menu-icon
Punjabi Story Line
  • Home
  • News
  • Punjab
  • ਕਾਂਗਰਸ ਦਾ ਕਾਟੋ-ਕਲੇਸ਼ - ਬਾਜਵਾ ਨੂੰ ਸਿੱਧਾ ਹੋਇਆ ਸਿੱਧੂ, ਠੋਕਵਾਂ ਜਵਾਬ ਦਿੱਤਾ 

ਕਾਂਗਰਸ ਦਾ ਕਾਟੋ-ਕਲੇਸ਼ - ਬਾਜਵਾ ਨੂੰ ਸਿੱਧਾ ਹੋਇਆ ਸਿੱਧੂ, ਠੋਕਵਾਂ ਜਵਾਬ ਦਿੱਤਾ 

ਆਪਣੇ ਐਕਸ ਹੈਂਡਲ 'ਤੇ ਸਾਂਝੀ ਕੀਤੀ ਪੋਸਟ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਉਪਰ ਬਾਦਲ ਪਰਿਵਾਰ ਨਾਲ ਰਲੇ ਹੋਣ ਦੇ ਇਲਜ਼ਾਮ ਤੱਕ ਲਗਾਏ। ਚਰਨਜੀਤ ਚੰਨੀ 'ਤੇ ਮੁੜ ਨਿਸ਼ਾਨਾ ਸਾਧਿਆ। 

Date Updated Last Updated : 20 December 2023, 03:45 PM IST
Share:

ਹਾਈਲਾਈਟਸ

  • ਠੋਕਵਾਂ ਜਵਾਬ
  • ਨਵਾਂ ਅਖਾੜਾ

ਪੰਜਾਬ ਕਾਂਗਰਸ 'ਚ ਇਕ ਵਾਰ ਫਿਰ ਵਿਵਾਦ ਖੜ੍ਹਾ ਹੋ ਗਿਆ ਹੈ। ਹਾਲ ਹੀ 'ਚ ਬਠਿੰਡਾ ਦੇ ਪਿੰਡ ਮਹਿਰਾਜ 'ਚ ਹੋਈ ਰੈਲੀ ਦੌਰਾਨ ਨਵਜੋਤ ਸਿੱਧੂ ਨੇ ਸਾਬਕਾ ਕਾਂਗਰਸੀ ਮੁੱਖ ਮੰਤਰੀਆਂ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ 'ਤੇ ਨਿਸ਼ਾਨਾ ਸਾਧਿਆ ਸੀ। ਜਿਸ ਮਗਰੋਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਿੱਧੂ ਉਪਰ ਟਿੱਪਣੀ ਕਰਦੇ ਹੋਏ ਆਪਣਾ ਨਵਾਂ ਅਖਾੜਾ ਨਾ ਲਾਉਣ ਦੀ ਗੱਲ ਆਖੀ ਸੀ। ਬਾਜਵਾ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜਦੋਂ ਨਵਜੋਤ ਸਿੱਧੂ ਕਾਂਗਰਸ ਦੇ ਪ੍ਰਧਾਨ ਸਨ ਤਾਂ ਉਨ੍ਹਾਂ ਨੇ ਪਾਰਟੀ ਨੂੰ 78 ਸੀਟਾਂ ਤੋਂ 18 ਤੱਕ ਪਹੁੰਚਾਇਆ। ਉਨ੍ਹਾਂ ਨੂੰ ਆਪਣਾ ਵੱਖਰਾ ਅਖਾੜਾ ਨਹੀਂ ਲਾਉਣਾ ਚਾਹੀਦਾ। ਪਾਰਟੀ ਦੇ ਅਨੁਸ਼ਾਸਨ ਵਿੱਚ ਰਹਿਣਾ ਚਾਹੀਦਾ ਹੈ। 

ਸ਼ੋਸ਼ਲ ਮੀਡੀਆ ਰਾਹੀਂ ਕੱਢੀ ਭੜਾਸ 

ਇਸ ਤੋਂ ਬਾਅਦ ਨਵਜੋਤ ਸਿੱਧੂ ਵੀ ਮੈਦਾਨ 'ਚ ਆ ਗਏ ਅਤੇ ਸੋਸ਼ਲ ਮੀਡੀਆ 'ਤੇ ਬਾਜਵਾ ਨੂੰ ਠੋਕਵਾਂ ਜਵਾਬ ਦਿੱਤਾ। ਸਿੱਧੂ ਨੇ ਕਿਹਾ ਕਿ ਤੁਸੀਂ ਇੰਡੀਆ ਗਠਜੋੜ ਦੀ ਰਾਜਨੀਤੀ ਨੂੰ ਰੱਦ ਕਰਦਿਆਂ ਕਹਿੰਦੇ ਹੋ ਕਿ ਪੰਜਾਬ ਅੰਦਰ ਕਾਂਗਰਸ ਹਾਈਕਮਾਂਡ ਦੇ ਗਠਜੋੜ ਸਬੰਧੀ ਸਿਆਸੀ ਫੈਸਲਿਆਂ ਨੂੰ ਲਾਗੂ ਨਹੀਂ ਕੀਤਾ ਜਾਵੇਗਾ ਤਾਂ ਇਹ ਵੱਖਰਾ ਅਖਾੜਾ ਨਹੀਂ ਹੈ। ਜੇਕਰ ਸਿੱਧੂ ਨੇ ਕਿਹਾ ਕਿ ਮੈਂ ਹਾਈਕਮਾਂਡ ਨਾਲ ਖੜ੍ਹ ਕੇ ਪੰਜਾਬ ਲਈ ਲੜਾਂਗਾ ਤਾਂ ਇਹ ਵੱਖਰਾ ਅਖਾੜਾ ਕਿਵੇਂ ਬਣ ਗਿਆ? ਸਿੱਧੂ ਨੇ ਅੱਗੇ ਕਿਹਾ ਕਿ ਕਾਂਗਰਸੀ ਵਿਧਾਇਕਾਂ ਨੂੰ 78 ਤੋਂ ਘਟਾ ਕੇ 18 ਕਰਨ ਦੀ ਮੇਹਰਬਾਨੀ ਤੁਹਾਡੀ ਹੈ ਨਾ ਕਿ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ। ਤੁਸੀਂ ਸਿੱਧੂ ਦੀ ਲੁੱਟ ਖਤਮ ਕਰਨ ਦੇ ਪੰਜਾਬ ਏਜੰਡੇ ਨੂੰ ਰੱਦ ਕਰਕੇ ਦਲਿਤ ਪੱਤਾ ਖੇਡਿਆ। ਸਿੱਧੂ ਨੂੰ ਪ੍ਰਧਾਨਗੀ ਦੇਣ ਸਮੇਂ ਕੈਪਟਨ ਨਾਲ ਸਿਸਵਾਂ ਫਾਰਮ ਜਾ ਕੇ ਪੀਂਘਾਂ ਪਾਈਆਂ। 

Recent News