Golden Temple ਵੀ ਸੀ ਪਾਕ ਦਾ ਨਿਸ਼ਾਨਾ,ਭਾਰਤੀ ਰੱਖਿਆ ਪ੍ਰਣਾਲੀ ਨੇ ਕੀਤੇ ਮਨਸੂਬੇ ਫੇਲ੍ਹ,ਫੌਜ ਨੇ ਵੀਡੀਓ ਜਾਰੀ ਕਰ ਦੱਸੀ ਕਹਾਣੀ

ਫੌਜ ਨੇ ਕਿਹਾ ਕਿ ਪਾਕਿਸਤਾਨ ਨੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲ ਦਾਗੀ ਹੈ ਪਰ ਕਾਮਯਾਬੀ ਨਹੀਂ ਕਿਉਂਕ ਭਾਰਤੀ ਹਵਾਈ ਰੱਖਿਆ ਨੇ ਇਸ ਨੂੰ ਨਾਕਾਮ ਕਰ ਦਿੱਤਾ। ਫੌਜ ਨੇ ਪਾਕਿਸਤਾਨੀ ਮਿਜ਼ਾਈਲਾਂ ਦਾ ਮਲਬਾ ਵੀ ਦਿਖਾਇਆ। ਜੀਓਸੀ ਮੇਜਰ ਜਨਰਲ ਨੇ ਕਿਹਾ, 'ਪਾਕਿਸਤਾਨ ਫੌਜ ਦੁਆਰਾ ਸਪਾਂਸਰ ਕੀਤਾ ਗਿਆ ਅੱਤਵਾਦੀ ਹਮਲਾ ਮਾਸੂਮ ਸੈਲਾਨੀਆਂ 'ਤੇ ਕੀਤਾ ਗਿਆ ਸੀ, ਜਿਸ ਵਿੱਚ ਘਰੇਲੂ ਅਤੇ ਅੰਤਰਰਾਸ਼ਟਰੀ ਦੋਵੇਂ ਤਰ੍ਹਾਂ ਦੇ ਸੈਲਾਨੀ ਸ਼ਾਮਲ ਸਨ।' ਇਸ ਘਟਨਾ ਤਂ ਬਾਅਦ ਪੂਰੇ ਦੇਸ਼ ਵਿੱਚ ਗੁੱਸਾ ਅਤੇ ਬਦਲੇ ਦੀ ਭਾਵਨਾ ਸੀ।

Share:

ਭਾਰਤੀ ਫੌਜ ਨੇ ਆਪ੍ਰੇਸ਼ਨ ਸਿੰਦੂਰ ਸੰਬੰਧੀ ਇੱਕ ਨਵਾਂ ਵੀਡੀਓ ਜਾਰੀ ਕੀਤਾ ਹੈ। ਇਸ ਵਿੱਚ ਫੌਜ ਨੇ ਦਿਖਾਇਆ ਕਿ ਕਿਵੇਂ ਉਸਨੇ ਪਾਕਿਸਤਾਨ ਤੋਂ ਦਾਗੇ ਗਏ ਡਰੋਨ ਨੂੰ ਡੇਗ ਦਿੱਤਾ। ਵੀਡੀਓ ਪੋਸਟ ਕਰਦੇ ਹੋਏ, ਪੱਛਮੀ ਕਮਾਂਡ ਨੇ ਲਿਖਿਆ, ਅਸੀਂ ਅਸਮਾਨ ਨੂੰ ਜ਼ਮੀਨ ਤੋਂ ਬਚਾਇਆ।
ਦੂਜੇ ਪਾਸੇ, ਫੌਜ ਨੇ ਕਿਹਾ ਕਿ ਪਾਕਿਸਤਾਨ ਨੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲ ਦਾਗੀ ਹੈ ਪਰ ਕਾਮਯਾਬੀ ਨਹੀਂ ਕਿਉਂਕ ਭਾਰਤੀ ਹਵਾਈ ਰੱਖਿਆ ਨੇ ਇਸ ਨੂੰ ਨਾਕਾਮ ਕਰ ਦਿੱਤਾ। ਫੌਜ ਨੇ ਪਾਕਿਸਤਾਨੀ ਮਿਜ਼ਾਈਲਾਂ ਦਾ ਮਲਬਾ ਵੀ ਦਿਖਾਇਆ। ਫੌਜ ਨੇ ਦੱਸਿਆ ਕਿ 8-9 ਮਈ ਦੀ ਰਾਤ ਨੂੰ ਪਾਕਿਸਤਾਨ ਨੇ ਅਚਾਨਕ ਗੋਲੀਬਾਰੀ ਕਰਦਿਆਂ ਹੋਇਆ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਵਿੱਚ ਅਸੀਂ ਅਸਫਲ ਰਹੇ। ਸਾਡੀ ਗੋਲੀਬਾਰੀ ਦਾ ਨਤੀਜਾ ਇਹ ਹੋਇਆ ਕਿ ਸਵੇਰ ਤੱਕ ਦੁਸ਼ਮਣ ਗੋਡਿਆਂ ਭਾਰ ਹੋ ਗਿਆ ਅਤੇ ਆਪਣੀ ਚੌਕੀ 'ਤੇ ਚਿੱਟਾ ਝੰਡਾ ਲਹਿਰਾ ਦਿੱਤਾ।

ਹਮਲਾ ਪੂਰੀ ਸਟੀਕਤਾ ਨਾਲ ਕੀਤਾ ਗਿਆ - ਭਾਰਤੀ ਫੌਜ

ਜੀਓਸੀ ਮੇਜਰ ਜਨਰਲ ਨੇ ਕਿਹਾ, 'ਪਾਕਿਸਤਾਨ ਫੌਜ ਦੁਆਰਾ ਸਪਾਂਸਰ ਕੀਤਾ ਗਿਆ ਅੱਤਵਾਦੀ ਹਮਲਾ ਮਾਸੂਮ ਸੈਲਾਨੀਆਂ 'ਤੇ ਕੀਤਾ ਗਿਆ ਸੀ, ਜਿਸ ਵਿੱਚ ਘਰੇਲੂ ਅਤੇ ਅੰਤਰਰਾਸ਼ਟਰੀ ਦੋਵੇਂ ਤਰ੍ਹਾਂ ਦੇ ਸੈਲਾਨੀ ਸ਼ਾਮਲ ਸਨ।' ਇਸ ਘਟਨਾ ਤਂ ਬਾਅਦ ਪੂਰੇ ਦੇਸ਼ ਵਿੱਚ ਗੁੱਸਾ ਅਤੇ ਬਦਲੇ ਦੀ ਭਾਵਨਾ ਸੀ। ਭਾਰਤ ਨੇ ਪਹਿਲਗਾਮ ਘਟਨਾ ਦਾ ਬਦਲਾ ਲੈਣ ਦੇ ਲਈ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ ਜਿਸ ਵਿੱਚ ਖਾਸ ਅੱਤਵਾਦੀ ਟਿਕਾਣਿਆਂ 'ਤੇ ਹਮਲੇ ਕੀਤੇ ਗਏ। ਨੌਂ ਨਿਸ਼ਾਨਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਅੱਤਵਾਦੀਆਂ ਦੇ  ਨੌਂ ਠਿਕਾਣਿਆ ਵਿੱਚੋਂ ਸੱਤ ਨੂੰ ਭਾਰਤੀ ਫੌਜ ਨੇ ਤਬਾਹ ਕਰ ਦਿੱਤਾ। ਇਨ੍ਹਾਂ ਠਿਕਾਣਿਆਂ ਵਿੱਚ ਲਾਹੌਰ ਦੇ ਨੇੜੇ ਮੁਰੀਦਕੇ ਵਿੱਚ ਲਸ਼ਕਰ-ਏ-ਤੋਇਬਾ ਦਾ ਮੁੱਖ ਦਫਤਰ ਅਤੇ ਬਹਾਵਲਪੁਰ ਵਿੱਚ ਜੈਸ਼-ਏ-ਮੁਹੰਮਦ (ਜੇਈਐਮ) ਦਾ ਮੁੱਖ ਦਫਤਰ ਸ਼ਾਮਲ ਸੀ, ਜਿਨ੍ਹਾਂ 'ਤੇ ਬਹੁਤ ਹੀ ਸਟੀਕਤਾ ਨਾਲ ਹਮਲਾ ਕੀਤਾ ਗਿਆ। ਹਮਲਿਆਂ ਤੋਂ ਤੁਰੰਤ ਬਾਅਦ ਇੱਕ ਬਿਆਨ ਜਾਰੀ ਕਰਕੇ ਸਪੱਸ਼ਟ ਕੀਤਾ ਕਿ ਅਸੀਂ ਜਾਣਬੁੱਝ ਕੇ ਕਿਸੇ ਵੀ ਪਾਕਿਸਤਾਨੀ ਫੌਜੀ ਜਾਂ ਨਾਗਰਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ।

ਅੱਤਵਾਦੀਆਂ ਦੀ ਮਦਦ ਕਰਨ ਵਾਲੇ 2 ਗ੍ਰਿਫਤਾਰ

ਇਸ ਦੌਰਾਨ, ਜੰਮੂ-ਕਸ਼ਮੀਰ ਦੇ ਸ਼ੋਪੀਆਂ ਦੇ ਡੀਕੇ ਪੋਰਾ ਇਲਾਕੇ ਵਿੱਚ ਇੱਕ ਸਾਂਝੇ ਆਪ੍ਰੇਸ਼ਨ ਵਿੱਚ, ਫੌਜ ਅਤੇ ਸੀਆਰਪੀਐਫ ਨੇ ਅੱਤਵਾਦੀਆਂ ਦੀ ਮਦਦ ਕਰ ਰਹੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਕੋਲੋਂ ਦੋ ਪਿਸਤੌਲ, ਚਾਰ ਗ੍ਰਨੇਡ ਅਤੇ 43 ਕਾਰਤੂਸ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ