menu-icon
Punjabi Story Line
  • Home
  • News
  • Punjab
  • ਕਪੂਰਥਲਾ 'ਚ ਮੰਦਰ ਦੀ ਮਹਿਲਾ ਸੇਵਾਦਾਰ ਦਾ ਦਾਤਰ ਨਾਲ ਵੱਢ ਕੇ ਕਤਲ

ਕਪੂਰਥਲਾ 'ਚ ਮੰਦਰ ਦੀ ਮਹਿਲਾ ਸੇਵਾਦਾਰ ਦਾ ਦਾਤਰ ਨਾਲ ਵੱਢ ਕੇ ਕਤਲ

ਮੁਲਜ਼ਮ ਸ਼ਰਾਬ ਪੀ ਕੇ ਮੰਦਰ ਆਉਂਦਾ ਸੀ, ਪੁਲਿਸ ਨੇ ਕੇਸ ਦਰਜ ਕਰ ਕੇ ਭਾਲ ਕੀਤੀ ਸ਼ੁਰੂ, ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ।

Date Updated Last Updated : 19 December 2023, 02:04 PM IST
Share:

ਹਾਈਲਾਈਟਸ

  • ਮ੍ਰਿਤਕਾ ਦੇ ਪਤੀ ਰਾਕੇਸ਼ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਇੱਕ ਰੈਸਟੋਰੈਂਟ ਵਿੱਚ ਕੰਮ ਕਰਦਾ ਹੈ

ਕਪੂਰਥਲਾ ਦੇ ਪਿੰਡ ਸਿੱਧਵਾਂ ਦੋਨਾ ਵਿੱਚ ਮੰਦਰ ਦੀ ਮੁੱਖ ਸੇਵਾਦਾਰ ਔਰਤ ਦਾ ਉਸੇ ਪਿੰਡ ਦੇ ਹੀ ਇੱਕ ਨੌਜਵਾਨ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਨੌਜਵਾਨ ਸ਼ਰਾਬ ਪੀ ਕੇ ਮੰਦਰ ਆਉਂਦਾ ਸੀ। ਇਸ 'ਤੇ ਔਰਤ ਉਸ ਨੂੰ ਰੋਕਦੀ ਸੀ। ਇਸ ਕਾਰਨ ਨੌਜਵਾਨ ਨੇ ਉਸ ਦਾ ਕਤਲ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਥਾਣਾ ਸਦਰ ਦੀ ਐੱਸਐੱਚਓ ਸੋਨਮਦੀਪ ਕੌਰ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ।

ਡੰਡੇ ਨਾਲ ਵੀ ਕੀਤਾ ਹਮਲਾ 

ਮ੍ਰਿਤਕ ਔਰਤ ਦੀ ਪਛਾਣ ਸਰਿਤਾ ਦੇਵੀ (26 ਸਾਲ) ਵਾਸੀ ਬਿਹਾਰ ਵਜੋਂ ਹੋਈ ਹੈ। ਮ੍ਰਿਤਕਾ ਦੇ ਪਤੀ ਰਾਕੇਸ਼ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਇੱਕ ਰੈਸਟੋਰੈਂਟ ਵਿੱਚ ਕੰਮ ਕਰਦਾ ਹੈ। ਦੇਰ ਸ਼ਾਮ ਕਿਸੇ ਨੇ ਉਸ ਨੂੰ ਸੂਚਨਾ ਦਿੱਤੀ ਕਿ ਉਸ ਦੀ ਪਤਨੀ ਸਰਿਤਾ ਦੇਵੀ ਮੰਦਰ ਵਿੱਚ ਸੇਵਾ ਕਰ ਰਹੀ ਸੀ। ਇਸ ਦੌਰਾਨ ਪਿੰਡ ਦੇ ਹੀ ਇਕ ਨੌਜਵਾਨ ਨੇ ਉਸ 'ਤੇ ਦਾਤਰ ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਪਤਨੀ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਕਪੂਰਥਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

 

5 ਸਾਲਾਂ ਤੋਂ ਕਰ ਰਹੀ ਸੀ ਸੇਵਾ 

ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ 5 ਸਾਲਾਂ ਤੋਂ ਸਿੱਧਵਾਂ ਦੋਨਾ ਦੇ ਮਾਤਾ ਸ਼੍ਰੀ ਸਲੋਨੀ ਦੇਵੀ ਮੰਦਰ ਵਿੱਚ ਮੁੱਖ ਸੇਵਾਦਾਰ ਵਜੋਂ ਕੰਮ ਕਰਦੀ ਸੀ। ਹਮਲਾ ਕਰਨ ਵਾਲਾ ਨੌਜਵਾਨ ਇਸੇ ਪਿੰਡ ਦਾ ਵਸਨੀਕ ਹੈ। ਉਸ ਨੇ ਦੱਸਿਆ ਕਿ ਉਕਤ ਨੌਜਵਾਨ ਅਕਸਰ ਸ਼ਰਾਬ ਪੀ ਕੇ ਮੰਦਰ ਆਉਂਦਾ ਸੀ ਅਤੇ ਉਸ ਦੀ ਪਤਨੀ ਉਸ ਨੂੰ ਹਮੇਸ਼ਾ ਸ਼ਰਾਬ ਪੀ ਕੇ ਮੰਦਰ ਆਉਣ ਤੋਂ ਰੋਕਦੀ ਸੀ। ਇਸੇ ਕਾਰਨ ਨੌਜਵਾਨ ਨੇ ਉਸਦੀ ਪਤਨੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪਤਨੀ ਦਾ ਕਤਲ ਕਰਨ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ।

Recent News