ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਪੇਟ ਵਿੱਚ ਉੱਠਿਆ ਦਰਦ, ਬਠਿੰਡਾ ਸਿਵਲ ਹਸਪਤਾਲ 'ਚ ਭਰਤੀ

ਡਾਕਟਰਾਂ ਵੱਲੋਂ ਮੁੱਢਲੀ ਜਾਂਚ ਤੋਂ ਬਾਅਦ, ਉਸਨੂੰ ਆਪਣੇ ਪੇਟ ਦਾ ਸਕੈਨ ਕਰਵਾਉਣ ਦੀ ਸਲਾਹ ਦਿੱਤੀ ਗਈ ਅਤੇ ਇਹ ਟੈਸਟ ਸਵੇਰੇ ਹਸਪਤਾਲ ਸਥਿਤ ਕ੍ਰਿਸ਼ਨਾ ਲੈਬ ਵਿੱਚ ਕੀਤਾ ਗਿਆ। ਜਿਸ ਤੋਂ ਬਾਅਦ ਪਤਾ ਲੱਗਾ ਕਿ ਅਮਨਦੀਪ ਕੌਰ ਨੂੰ ਪੱਥਰੀ ਹੈ, ਜਿਸ ਕਾਰਨ ਉਸਨੂੰ ਇਹ ਦਰਦ ਹੋ ਰਿਹਾ ਸੀ।

Share:

Punjab News : ਆਮਦਨ ਤੋਂ ਵੱਧ ਜਾਇਦਾਦ ਹਾਸਲ ਕਰਨ ਦੇ ਦੋਸ਼ਾਂ ਵਿੱਚ ਵਿਜੀਲੈਂਸ ਰਿਮਾਂਡ 'ਤੇ ਚੱਲ ਰਹੀ ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ, ਮੰਗਲਵਾਰ ਦੇਰ ਰਾਤ ਅਚਾਨਕ ਬਿਮਾਰ ਹੋ ਗਈ। ਉਸਨੂੰ ਸਵੇਰੇ 2 ਵਜੇ ਦੇ ਕਰੀਬ ਬਠਿੰਡਾ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਉਸਨੇ ਪੇਟ ਵਿੱਚ ਦਰਦ ਦੀ ਸ਼ਿਕਾਇਤ ਕੀਤੀ। ਡਾਕਟਰਾਂ ਵੱਲੋਂ ਮੁੱਢਲੀ ਜਾਂਚ ਤੋਂ ਬਾਅਦ, ਉਸਨੂੰ ਆਪਣੇ ਪੇਟ ਦਾ ਸਕੈਨ ਕਰਵਾਉਣ ਦੀ ਸਲਾਹ ਦਿੱਤੀ ਗਈ ਅਤੇ ਇਹ ਟੈਸਟ ਸਵੇਰੇ ਹਸਪਤਾਲ ਸਥਿਤ ਕ੍ਰਿਸ਼ਨਾ ਲੈਬ ਵਿੱਚ ਕੀਤਾ ਗਿਆ। ਜਿਸ ਤੋਂ ਬਾਅਦ ਪਤਾ ਲੱਗਾ ਕਿ ਅਮਨਦੀਪ ਕੌਰ ਨੂੰ ਪੱਥਰੀ ਹੈ, ਜਿਸ ਕਾਰਨ ਉਸਨੂੰ ਇਹ ਦਰਦ ਹੋ ਰਿਹਾ ਸੀ।

ਵੱਖਰੇ ਵਾਰਡ ਵਿੱਚ ਦਾਖਲ ਕਰਵਾਇਆ ਗਿਆ 

ਵਿਜੀਲੈਂਸ ਸੂਤਰਾਂ ਅਨੁਸਾਰ, ਡਾਕਟਰਾਂ ਦੀ ਸਲਾਹ 'ਤੇ, ਦੋਸ਼ੀ ਦੀ ਹਾਲਤ ਨੂੰ ਦੇਖਦੇ ਹੋਏ, ਉਸਨੂੰ ਹੁਣ ਕੈਦੀਆਂ ਅਤੇ ਨਜ਼ਰਬੰਦਾਂ ਦੇ ਇਲਾਜ ਲਈ ਸਿਵਲ ਹਸਪਤਾਲ ਦੇ ਇੱਕ ਵੱਖਰੇ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ। ਅਮਨਦੀਪ ਕੌਰ ਨੂੰ ਕੱਲ੍ਹ, 29 ਮਈ ਨੂੰ ਦੁਪਹਿਰ 3 ਵਜੇ ਤੱਕ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਜ਼ਿਕਰਯੋਗ ਹੈ ਕਿ 3 ਅਪ੍ਰੈਲ ਨੂੰ ਕਾਲੀ ਥਾਰ ਵਿੱਚ ਚਿੱਟਾ ਸਮੇਤ ਗ੍ਰਿਫ਼ਤਾਰ ਕੀਤੀ ਗਈ ਅਮਨਦੀਪ ਕੌਰ ਨੂੰ ਇਸ ਮਾਮਲੇ ਵਿੱਚ ਜ਼ਮਾਨਤ ਮਿਲ ਗਈ ਸੀ, ਪਰ ਬਾਅਦ ਵਿੱਚ ਵਿਜੀਲੈਂਸ ਨੇ ਉਸਨੂੰ 26 ਮਈ ਨੂੰ ਆਪਣੀ ਆਮਦਨ ਤੋਂ ਵੱਧ ਜਾਇਦਾਦ ਹਾਸਲ ਕਰਨ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕਰ ਲਿਆ।

ਘਰ ਦਾ ਕੀਤਾ ਗਿਆ ਸੀ ਸਰਵੇ 

ਇਸ ਤੋਂ ਇਲਾਵਾ, ਅਦਾਲਤ ਤੋਂ ਸਰਚ ਵਾਰੰਟ ਪ੍ਰਾਪਤ ਕਰਨ ਤੋਂ ਬਾਅਦ ਕੱਲ੍ਹ ਵਿਰਾਟ ਗ੍ਰੀਨ ਕਲੋਨੀ ਵਿੱਚ ਉਸਦੇ ਘਰ ਦਾ ਸਰਵੇਖਣ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਜ਼ਿਲ੍ਹਾ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਮਾਮਲਾ ਦਰਜ ਕਰਨ ਤੋਂ ਬਾਅਦ, ਉਸਦਾ ਘਰ, ਪਲਾਟ, ਥਾਰ, ਬੁਲੇਟ ਅਤੇ ਮਹਿੰਗੀ ਘੜੀ ਦੇ ਨਾਲ-ਨਾਲ ਬੈਂਕ ਖਾਤਿਆਂ ਨੂੰ ਵੀ ਫ੍ਰੀਜ਼ ਕਰ ਦਿੱਤਾ ਗਿਆ ਹੈ। 

ਵਿਵਾਦਾਂ ਨਾਲ ਪੁਰਾਣਾ ਨਾਤਾ

ਬਠਿੰਡਾ ਜ਼ਿਲ੍ਹੇ ਦੇ ਪਿੰਡ ਚੱਕ ਫਤਿਹ ਸਿੰਘ ਵਾਲਾ ਦੀ ਰਹਿਣ ਵਾਲੀ ਅਮਨਦੀਪ ਕੌਰ ਜਸਵੰਤ ਸਿੰਘ ਦੀ ਧੀ ਹੈ। ਅਮਨਦੀਪ ਕੌਰ 2011 ਵਿੱਚ ਪੁਲਿਸ ਵਿੱਚ ਭਰਤੀ ਹੋਈ ਸੀ। ਅਮਨਦੀਪ ਕੌਰ ਦੀ ਡਿਊਟੀ ਜ਼ਿਲ੍ਹਾ ਮਾਨਸਾ ਵਿੱਚ ਸੀ, ਪਰ ਬਾਅਦ ਵਿੱਚ ਅਮਨਦੀਪ ਕੌਰ ਨੇ ਆਪਣੀ ਬਦਲੀ ਬਠਿੰਡਾ ਵਿੱਚ ਹੀ ਕਰਵਾ ਲਈ ਸੀ। ਅਮਨਦੀਪ ਕੌਰ ਦਾ ਵਿਵਾਦਾਂ ਨਾਲ ਕਾਫੀ ਪੁਰਾਣਾ ਨਾਤਾ ਹੈ। 2022 ਵਿੱਚ ਅਮਨਦੀਪ ਕੌਰ ਦਾ ਮਹਿਲਾ ਗੁਰਮੀਤ ਕੌਰ ਵਾਸੀ ਬੀੜ ਤਲਾਬ ਨਾਲ ਸਰਕਾਰੀ ਹਸਪਤਾਲ ਵਿੱਚ ਝਗੜਾ ਹੋ ਗਿਆ ਸੀ ਅਤੇ ਦੋਵੇਂ ਹੱਥੋ ਪਾਈ ਹੋ ਗਈਆਂ ਸਨ। ਇਸ ਹੱਥੋਂ ਪਾਈ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਬੜੀ ਤੇਜ਼ੀ ਨਾਲ ਵਾਇਰਲ ਹੋਈ ਸੀ। ਇਸ ਤੋਂ ਬਾਅਦ ਬਰਖਾਸਤ ਮਹਿਲਾ ਕਾਂਸਟੇਬਲ ਉੱਤੇ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਨਾਲ ਬਦਸਲੂਕੀ ਕਰਨ ਦਾ ਮਾਮਲਾ ਵੀ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ

Tags :