Amritsar Blast: 'ਇਸ ਤੋਂ ਵੀ ਵੱਡੀ ਘਟਨਾ...', ਵਿਦੇਸ਼ ਬੈਠੇ ਬਦਨਾਮ ਗੈਂਗਸਟਰ ਹੈਪੀ ਪਾਸੀਆ ਨੇ ਲਈ ਧਮਾਕੇ ਦੀ ਜ਼ਿੰਮੇਵਾਰੀ

ਬਦਨਾਮ ਵਿਦੇਸ਼ੀ ਗੈਂਗਸਟਰ ਹੈਪੀ ਪਾਸੀਆ ਨੀਲੀ ਨੇ ਬੁੱਧਵਾਰ ਦੇਰ ਰਾਤ ਅੰਮ੍ਰਿਤਸਰ ਦੇ ਮਜੀਠਾ ਥਾਣੇ 'ਚ ਹੋਏ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਦੋਸ਼ੀ ਨੇ ਖਾਲਿਸਤਾਨੀ ਸੰਗਠਨ ਬੱਬਰ ਖਾਲਸਾ ਆਰਗੇਨਾਈਜੇਸ਼ਨ ਦੀ ਪੋਸਟ ਵਾਇਰਲ ਕੀਤੀ ਹੈ। ਪੋਸਟ 'ਚ ਲਿਖਿਆ ਹੈ ਕਿ ਉਹ ਇਸ ਤੋਂ ਵੀ ਵੱਡੇ ਅਪਰਾਧ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਤੋਂ ਬਾਅਦ ਇਲਾਕੇ ਦੇ ਲੋਕਾਂ 'ਚ ਸਨਸਨੀ ਫੈਲ ਗਈ ਹੈ।

Share:

ਕ੍ਰਾਈਮ ਨਿਊਜ. ਮਜੀਠਾ ਥਾਣੇ 'ਚ ਬੁੱਧਵਾਰ ਦੇਰ ਰਾਤ ਹੋਏ ਧਮਾਕੇ ਦੀ ਜ਼ਿੰਮੇਵਾਰੀ ਵਿਦੇਸ਼ 'ਚ ਬੈਠੇ ਬਦਨਾਮ ਗੈਂਗਸਟਰ ਹੈਪੀ ਪਾਸੀਆ ਨੀਲੀ ਨੇ ਲਈ ਹੈ। ਦੋਸ਼ੀ ਨੇ ਖਾਲਿਸਤਾਨੀ ਸੰਗਠਨ ਬੱਬਰ ਖਾਲਸਾ ਆਰਗੇਨਾਈਜੇਸ਼ਨ ਦੀ ਪੋਸਟ ਵਾਇਰਲ ਕੀਤੀ ਹੈ। ਪੋਸਟ 'ਚ ਲਿਖਿਆ ਹੈ ਕਿ ਉਹ ਇਸ ਤੋਂ ਵੀ ਵੱਡੇ ਅਪਰਾਧ ਕਰਨ ਦੀ ਤਿਆਰੀ ਕਰ ਰਿਹਾ ਹੈ। ਦੱਸ ਦੇਈਏ ਕਿ ਮਜੀਠਾ ਥਾਣੇ ਵਿੱਚ ਹੋਏ ਧਮਾਕੇ ਤੋਂ ਬਾਅਦ ਵੀਰਵਾਰ ਸਵੇਰੇ ਹੀ ਧਮਾਕੇ ਵਾਲੀ ਥਾਂ ਦੀ ਸਫ਼ਾਈ ਕਰ ਦਿੱਤੀ ਗਈ ਸੀ। ਜਦੋਂ ਅਸੀਂ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਥਾਣਾ ਇੰਚਾਰਜ ਦੇ ਕਮਰੇ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ।

ਇਹ ਸਪੱਸ਼ਟ ਸੀ ਕਿ ਅਜਿਹਾ ਧਮਾਕਾ ਟਾਇਰ ਫਟਣ ਨਾਲ ਨਹੀਂ ਹੋ ਸਕਦਾ ਸੀ। ਘਟਨਾ ਸਬੰਧੀ ਦੇਰ ਰਾਤ ਹੀ ਡੀਐਸਪੀ ਮੌਕੇ ’ਤੇ ਪੁੱਜੇ ਸਨ। ਉਥੇ ਹੀ ਐੱਸਐੱਸਪੀ ਚਰਨਜੀਤ ਸਿੰਘ ਵੀ ਧਮਾਕੇ ਦਾ ਕਾਰਨ ਟਾਇਰ ਫਟਣ ਦੀ ਗੱਲ ਆਖਦੇ ਰਹੇ।

ਧਮਾਕੇ ਦੀ ਆਵਾਜ਼ ਦੋ ਕਿਲੋਮੀਟਰ ਤੱਕ ਸੁਣਾਈ ਦਿੱਤੀ

ਵੀਰਵਾਰ ਸਵੇਰ ਤੱਕ ਕਿਸੇ ਅੱਤਵਾਦੀ ਸੰਗਠਨ ਜਾਂ ਗੈਂਗਸਟਰ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਰਾਤ ਪੌਣੇ ਦਸ ਵਜੇ ਮਜੀਠਾ ਥਾਣੇ ਦੇ ਅੰਦਰ ਧਮਾਕਾ ਹੋਣ ਕਾਰਨ ਹਫੜਾ-ਦਫੜੀ ਮੱਚ ਗਈ ਸੀ। ਧਮਾਕੇ ਦੀ ਆਵਾਜ਼ ਦੋ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਫੋਰੈਂਸਿਕ ਟੀਮ ਨੇ ਇਹ ਸ਼ੱਕ ਪ੍ਰਗਟਾਇਆ ਸੀ

ਇਹ ਵੀ ਪੜ੍ਹੋ