menu-icon
Punjabi Story Line
  • Home
  • News
  • Punjab
  • ਫ਼ਿਰੋਜ਼ਪੁਰ ਵਿੱਚ ਘਰੇਲੂ ਝਗੜੇ ਤੋਂ ਬਾਅਦ ਪਿਤਾ-ਪੁੱਤ ਨੇ ਕੀਤੀ ਖੁਦਕੁਸ਼ੀ

ਫ਼ਿਰੋਜ਼ਪੁਰ ਵਿੱਚ ਘਰੇਲੂ ਝਗੜੇ ਤੋਂ ਬਾਅਦ ਪਿਤਾ-ਪੁੱਤ ਨੇ ਕੀਤੀ ਖੁਦਕੁਸ਼ੀ

ਪਿਤਾ ਨੇ ਜ਼ਹਿਰਿਲੀ ਚੀਜ਼ ਨਿਗਲ ਕੇ ਜਾਣ ਦੇ ਦਿੱਤੀ। ਉਥੇ ਹੀ ਪੁੱਤਰ ਨੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੋਵੇਂ ਮੌਤਾਂ ਤੋਂ ਬਾਅਦ ਘਰ ਵਿੱਚ ਸ਼ੋਕ ਦਾ ਮਾਹੌਲ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

Date Updated Last Updated : 07 December 2023, 10:53 AM IST
Share:

ਫ਼ਿਰੋਜ਼ਪੁਰ ਤੋਂ ਬੁਰੀ ਖ਼ਬਰ ਆ ਰਹੀ ਹੈ। ਇਥੇ ਸੁਨਾਰ ਪਿਤਾ-ਪੁੱਤਰ ਨੇ ਘਰੇਲੂ ਝਗੜੇ ਤੋਂ ਬਾਅਦ ਖੁਦਕੁਸ਼ੀ ਕਰ ਲਈ। ਪਿਤਾ ਨੇ ਜ਼ਹਿਰਿਲੀ ਚੀਜ਼ ਨਿਗਲ ਕੇ ਜਾਣ ਦੇ ਦਿੱਤੀ। ਉਥੇ ਹੀ ਪੁੱਤਰ ਨੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੋਵੇਂ ਮੌਤਾਂ ਤੋਂ ਬਾਅਦ ਘਰ ਵਿੱਚ ਸ਼ੋਕ ਦਾ ਮਾਹੌਲ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਹਜੇ ਤੱਕ ਨੌਜਵਾਨ ਦੀ ਲਾਸ਼ ਬਰਾਮਦ ਨਹੀਂ ਹੋਈ ਹੈ। ਰਾਹੁਲ ਦਾ ਮੋਟਰਸਾਈਕਲ ਨਹਿਰ ਦੇ ਕੰਢੇ ਖੜ੍ਹਾ ਮਿਲਿਆ। ਗੋਤਾਖੋਰਾਂ ਵਲੋਂ ਲਾਸ਼ ਨੂੰ ਲੱਭਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮ੍ਰਿਤਕਾਂ ਦੀ ਪਛਾਣ ਰਜਿੰਦਰ ਧਵਨ (60) ਅਤੇ ਰਾਹੁਲ ਧਵਨ (32) ਵਜੋਂ ਹੋਈ ਹੈ।  ਪਿਤਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫਰੀਦਕੋਟ ਮੈਡੀਕਲ ਕਾਲਜ ਵਿਖੇ ਰਖਵਾਇਆ ਗਿਆ ਹੈ।

ਪਿਤਾ ਦੀ ਮੌਤ ਦਾ ਪਤਾ ਚਲਦੇ ਹੀ ਪੁੱਤਰ ਨੇ ਮਾਰੀ ਸੀ ਨਹਿਰ ਵਿੱਚ ਛਾਲ

ਜਾਣਕਾਰੀ ਦੇ ਮੁਤਾਬਿਕ ਬੁੱਧਵਾਰ ਸਵੇਰੇ ਦੋਵੇਂ ਪਿਓ-ਪੁੱਤ ਦੁਕਾਨ 'ਤੇ ਗਏ ਸਨ। ਦੋਵਾਂ ਵਿਚਾਲੇ ਝਗੜਾ ਹੋਇਆ। ਜਿਸ ਤੋਂ ਬਾਅਦ ਰਜਿੰਦਰ ਨੇ ਘਰ ਆ ਕੇ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਜਿਸ ਕਾਰਨ ਉਸਦੀ ਹਾਲਤ ਵਿਗੜ ਗਈ ਅਤੇ ਉਸਨੂੰ ਤੁਰੰਤ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ। ਜਿੱਥੇ ਉਸਦੀ ਹਾਲਤ ਗੰਭੀਰ ਹੋਣ 'ਤੇ ਡਾਕਟਰਾਂ ਨੇ ਉਸਨੂੰ ਫ਼ਰੀਦਕੋਟ ਮੈਡੀਕਲ ਕਾਲਜ ਹਸਪਤਾਲ ਲਈ ਰੈਫ਼ਰ ਕਰ ਦਿੱਤਾ। ਉਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਿਵੇਂ ਹੀ ਉਸ ਨੂੰ ਆਪਣੇ ਪਿਤਾ ਦੀ ਮੌਤ ਦਾ ਪਤਾ ਲੱਗਾ ਤਾਂ ਰਾਹੁਲ ਨੇ ਫ਼ਿਰੋਜ਼ਪੁਰ-ਫ਼ਰੀਦਕੋਟ ਹਾਈਵੇਅ ਪਾਰ ਕਰਦੇ ਹੋਏ ਨਹਿਰ ਵਿੱਚ ਛਾਲ ਮਾਰ ਦਿੱਤੀ। ਦੂਜੇ ਦਿਨ ਵੀ ਉਸ ਦੀ ਲਾਸ਼ ਨਹੀਂ ਮਿਲੀ।  

Recent News