Bittu ਨੇ ਰੇਲ ਕੋਚ ਫੈਕਟਰੀ ਦਾ ਕੀਤਾ ਦੌਰਾ: ਕਿਹਾ- RCF ਦੁਰਘਟਨਾ ਮੁਕਤ ਇੰਡਕਸ਼ਨ ਕਾਰ ਡਿਜ਼ਾਈਨ ਕਰ ਰਿਹੈ

ਕਪੂਰਥਲਾ ਰੇਲ ਕੋਚ ਫੈਕਟਰੀ ਵਿਸ਼ਵ ਪੱਧਰੀ ਯਾਤਰੀ ਕੋਚਾਂ ਦੇ ਉਤਪਾਦਨ ਵਿੱਚ ਨਵੇਂ ਮਾਪਦੰਡ ਸਥਾਪਤ ਕਰਨ ਦਾ ਆਪਣਾ ਸਫ਼ਰ ਜਾਰੀ ਰੱਖਦਿਆਂ ਰੇਲਵੇ ਦੇ ਆਧੁਨਿਕੀਕਰਨ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ। ਨਵੀਆਂ ਕਾਢਾਂ ਵਿੱਚ ਅੰਮ੍ਰਿਤ ਭਾਰਤ ਟ੍ਰੇਨ ਦੇ ਡੱਬੇ ਸ਼ਾਮਲ ਹਨ, ਜੋ ਕਿ ਸਸਤੀ ਕੀਮਤ 'ਤੇ ਆਰਾਮ, ਸੁਰੱਖਿਆ ਅਤੇ ਆਧੁਨਿਕ ਸਹੂਲਤਾਂ ਪ੍ਰਦਾਨ ਕਰਕੇ ਆਮ ਆਦਮੀ ਦੀਆਂ ਇੱਛਾਵਾਂ ਨੂੰ ਪੂਰਾ ਕਰਦੇ ਹਨ। 

Share:

ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਅੱਜ ਕਪੂਰਥਲਾ ਸਥਿਤ ਰੇਲ ਕੋਚ ਫੈਕਟਰੀ (ਆਰ.ਸੀ.ਐਫ.) ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਪੂਰਥਲਾ ਰੇਲ ਕੋਚ ਫੈਕਟਰੀ ਵਿਸ਼ਵ ਪੱਧਰੀ ਯਾਤਰੀ ਕੋਚਾਂ ਦੇ ਉਤਪਾਦਨ ਵਿੱਚ ਨਵੇਂ ਮਾਪਦੰਡ ਸਥਾਪਤ ਕਰਨ ਦਾ ਆਪਣਾ ਸਫ਼ਰ ਜਾਰੀ ਰੱਖਦਿਆਂ ਰੇਲਵੇ ਦੇ ਆਧੁਨਿਕੀਕਰਨ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ। ਨਵੀਆਂ ਕਾਢਾਂ ਵਿੱਚ ਅੰਮ੍ਰਿਤ ਭਾਰਤ ਟ੍ਰੇਨ ਦੇ ਡੱਬੇ ਸ਼ਾਮਲ ਹਨ, ਜੋ ਕਿ ਸਸਤੀ ਕੀਮਤ 'ਤੇ ਆਰਾਮ, ਸੁਰੱਖਿਆ ਅਤੇ ਆਧੁਨਿਕ ਸਹੂਲਤਾਂ ਪ੍ਰਦਾਨ ਕਰਕੇ ਆਮ ਆਦਮੀ ਦੀਆਂ ਇੱਛਾਵਾਂ ਨੂੰ ਪੂਰਾ ਕਰਦੇ ਹਨ। 

ਰੇਲ ਕੋਚ ਫੈਕਟਰੀ ਕਪੂਰਥਲਾ ਦੇ ਆਪਣੇ ਪਹਿਲੇ ਦੌਰੇ ਦੌਰਾਨ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਨੇ ਕਿਹਾ ਕਿ ਆਮ ਆਦਮੀ ਦੀ ਯਾਤਰਾ ਲਈ ਅੰਮ੍ਰਿਤ ਭਾਰਤ ਟਰੇਨ ਸ਼ੁਰੂ ਕੀਤੀ ਗਈ ਹੈ। ਇਸ ਸਾਲ 50 ਤੋਂ ਵੱਧ ਅੰਮ੍ਰਿਤ ਭਾਰਤ ਰੇਲ ਗੱਡੀਆਂ ਚਲਾਈਆਂ ਜਾਣਗੀਆਂ। ਜਿਸ ਵਿੱਚ ਨਾਨ ਏਸੀ ਸਲੀਪਰ ਹੋਣਗੇ। ਆਰਸੀਐਫ ਵੱਲੋਂ ਇਸ ਸਾਲ 22 ਕੋਚਾਂ ਵਾਲੇ 05 ਅੰਮ੍ਰਿਤ ਭਾਰਤ ਰੈਕ ਬਣਾਏ ਜਾਣਗੇ।

ਹਾਈ ਸਪੀਡ ਰੇਲਗੱਡੀ ਦਾ ਨਿਰਮਾਣ

ਰਵਨੀਤ ਸਿੰਘ ਨੇ ਕਿਹਾ ਕਿ “ਵੰਦੇ ਭਾਰਤ” ਅਤੇ “ਵੰਦੇ ਮੈਟਰੋ” ਟ੍ਰੇਨ ਸੈੱਟ ਅਤਿ-ਆਧੁਨਿਕ ਤਕਨਾਲੋਜੀ, ਸਮਕਾਲੀ ਡਿਜ਼ਾਈਨ ਅਤੇ ਵਧੀਆ ਪ੍ਰਦਰਸ਼ਨ ਮਿਆਰਾਂ ਨਾਲ ਉੱਚ-ਸਪੀਡ ਰੇਲ ਵਿੱਚ ਭਾਰਤ ਦੇ ਦਾਖਲੇ ਨੂੰ ਦਰਸਾਉਂਦੇ ਹਨ। ਜਿਸ ਦਾ ਨਿਰਮਾਣ ਆਰ.ਸੀ.ਐਫ. ਛੋਟੀ ਦੂਰੀ ਦੀ ਅੰਤਰ-ਸ਼ਹਿਰ ਯਾਤਰਾ ਲਈ 130 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਸਮਰੱਥਾ ਵਾਲੀ 16 ਕੋਚਾਂ ਵਾਲੀ ਪਹਿਲੀ ਵੰਦੇ ਮੈਟਰੋ ਰੇਕ ਨੂੰ ਜਲਦੀ ਹੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ। ਵੰਦੇ ਮੈਟਰੋ, 4364 ਦੀ ਢੋਆ-ਢੁਆਈ ਦੀ ਸਮਰੱਥਾ ਵਾਲੀ, ਰੂਟ ਮੈਪ ਇੰਡੀਕੇਟਰ, ਸੀਸੀਟੀਵੀ, ਅਪਾਹਜ ਯਾਤਰੀ ਟਾਇਲਟ, ਬੈਠਣ ਵਾਲੀ ਥਾਂ ਦੇ ਅੰਦਰ ਅਤੇ ਬਾਹਰ ਐਮਰਜੈਂਸੀ ਟਾਕ ਬੈਕ ਯੂਨਿਟ, ਰੇਲ ਟੱਕਰ ਤੋਂ ਬਚਣ ਦੀ ਪ੍ਰਣਾਲੀ ਅਤੇ ਯਾਤਰੀ ਸੂਚਨਾ ਪ੍ਰਣਾਲੀ ਵੀ ਹੋਵੇਗੀ। 160 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਸਮਰੱਥਾ ਵਾਲੀ "ਵੰਦੇ ਭਾਰਤ" ਟ੍ਰੇਨ ਦੇ 2 ਰੇਕ ਵੀ ਇਸ ਸਾਲ ਬਣਾਏ ਜਾਣਗੇ।

ਇਹ ਵੀ ਪੜ੍ਹੋ