮਦ ਦੇ ਸ਼ੱਕੀ ਅੱਤਵਾਦੀ ਹਮੀਮ ਮੰਡਲ (ਉਰਫ਼ ਹਾਮਿਦ ਮੰਡਲ/ਹਾਮਿਦ ਫੂਏਗੋ) ਦੀ ਨਜ਼ਦੀਕੀ ਸਾਥੀ (ਇੱਕ ਨੌਜਵਾਨ ਮਹਿਲਾ) ਨੂੰ ਸਾਹਿਬਗੰਜ ਦੇ ਬਰਹੜਵਾ ਤੋਂ ਗ੍ਰਿਫ਼ਤਾਰ ਕੀਤਾ ਹੈ। ਔਰਤ ਸਾਹਿਬਗੰਜ ਦੇ ਇੱਕ ਕਾਲਜ ਵਿੱਚ ਅੰਡਰਗ੍ਰੈਜੁਏਟ ਵਿਦਿਆਰਥਣ ਹੈ। 
ਮਹਿਲਾ 'ਤੇ ਦੋਸ਼ ਹੈ ਕਿ ਉਹ ਲਗਭਗ ਚਾਰ ਸਾਲ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਹਮੀਮ ਮੰਡਲ ਦੇ ਸੰਪਰਕ ਵਿੱਚ ਆਈ ਸੀ। ਬਾਅਦ ਵਿੱਚ ਦੋਵੇਂ ਨਜ਼ਦੀਕੀ ਦੋਸਤ ਬਣ ਗਏ ਅਤੇ ਕਈ ਵਾਰ ਨਿੱਜੀ ਤੌਰ 'ਤੇ ਮਿਲੇ।


ਪੱਛਮੀ ਬੰਗਾਲ ਦੀ ਐਸਆਈਟੀ ਨੌਜਵਾਨ ਔਰਤ ਨੂੰ ਬਰਧਮਾਨ ਲੈ ਗਈ ਹੈ। ਐਸਆਈਟੀ ਨੇ ਬਰਹੜਵਾ ਪੁਲਿਸ ਦੀ ਸਹਾਇਤਾ ਨਾਲ ਉਸਨੂੰ ਗ੍ਰਿਫਤਾਰ ਕੀਤਾ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਗ੍ਰਿਫਤਾਰ ਔਰਤ ਨੇ ਸ਼ੱਕੀ ਅੱਤਵਾਦੀ ਹਮੀਮ ਮੰਡਲ ਨਾਲ ਜੁੜੇ ਨੈੱਟਵਰਕ ਬਾਰੇ ਕਈ ਖੁਲਾਸੇ ਕੀਤੇ। ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੋਲਦਿਆਂ, ਇੱਕ ਐਸਆਈਟੀ ਅਧਿਕਾਰੀ ਨੇ ਖੁਲਾਸਾ ਕੀਤਾ ਕਿ 31 ਜੁਲਾਈ ਨੂੰ ਬਰਧਮਾਨ ਪੁਲਿਸ ਸਟੇਸ਼ਨ ਵਿੱਚ ਇੱਕ ਸਰਹੱਦ ਪਾਰ ਅਪਰਾਧਿਕ ਅਤੇ ਜਾਸੂਸੀ ਨੈੱਟਵਰਕ ਦੇ ਸੰਚਾਲਨ ਬਾਰੇ ਇੱਕ ਕੇਸ ਦਰਜ ਕੀਤਾ ਗਿਆ ਸੀ।

 

Recent News