Courtesy: pinterest
ਚੰਡੀਗੜ੍ਹ: ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਇਨੀਂ ਦਿਨੀਂ ਅੱਤ ਦੀ ਗਰਮੀ ਪੈ ਰਹੀ ਹੈ। ਤਾਪਮਾਨ 44 ਡਿਗਰੀ ਸੈਲਸੀਅਸ ਤੋਂ ਉੱਪਰ ਜਾ ਰਿਹਾ ਹੈ। ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਵੀ ਹੀਟਵੇਵ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਤੇ ਲੋਕਾਂ ਨੂੰ ਬਿਨਾਂ ਜ਼ਰੂਰਤ ਤੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਇਸ ਭੱਖਦੀ ਗਰਮੀ ਵਿਚਾਲੇ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਨੂੰ ਵੱਡੀ ਰਾਹਤ ਮਿਲਦੀ ਦਿੱਖ ਰਹੀ ਹੈ।
ਤਿੱਖੀ ਗਰਮੀ ਦੇ ਵਿਚਕਾਰ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਰਾਹਤ ਵਾਲੀ ਖ਼ਬਰ ਵੀ ਸਾਹਮਣੇ ਆਈ ਹੈ। ਸਰਕਾਰ ਦੇ ਅਧਿਕਾਰਤ ਛੁੱਟੀ ਕੈਲੰਡਰ ਮੁਤਾਬਕ ਜੂਨ ਮਹੀਨੇ ਵਿੱਚ ਲਗਾਤਾਰ ਪੰਜ ਦਿਨਾਂ ਦੀ ਛੁੱਟੀ ਬਣ ਸਕਦੀ ਹੈ।
25 ਤੋਂ ਲੈ ਕੇ 29 ਜੂਨ ਤਕ ਰਹਿਣਗੀਆਂ ਛੁੱਟੀਆਂ
ਸੂਬਾ ਸਰਕਾਰ ਦੇ ਛੁੱਟੀਆਂ ਦੇ ਅਧਿਕਾਰਤ ਕੈਲੰਡਰ ਮੁਤਾਬਕ ਇਹ ਛੁੱਟੀਆਂ 25, 26 ਅਤੇ 29 ਜੂਨ 2026 ਨੂੰ ਬਣ ਰਹੀਆਂ ਹਨ। 25 ਜੂਨ ਨੂੰ ਵੀਰਵਾਰ, 26 ਨੂੰ ਸ਼ੁੱਕਰਵਾਰ ਹੈ ਅਤੇ 27-28 ਨੂੰ ਸ਼ਨੀਵਾਰ ਅਤੇ ਐਤਵਾਰ ਕਾਰਨ ਤਕਰੀਬਨ ਮੁਲਾਜ਼ਮਾਂ ਨੂੰ ਛੁੱਟੀ ਹੀ ਰਹਿੰਦੀ ਹੈ ਅਤੇ 29 ਜੂਨ ਦਿਨ ਸੋਮਵਾਰ ਨੂੰ ਫੇਰ ਛੁੱਟੀ ਹੈ। ਇਸ ਤਰ੍ਹਾਂ ਇਹਨਾਂ 5 ਛੁੱਟੀਆਂ ਵਿੱਚ ਮੁਲਾਜ਼ਮਾ ਨੂੰ ਘਰ ਬੈਠ ਕੇ ਥੋੜ੍ਹੀ ਰਾਹਤ ਮਿਲੇਗੀ।
ਕਿਸ ਕਾਰਨ ਰਹਿਣਗੀਆਂ ਛੁੱਟੀਆਂ
ਦੱਸ ਦੇਇਏ ਕਿ 25 ਜੂਨ ਦਿਨ ਵੀਰਵਾਰ ਨੂੰ ਨਿਰਜਲਾ ਇਕਾਦਸ਼ੀ ਹੈ। 26 ਜੂਨ ਦਿਨ ਸ਼ੁੱਕਰਵਾਰ ਨੂੰ ਮੁਹੱਰਮ ਅਤੇ 29 ਜੂਨ ਦਿਨ ਸੋਮਵਾਰ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਹੈ। 27-28 ਜੂਨ ਨੂੰ ਸ਼ਨੀਵਾਰ ਐਤਵਾਰ ਕਾਰਨ ਛੁੱਟੀ ਰਹੇਗੀ।
ਅਗਲੇ ਪੰਜ ਦਿਨ ਰਹੇਗਾ ਖੁਸ਼ਕ ਮੌਸਮ
ਭਾਰਤੀ ਮੌਸਮ ਵਿਭਾਗ (IMD) ਨੇ ਅਗਲੇ ਪੰਜ ਦਿਨਾਂ ਲਈ ਖੁਸ਼ਕ ਮੌਸਮ ਦੀ ਭਵਿੱਖਬਾਣੀ ਕੀਤੀ ਹੈ। ਚੰਡੀਗੜ੍ਹ ਮੌਸਮ ਕੇਂਦਰ ਦੇ ਡਾਇਰੈਕਟਰ ਸੁਰੇਂਦਰ ਪਾਲ ਦੇ ਅਨੁਸਾਰ 6 ਤੋਂ 10 ਜੂਨ ਤੱਕ ਮੌਸਮ ਸੁੱਕਾ ਰਹੇਗਾ ਅਤੇ ਤਾਪਮਾਨ ਵਿੱਚ ਹੋਰ ਵਾਧਾ ਹੋ ਸਕਦਾ ਹੈ। ਇਸ ਦੌਰਾਨ ਕਈ ਥਾਵਾਂ 'ਤੇ ਲੂ ਵਰਗੇ ਹਾਲਾਤ ਬਣਨ ਦੀ ਸੰਭਾਵਨਾ ਵੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ 11 ਜੂਨ ਦੇ ਆਸ-ਪਾਸ ਪੱਛਮੀ ਗੜਬੜੀ ਸਰਗਰਮ ਹੋ ਸਕਦੀ ਹੈ, ਜਿਸ ਤੋਂ ਬਾਅਦ ਕੁਝ ਇਲਾਕਿਆਂ ਵਿੱਚ ਗਰਜ-ਚਮਕ ਨਾਲ ਤੂਫ਼ਾਨ ਅਤੇ ਮੀਂਹ ਦੀ ਸੰਭਾਵਨਾ ਬਣ ਸਕਦੀ ਹੈ।