ਚੰਨੀ ਦੇ ਕੇਕ ਕੱਟਣ ਤੇ Congress ਵਿੱਚ ਛਿੜਿਆ ਘਮਾਸਾਨ,ਵਿਧਾਇਕ ਬਿਕਰਮਜੀਤ ਨੇ ਕਿਹਾ-ਕੇਕ ਤੇ ਜਲੰਧਰ ਲਿਖਣ ਨਾਲ ਪਾਰਟੀ ਟਿਕਟ ਨਹੀਂ ਦੇਣ ਵਾਲੀ

Punjab Politics:ਜਲੰਧਰ ਲੋਕ ਸਭਾ ਸੀਟ 'ਤੇ ਕਾਂਗਰਸ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਚੋਣ ਲਗਭਗ ਤੈਅ ਹੈ, ਸਿਰਫ ਇਸ ਦਾ ਐਲਾਨ ਹੋਣਾ ਬਾਕੀ ਹੈ। ਇਸੇ ਦੌਰਾਨ ਕੱਲ੍ਹ ਯਾਨੀ ਮੰਗਲਵਾਰ ਨੂੰ ਚੰਨੀ ਦੇ ਜਨਮ ਦਿਨ ਮੌਕੇ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵੱਲੋਂ ਕੇਕ ਕੱਟਿਆ ਗਿਆ। ਕੇਕ 'ਤੇ ਸਾਡਾ ਚੰਨੀ ਜਲੰਧਰ ਲਿਖਿਆ ਹੋਇਆ ਸੀ।

Share:

Punjab Politics: ਕਾਂਗਰਸ ਦਾ ਗੜ੍ਹ ਮੰਨੀ ਜਾਣ ਵਾਲੀ ਜਲੰਧਰ ਦੀ ਸੀਟ ਨੂੰ ਪਿਛਲੇ ਸਾਲ ਹੋਈ ਜ਼ਿਮਨੀ ਚੋਣ ਵਿੱਚ ‘ਆਪ’ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ (ਹੁਣ ਭਾਜਪਾ ਵਿੱਚ) ਨੇ ਜਿੱਤ ਦਰਜ ਕਰਕੇ ਕਾਂਗਰਸ ਨੂੰ ਹਿਲਾ ਕੇ ਰੱਖ ਦਿੱਤਾ ਸੀ। ਪਰ ਉਸ ਸਮੇਂ ਉਨ੍ਹਾਂ ਦੇ ਸਾਹਮਣੇ ਸਵ. ਸਾਬਕਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੇ ਚੋਣ ਲੜੀ ਸੀ। ਇਸ ਵਾਰ ਕਾਂਗਰਸ ਹਾਈਕਮਾਂਡ ਜਲੰਧਰ ਸੀਟ ਨੂੰ ਲੈ ਕੇ ਕੋਈ ਜੋਖਮ ਨਹੀਂ ਉਠਾਉਣਾ ਚਾਹੁੰਦੀ।

ਜਲੰਧਰ ਲੋਕ ਸਭਾ ਸੀਟ 'ਤੇ ਕਾਂਗਰਸ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਚੋਣ ਲਗਭਗ ਤੈਅ ਹੈ, ਸਿਰਫ ਇਸ ਦਾ ਐਲਾਨ ਹੋਣਾ ਬਾਕੀ ਹੈ। ਇਸੇ ਦੌਰਾਨ ਕੱਲ੍ਹ ਯਾਨੀ ਮੰਗਲਵਾਰ ਨੂੰ ਚੰਨੀ ਦੇ ਜਨਮ ਦਿਨ ਮੌਕੇ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵੱਲੋਂ ਕੇਕ ਕੱਟਿਆ ਗਿਆ। ਕੇਕ 'ਤੇ ਸਾਡਾ ਚੰਨੀ ਜਲੰਧਰ ਲਿਖਿਆ ਹੋਇਆ ਸੀ।

ਬਿਕਰਮਜੀਤ ਸਿੰਘ ਚੌਧਰੀ ਨੇ ਦਿੱਤੀ ਪ੍ਰਤੀਕਿਰਿਆ

ਮਰਹੂਮ ਸਾਬਕਾ ਕਾਂਗਰਸੀ ਐੱਮਪੀ ਸੰਤੋਖ ਸਿੰਘ ਚੌਧਰੀ ਦੇ ਪੁੱਤਰ ਅਤੇ ਫਿਲੌਰ ਹਲਕੇ ਤੋਂ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਨੇ ਇਸਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਪਹਿਲਾਂ ਉਨ੍ਹਾਂ ਚੰਨੀ ਨੂੰ ਵਧਾਈ ਦਿੱਤੀ ਤੇ ਫਿਰ ਕਿਹਾ ਕਿ ਚੰਨੀ ਦੋ ਸੀਟਾਂ ਤੋਂ ਆਪਣੀ ਜ਼ਮਾਨਤ ਜ਼ਬਤ ਕਰਵਾ ਚੁੱਕੇ ਹਨ ਤੇ ਹੁਣ ਜਲੰਧਰ ਤੋਂ ਟਰਾਇਲ ਕਰਨਾ ਚਾਹੁੰਦੇ ਹਨ।

ਚੌਧਰੀ ਨੇ ਕਿਹਾ ਕਿ ਜੇ ਕੇਕ 'ਤੇ ਜਲੰਧਰ ਲਿਖਿਆ ਹੋਵੇਗਾ ਤਾਂ ਪਾਰਟੀ ਟਿਕਟ ਨਹੀਂ ਦੇਵੇਗੀ। ਬਿਕਰਮ ਚੌਧਰੀ ਨੇ ਆਪਣੇ ਬਿਆਨ 'ਚ ਕਿਹਾ ਕਿ ਚੰਨੀ ਸਾਹਿਬ ਨੂੰ ਮੇਰੇ ਵੱਲੋਂ ਜਨਮ ਦਿਨ ਦੀਆਂ ਮੁਬਾਰਕਾਂ ਪਰ ਕੇਕ ਤੇ ਜਲੰਧਰ ਲਿਖਵਾ ਲੈਣ ਨਾਲ ਪਾਰਟੀ ਟਿਕਟਾਂ ਨਹੀਂ ਦੇ ਰਹੀ। ਜਲੰਧਰ ਵਿੱਚ ਕਾਂਗਰਸੀ ਆਗੂਆਂ ਦੀ ਕੋਈ ਕਮੀ ਨਹੀਂ ਹੈ। ਮੇਰੇ ਪਿਤਾ ਚੌਧਰੀ ਸੰਤੋਖ ਸਿੰਘ ਕਾਂਗਰਸ ਲਈ ਸ਼ਹੀਦ ਹੋਏ ਸਨ। ਜਲੰਧਰ ਵਿੱਚ ਵੀ ਮਜ਼ਬੂਤ ​​ਲੀਡਰਸ਼ਿਪ ਮੌਜੂਦ ਹੈ।

ਚੰਨੀ ਸਾਹਿਬ ਪਹਿਲੀਆਂ ਦੋ ਹਲਕਿਆਂ 'ਚੋਂ ਆਪਣੀ ਜ਼ਮਾਨਤ ਨਹੀਂ ਬਚਾ ਸਕੇ, ਹੁਣ ਜਲੰਧਰ 'ਚ ਟਰਾਇਲ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਚਮਕੌਰ ਸਾਹਿਬ ਦੇ ਲੋਕਾਂ ਅਪੀਲ ਕਰਾਂਗਾ ਕਿ ਉਹ ਉੱਥੇ ਚੰਨੀ ਦਾ ਕੇਕ ਕੱਟਵਾਉਣ ਕਈ ਵਾਰ ਦੂਰੋਂ ਆਇਆ ਕੇਕ ਰਸਤੇ ਵਿਚ ਖੱਟਾ ਹੋ ਜਾਂਦਾ ਹੈ।

ਇਹ ਵੀ ਪੜ੍ਹੋ