menu-icon
Punjabi Story Line
  • Home
  • News
  • Punjab
  • Sukhpal Khaira ਦੀ 110 ਦਿਨਾਂ ਦੀ ਜੇਲ੍ਹ ਯਾਤਰਾ, ਦੂਜੀ ਵਾਰ ਮਿਲੀ ਰਾਹਤ, ਕੀ ਹੁਣ ਬਾਹਰ ਆਉਣ ਤੋਂ ਰੋਕੇਗੀ ਸਰਕਾਰ ?

Sukhpal Khaira ਦੀ 110 ਦਿਨਾਂ ਦੀ ਜੇਲ੍ਹ ਯਾਤਰਾ, ਦੂਜੀ ਵਾਰ ਮਿਲੀ ਰਾਹਤ, ਕੀ ਹੁਣ ਬਾਹਰ ਆਉਣ ਤੋਂ ਰੋਕੇਗੀ ਸਰਕਾਰ ?

ਸਾਲ 2015 'ਚ ਦਰਜ ਨਸ਼ਾ ਤਸਕਰੀ ਦੇ ਕੇਸ ਵਿੱਚ ਗ੍ਰਿਫਤਾਰੀ ਮਗਰੋਂ ਖਹਿਰਾ ਨੂੰ ਇੱਕ ਹੋਰ ਕੇਸ 'ਚ ਨਾਮਜ਼ਦ ਕਰਕੇ ਨਾਭਾ ਜੇਲ੍ਹ ਭੇਜਿਆ ਗਿਆ ਸੀ। ਕਪੂਰਥਲਾ ਕੋਰਟ ਨੇ ਖਹਿਰਾ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ ਕਰ ਲਈ ਹੈ। 

Date Updated Last Updated : 15 January 2024, 02:01 PM IST
Share:

ਹਾਈਲਾਈਟਸ

  • ਪੁਲਿਸ ਨੇ 9 ਜਨਵਰੀ ਨੂੰ ਰਿਕਾਰਡ ਪੇਸ਼ ਨਹੀਂ ਕੀਤਾ ਸੀ
  • ਸੁਭਾਨਪੁਰ ਥਾਣੇ ਵਿੱਚ 4 ਜਨਵਰੀ ਨੂੰ ਦਰਜ ਕੀਤੀ ਗਈ ਐਫਆਈਆਰ ਪੂਰੀ ਤਰ੍ਹਾਂ ਝੂਠੀ

ਪੰਜਾਬ ਨਿਊਜ਼। ਕਪੂਰਥਲਾ ਦੇ ਭੁਲੱਥ ਹਲਕੇ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਕਪੂਰਥਲਾ ਕੋਰਟ ਨੇ ਖਹਿਰਾ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ ਕਰ ਲਈ ਹੈ। 12 ਜਨਵਰੀ ਨੂੰ ਪੁਲਿਸ ਵੱਲੋਂ ਰਿਕਾਰਡ ਪੇਸ਼ ਕਰਨ ਮਗਰੋਂ ਅਦਾਲਤ ਨੇ 15 ਜਨਵਰੀ ਦੀ ਤਰੀਕ ਤੈਅ ਕੀਤੀ ਸੀ। ਸੋਮਵਾਰ ਨੂੰ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜ਼ਮਾਨਤ ਪਟੀਸ਼ਨ 'ਤੇ ਆਪਣਾ ਫੈਸਲਾ ਸੁਣਾਇਆ।

ਨਵੀਂ ਚਰਚਾ ਛਿੜੀ 

ਖਹਿਰਾ ਨੂੰ ਦੂਜੀ ਵਾਰ ਜ਼ਮਾਨਤ ਮਿਲਣ ਮਗਰੋਂ ਸ਼ੋਸ਼ਲ ਮੀਡੀਆ ਉਪਰ ਇਹੀ ਚਰਚਾ ਛਿੜ ਗਈ ਹੈ ਕਿ 110 ਦਿਨਾਂ ਦੌਰਾਨ ਕਾਨੂੰਨ ਦੇ ਦਾਇਰੇ 'ਚ ਖਹਿਰਾ ਨੂੰ ਦੂਜੀ ਵਾਰ ਰਾਹਤ ਮਿਲੀ। ਪਹਿਲੀ ਵਾਰ ਜ਼ਮਾਨਤ ਮਿਲੀ ਤਾਂ ਤੁਰੰਤ ਖਹਿਰਾ ਖਿਲਾਫ ਦੂਜਾ ਕੇਸ ਦਰਜ ਕੀਤਾ ਗਿਆ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਬਦਲਾਖੋਰੀ ਤਹਿਤ ਖਹਿਰਾ ਨੂੰ ਅੰਦਰ ਹੀ ਰੱਖਣ ਦੇ ਮਕਸਦ ਨਾਲ ਇਹ ਕਾਰਵਾਈ ਹੋਈ। ਪ੍ਰੰਤੂ, ਹੁਣ ਕਪੂਰਥਲਾ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਵਿਰੋਧੀ ਧਿਰਾਂ ਇਹ ਕਹਿ ਰਹੀਆਂ ਹਨ ਕਿ ਹੁਣ ਸਰਕਾਰ ਖਹਿਰਾ ਨੂੰ ਬਾਹਰ ਆਉਣ ਤੋਂ ਕਿਵੇਂ ਰੋਕੇਗੀ। 

ਰਿਕਾਰਡ ਪੇਸ਼ ਕਰਨ ਮਗਰੋਂ ਫੈਸਲਾ 

ਖਹਿਰਾ ਦੇ ਵਕੀਲ ਕੰਵਲਜੀਤ ਸਿੰਘ ਅਤੇ ਰਜਤ ਢਿੱਲੋਂ ਨੇ ਦੱਸਿਆ ਕਿ 6 ਜਨਵਰੀ ਨੂੰ ਕਪੂਰਥਲਾ ਅਦਾਲਤ ਵੱਲੋਂ ਸੁਖਪਾਲ ਖਹਿਰਾ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜੇ ਜਾਣ ਤੋਂ ਬਾਅਦ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਗਈ ਸੀ।  ਪੁਲਿਸ ਨੇ 9 ਜਨਵਰੀ ਨੂੰ ਰਿਕਾਰਡ ਪੇਸ਼ ਨਹੀਂ ਕੀਤਾ ਸੀ ਅਤੇ ਅਦਾਲਤ ਨੇ 11 ਜਨਵਰੀ ਨੂੰ ਰਿਕਾਰਡ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। ਉਸ ਦਿਨ ਵੀ ਰਿਕਾਰਡ ਪੇਸ਼ ਨਹੀਂ ਕੀਤਾ ਗਿਆ ਸੀ।  ਇਸ ਉਪਰੰਤ 12 ਜਨਵਰੀ ਨੂੰ ਰਿਕਾਰਡ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਸਨ। ਪੁਲਿਸ ਨੇ ਰਿਕਾਰਡ ਪੇਸ਼ ਕੀਤਾ ਤਾਂ 15 ਜਨਵਰੀ ਨੂੰ ਅਦਾਲਤ ਨੇ ਖਹਿਰਾ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ।

FIR ਰੱਦ ਕਰਨ ਦੀ ਮੰਗ 
ਖਹਿਰਾ ਦੇ ਪੁੱਤਰ ਐਡਵੋਕੇਟ ਮਹਿਤਾਬ ਖਹਿਰਾ ਨੇ ਦੱਸਿਆ ਕਿ ਸੁਭਾਨਪੁਰ ਥਾਣੇ ਵਿੱਚ 4 ਜਨਵਰੀ ਨੂੰ ਦਰਜ ਕੀਤੀ ਗਈ ਐਫਆਈਆਰ ਪੂਰੀ ਤਰ੍ਹਾਂ ਝੂਠੀ ਅਤੇ ਸਿਆਸਤ ਤੋਂ ਪ੍ਰੇਰਿਤ ਹੈ। ਇਸਨੂੰ ਰੱਦ ਕਰਨ ਦੀ ਅਪੀਲ ਕਰਦਿਆਂ ਹਾਈਕੋਰਟ ਵਿਖੇ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ।  ਇਸ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਜਿਸਦੀ ਸੁਣਵਾਈ ਵੀ 15 ਜਨਵਰੀ ਨੂੰ ਹੋਣੀ ਹੈ। ਉਕਤ ਮਾਮਲੇ 'ਚ ਉਨ੍ਹਾਂ ਦੇ ਪੁੱਤਰ ਮਹਿਤਾਬ ਖਹਿਰਾ ਨੇ ਦੱਸਿਆ ਕਿ ਹਾਈਕੋਰਟ ਨੇ ਪੁਲਿਸ ਨੂੰ 22 ਤਰੀਕ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।

ਪੂਰਾ ਮਾਮਲਾ ਜਾਣੋ 
ਜਲਾਲਾਬਾਦ ਪੁਲਿਸ ਨੇ ਸੰਨ 2015 ਵਿੱਚ ਮਾਰਕੀਟ ਕਮੇਟੀ ਢਿਲਵਾਂ ਦੇ ਸਾਬਕਾ ਚੇਅਰਮੈਨ ਗੁਰਦੇਵ ਸਿੰਘ ਸਮੇਤ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਦੇ ਕਬਜ਼ੇ 'ਚੋਂ 2 ਕਿਲੋ ਹੈਰੋਇਨ, 24 ਸੋਨੇ ਦੇ ਬਿਸਕੁਟ, ਇਕ ਦੇਸੀ 315 ਬੋਰ ਦਾ ਪਿਸਤੌਲ, ਦੋ ਪਾਕਿਸਤਾਨੀ ਸਿਮ ਕਾਰਡ ਅਤੇ ਇੱਕ ਟਾਟਾ ਸਫਾਰੀ ਕਾਰ ਬਰਾਮਦ ਕੀਤੀ ਸੀ। ਇਸ ਮਾਮਲੇ ਵਿੱਚ ਖਹਿਰਾ ਦਾ ਨਾਂ ਮਾਰਕੀਟ ਕਮੇਟੀ ਢਿਲਵਾਂ ਦੇ ਸਾਬਕਾ ਚੇਅਰਮੈਨ ਗੁਰਦੇਵ ਸਿੰਘ ਨਾਲ ਕਥਿਤ ਸਬੰਧਾਂ ਕਾਰਨ ਸਾਹਮਣੇ ਆਇਆ ਸੀ। ਖਹਿਰਾ ਦੇ ਨਾਲ-ਨਾਲ ਨਿੱਜੀ ਸੁਰੱਖਿਆ ਅਧਿਕਾਰੀ (ਪੀਐਸਓ) ਜੋਗਾ ਸਿੰਘ, ਨਿੱਜੀ ਸਹਾਇਕ ਮਨੀਸ਼, ਬਾਠ ਪਿੰਡ (ਜਲੰਧਰ) ਦਾ ਇੱਕ ਵਿਅਕਤੀ, ਐਨਆਰਆਈ ਚਰਨਜੀਤ ਕੌਰ ਅਤੇ ਬਾਜਵਾ ਕਲਾਂ ਪਿੰਡ (ਜਲੰਧਰ) ਦੇ ਮੇਜਰ ਸਿੰਘ ਬਾਜਵਾ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ। 

Recent News