menu-icon
Punjabi Story Line
  • Home
  • News
  • Punjab
  • ਸ਼ੱਕੀ ਹਾਲਾਤਾਂ ਵਿੱਚ 18 ਸਾਲਾਂ ਦੀ ਲੜਕੀ ਨੇ ਫਾਹਾ ਲੈ ਕੀਤਾ Suicide

ਸ਼ੱਕੀ ਹਾਲਾਤਾਂ ਵਿੱਚ 18 ਸਾਲਾਂ ਦੀ ਲੜਕੀ ਨੇ ਫਾਹਾ ਲੈ ਕੀਤਾ Suicide

ਜਿਸ ਚੁੰਨੀ ਨਾਲ ਸੋਨੀ ਨੇ ਫਾਹਾ ਲੈ ਲਿਆ ਉਸ ਨੂੰ forensic ਜਾਂਚ ਲਈ ਭੇਜਿਆ ਜਾ ਰਿਹਾ ਹੈ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।

Date Updated Last Updated : 03 February 2024, 08:22 AM IST
Share:

ਹਾਈਲਾਈਟਸ

  • ਪੁਲਿਸ ਨੇ ਮ੍ਰਿਤਕ ਲੜਕੀ ਦੀ ਲਾਸ਼ ਕੋਲੋਂ ਮੋਬਾਈਲ ਹੈੱਡਫੋਨ, ਇਕ ਨਵੀਂ ਚੇਨ ਅਤੇ ਇਕ ਬਿੱਲ ਬਰਾਮਦ ਕੀਤਾ ਹੈ

Punjab News: ਲੁਧਿਆਣਾ ਚ ਇੱਤ 18 ਸਾਲਾਂ ਦਾ ਲੜਕੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਹਿਚਾਣ ਸੋਨੀਆ ਕੁਮਾਰੀ ਵੱਜੋ ਹੋਈ ਹੈ ਜੋ ਕਿ ਮੂਲ ਰੂਪ ਵਿੱਚ ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਦੇ ਸਿਦਵਾਲੀਆ ਦਾ ਰਹਿਣ ਵਾਲੀ ਸੀ। ਲੜਕੀ ਨੇ ਖੁਦਖੁਸ਼ੀ ਕਿਉਂ ਕੀਤੀ ਇਸਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਲਾਸ਼ ਨੂੰ civil hospital ਰਖਵਾਇਆ

ਚੌਕੀ ਸ਼ੇਰਪੁਰ ਦੇ ਹੈੱਡ ਕਾਂਸਟੇਬਲ ਜਗਦੀਸ਼ ਕੁਮਾਰ ਨੇ ਦੱਸਿਆ ਕਿ ਬਾਬਾ ਮੁਕੰਦ ਸਿੰਘ ਨਗਰ ਫੌਜੀ ਕਾ ਵੇਹੜਾ ਦੀ ਰਹਿਣ ਵਾਲੀ 18 ਸਾਲਾ ਲੜਕੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਲੱਗਦਿਆਂ ਹੀ ਲੋਕਾਂ ਨੇ ਥਾਣਾ ਸ਼ੇਰਪੁਰ ਦੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਦੇ ਮੌਕੇ 'ਤੇ ਪਹੁੰਚਣ ਤੋਂ ਪਹਿਲਾਂ ਹੀ ਲੋਕ ਲਾਸ਼ ਨੂੰ ਹੇਠਾਂ ਉਤਾਰ ਚੁੱਕੇ ਸਨ। ਫਿਲਹਾਲ ਲਾਸ਼ ਨੂੰ ਸਿਵਲ ਹਸਪਤਾਲ 'ਚ ਰਖਵਾਇਆ ਗਿਆ ਹੈ। ਪੁਲਿਸ ਨੇ ਮ੍ਰਿਤਕ ਲੜਕੀ ਦੀ ਲਾਸ਼ ਕੋਲੋਂ ਮੋਬਾਈਲ ਹੈੱਡਫੋਨ, ਇਕ ਨਵੀਂ ਚੇਨ ਅਤੇ ਇਕ ਬਿੱਲ ਬਰਾਮਦ ਕੀਤਾ ਹੈ। ਫਿਲਹਾਲ ਮਾਮਲਾ ਸ਼ੱਕੀ ਹੈ।

ਕੰਮ ਤੇ ਗਈ ਹੋਈ ਸੀ ਮਾਂ

ਸੋਨੀ ਦੇ ਪਿਤਾ ਨੇ 5 ਸਾਲ ਪਹਿਲਾਂ ਉਸਦੀ ਮਾਂ ਨੂੰ ਛੱਡ ਦਿੱਤਾ ਸੀ। ਉਸਦਾ ਇੱਕ ਛੋਟਾ ਭਰਾ ਅਤੇ ਭੈਣ ਵੀ ਹੈ। ਘਟਨਾ ਦੇ ਸਮੇਂ ਉਸਦੀ ਮਾਂ ਗਯੰਤੀ ਦੇਵੀ ਕੰਮ 'ਤੇ ਗਈ ਹੋਈ ਸੀ। ਇਸ ਦੌਰਾਨ ਉਸ ਨੇ ਕਮਰੇ ਨੂੰ ਅੰਦਰੋਂ ਬੰਦ ਕਰਕੇ ਫਾਂਸੀ ਲਗਾ ਲਿਆ। ਉਸ ਦੇ ਛੋਟੇ ਭੈਣ-ਭਰਾ ਕਾਫੀ ਦੇਰ ਤੱਕ ਦਰਵਾਜ਼ਾ ਖੜਕਾਉਂਦੇ ਰਹੇ ਪਰ ਦਰਵਾਜਾ ਨਹੀਂ ਖੁੱਲ੍ਹਿਆ।

Police ਕਰ ਰਹੀ ਮਾਮਲੇ ਦੀ ਜਾਂਚ

ਜਦੋਂ ਦੇਰ ਸ਼ਾਮ ਸੋਨੀ ਦੀ ਮਾਂ ਕੰਮ ਤੋਂ ਵਾਪਸ ਆਈ ਤਾਂ ਬੱਚਿਆਂ ਨੇ ਉਸ ਨੂੰ ਦੱਸਿਆ ਕਿ ਸੋਨੀ ਦਰਵਾਜ਼ਾ ਨਹੀਂ ਖੋਲ੍ਹ ਰਹੀ। ਮਾਂ ਨੇ ਰੌਲਾ ਪਾਇਆ ਤਾਂ ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਦਰਵਾਜ਼ਾ ਤੋੜਿਆ ਤਾਂ ਉਨ੍ਹਾਂ ਨੇ ਸੋਨੀ ਨੂੰ ਲਟਕਦਾ ਦੇਖਿਆ। ਇਸ ਤੋਂ ਤੁਰੰਤ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਜਾਂਚ ਕਰ ਰਹੀ ਹੈ।

Recent News