ਸ੍ਰੀ ਅਕਾਲ ਤਖਤ ਦੇ ਫ਼ੈਸਲੇ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਬਣੇ ਅਕਾਲੀ ਦਲ ਦੇ ਨਵੇਂ ਪ੍ਰਧਾਨ 

ਪੰਜਾਬ 'ਚ ਅਕਾਲੀ ਰਾਜਨੀਤੀ 'ਚ ਵੱਡਾ ਉਲਟਫੇਰ ਹੋਇਆ ਹੈ। ਅਕਾਲ ਤਖ਼ਤ ਦੇ ਹੁਕਮ 'ਤੇ ਬਣੀ ਭਰਤੀ ਕਮੇਟੀ ਨੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣ ਲਿਆ ਹੈ। ਬੈਠਕ 'ਚ ਬਾਗੀ ਧੜੇ ਨੇ ਇਹ ਅਹਿਮ ਐਲਾਨ ਕੀਤਾ।

Share:

ਪੰਜਾਬ ਨਿਊਜ. ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮ ਦੇ ਅਧੀਨ ਭਰਤੀ ਬਣਾਈ ਗਈ ਸੀ। ਇਸ ਕਮੇਟੀ ਦਾ ਮਕਸਦ ਪੰਜਾਬ, ਹੋਰ ਸੂਬਿਆਂ ਤੇ ਵਿਦੇਸ਼ਾਂ 'ਚ ਅਕਾਲੀ ਦਲ ਦੀ ਤਾਕਤ ਵਧਾਉਣਾ ਹੈ। ਕਮੇਟੀ ਨੇ ਸੋਮਵਾਰ ਨੂੰ ਇਤਿਹਾਸਕ ਬੈਠਕ ਬੁਲਾਈ। ਮੀਟਿੰਗ 'ਚ ਸਰਬਸੰਮਤੀ ਨਾਲ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਗਿਆ। ਭਰਤੀ ਕਮੇਟੀ ਨੇ ਦਾਅਵਾ ਕੀਤਾ ਹੈ ਕਿ 15 ਲੱਖ ਤੋਂ ਵੱਧ ਨਵੇਂ ਵਰਕਰ ਸ਼ਾਮਲ ਕੀਤੇ ਗਏ ਹਨ। ਇਸ ਨਾਲ ਪਾਰਟੀ ਮਜਬੂਤ ਹੋਵੇਗੀ। ਅਕਾਲੀ ਦਲ ਦੀ ਬਾਗੀ ਧੜੇ ਨੇ ਇਸ ਫੈਸਲੇ ਨੂੰ ਪਾਰਟੀ ਦੇ ਭਵਿੱਖ ਲਈ ਚੰਗਾ ਸੰਕੇਤ ਦੱਸਿਆ। ਉਨ੍ਹਾਂ ਕਿਹਾ ਕਿ ਹੁਣ ਪਾਰਟੀ ਦੀ ਅਗਵਾਈ ਇਕ ਅਜਿਹੇ ਹੱਥ 'ਚ ਹੈ, ਜੋ ਤਜਰਬੇ ਤੇ ਜ਼ਮੀਨੀ ਪਕੜ ਵਾਲੀ ਸ਼ਖ਼ਸੀਅਤ ਹੈ। 

ਗੁਰਦੁਆਰੇ 'ਚ ਇਤਿਹਾਸਕ ਐਲਾਨ 

ਗੁਰਦੁਆਰਾ ਬੁਰਜ ਅਕਾਲੀ ਬਾਬਾ ਫੁੱਲਾ ਸਿੰਘ 'ਚ ਮੀਟਿੰਗ ਦੌਰਾਨ ਧਾਰਮਿਕ ਤੇ ਸਿਆਸੀ ਦੋਵੇਂ ਰੰਗ ਨਜ਼ਰ ਆਏ। ਅਰਦਾਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਚੁਣਿਆ ਗਿਆ ਤੇ ਸਮਰਥਕਾਂ ਨੇ 'ਬੋਲੇ ਸੋ ਨਿਹਾਲ' ਦੇ ਜੈਕਾਰੇ ਲਾਏ। 

ਪੰਜਾਬ ਦੀ ਸਿਆਸਤ 'ਤੇ ਨਵੇਂ ਅਕਾਲੀ ਦਲ ਦਾ ਅਸਰ

ਪੰਜਾਬ ਦੀ ਸਿਆਸਤ 'ਤੇ ਨਵੇਂ ਅਕਾਲੀ ਦਲ ਦਾ ਖਾਸ ਅਸਰ ਹੋਵੇਗਾ। ਲੋਕ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੀਆਂ ਸਰਕਾਰਾਂ ਤੋਂ ਤੰਗ ਆ ਚੁੱਕੇ ਹਨ। ਇਸ ਕਾਰਨ ਉਨ੍ਹਾਂ ਵੱਖਰਾ ਵਿਕਲਪ ਚੁਣਦਿਆਂ ਆਮ ਆਦਮੀ ਪਾਰਟੀ ਸਰਕਾਰ ਬਣਾਈ ਸੀ। ਹੁਣ ਨਵੀਂ ਪਾਰਟੀ ਨੂੰ ਆਉਣ ਵਾਲੇ ਵਿਧਾਨ ਸਭਾ ਦੀਆਂ ਚੋਣਾਂ 'ਚ ਲੋਕ ਕਿੰਨਾ ਸਮਰਥਨ ਦੇਣਗੇ, ਇਹ ਸਮਾਂ ਹੀ ਦੱਸੇਗਾ ਪਰ ਗਿਆਨੀ ਹਰਪ੍ਰੀਤ ਸਿੰਘ ਲਈ ਜ਼ਰੂਰ ਚੁਣੌਤੀ ਹੈ ਕਿ ਉਹ ਪਾਰਟੀ ਨੂੰ ਕਿਵੇਂ ਮਜਬੂਤ ਕਰਨਗੇ। 

ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਬੇਹੱਦ ਕਮਜ਼ੋਰ

ਪੰਜਾਬ ਦੀ ਰਾਜਨੀਤੀ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਕਮਜ਼ੋਰ ਹੋ ਰਿਹਾ ਹੈ। ਲਗਭਗ ਸਾਰੇ ਹੀ ਸਿਰਕੱਢ ਆਗੂ ਪਾਰਟੀ ਨੂੰ ਅਲਵਿਦਾ ਆਖ ਚੁੱਕੇ ਹਨ, ਜਿਵੇਂ ਬੀਬੀ ਜਗੀਰ ਕੌਰ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਆਦਿ। ਇਹ ਨਵੇਂ ਅਕਾਲੀ ਦਲ 'ਚ ਸ਼ਾਮਿਲ ਹਨ, ਜਿਸਦੇ ਪ੍ਰਧਾਨ ਗਿਆਨੀ ਹਰਪ੍ਰੀਤ ਨੂੰ ਬਣਾਇਆ ਗਿਆ ਹੈ। ਰਹੀ ਗੱਲ ਸ਼੍ਰੋਮਣੀ ਅਕਾਲੀ ਦਲ ਤਾਂ ਸੁਖਬੀਰ ਸਿੰਘ ਬਾਦਲ ਲਈ ਵੀ ਵੱਡੀ ਚੁਣੌਤੀ ਹੈ ਕਿ ਉਹ ਪਾਰਟੀ ਨੂੰ ਕਿਵੇਂ ਮਜ਼ਬੂਤ ਕਰਨਗੇ 

ਇਹ ਵੀ ਪੜ੍ਹੋ