menu-icon
Punjabi Story Line
  • Home
  • News
  • Punjab
  • LOP : ਪ੍ਰਤਾਪ ਬਾਜਵਾ ਦਾ ਦਾਅਵਾ - ਪੰਜਾਬ ਅੰਦਰ 85 ਫੀਸਦੀ ਤੋਂ ਵੱਧ ਨਿਵੇਸ਼ ਘਟਿਆ, ਕੋਈ ਵਪਾਰੀ ਇੰਡਸਟਰੀ ਲਾਉਣ ਨੂੰ ਨਹੀਂ ਤਿਆਰ 

LOP : ਪ੍ਰਤਾਪ ਬਾਜਵਾ ਦਾ ਦਾਅਵਾ - ਪੰਜਾਬ ਅੰਦਰ 85 ਫੀਸਦੀ ਤੋਂ ਵੱਧ ਨਿਵੇਸ਼ ਘਟਿਆ, ਕੋਈ ਵਪਾਰੀ ਇੰਡਸਟਰੀ ਲਾਉਣ ਨੂੰ ਨਹੀਂ ਤਿਆਰ 

CM ਪੰਜਾਬ ਦਾਅਵਾ ਕਰ ਰਹੇ ਹਨ ਕਿ ਸੂਬੇ ਅੰਦਰ ਨਵੇਂ ਉਦਯੋਗ ਆ ਰਹੇ ਹਨ ਤੇ ਕਾਰੋਬਾਰ ਵਧ ਰਿਹਾ ਹੈ। ਇਸਦਾ ਜਵਾਬ ਦਿੰਦੇ ਹੋਏ LOP ਬਾਜਵਾ ਨੇ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਤੇ ਅੰਕੜੇ ਵੀ ਪੇਸ਼ ਕੀਤੇ। 

Date Updated Last Updated : 19 January 2024, 06:07 PM IST
Share:

ਹਾਈਲਾਈਟਸ

  • ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ
  • ਇਹ 'ਆਪ' ਲੀਡਰਸ਼ਿਪ ਦੀ ਬੇਈਮਾਨੀ ਹੈ

Punjab ਵਿਧਾਨ ਸਭਾ ਦੇ LOP ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ਦੇ ਨਿਵੇਸ਼ ਅਤੇ ਆਰਥਿਕ ਵਿਕਾਸ ਬਾਰੇ ਗ਼ਲਤ ਜਾਣਕਾਰੀ ਦੇਣ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ। ਬਾਜਵਾ ਨੇ ਕਿਹਾ ਕਿ ਤਾਜ਼ਾ ਅਧਿਐਨ ਅਨੁਸਾਰ 'ਆਪ' ਸਰਕਾਰ ਦੇ ਪਹਿਲੇ ਵਿੱਤੀ ਸਾਲ (2022-23) ਵਿੱਚ ਸੂਬੇ ਵਿੱਚ ਨਿਵੇਸ਼ ਵਿੱਚ 85 ਪ੍ਰਤੀਸ਼ਤ ਤੋਂ ਵੱਧ ਦੀ ਗਿਰਾਵਟ ਆਈ ਹੈ। ਹਾਲਾਂਕਿ, ਕਾਂਗਰਸ ਸਰਕਾਰ ਦੇ ਆਖਰੀ ਵਿੱਤੀ ਸਾਲ (2021-22) ਵਿੱਚ ਨਿਵੇਸ਼ ਜ਼ੋਰਦਾਰ ਢੰਗ ਨਾਲ ਵਧ ਰਿਹਾ ਸੀ।

ਢੁਕਵਾਂ ਮਾਹੌਲ ਨਹੀਂ ਬਣਾ ਸਕੀ ਸਰਕਾਰ 

LOP ਬਾਜਵਾ ਨੇ ਕਿਹਾ ਕਿ ਅਧਿਐਨ ਅਨੁਸਾਰ ਕਾਂਗਰਸ ਸਰਕਾਰ ਦੇ ਵਿੱਤੀ ਸਾਲ 2021-22 ਵਿੱਚ ਪੰਜਾਬ ਦਾ ਨਿਵੇਸ਼ 23655 ਕਰੋੜ ਰੁਪਏ ਤੋਂ ਘਟ ਕੇ 'ਆਪ' ਸਰਕਾਰ ਦੇ ਪਹਿਲੇ ਵਿੱਤੀ ਸਾਲ 2022-23 ਵਿੱਚ 3492 ਕਰੋੜ ਰੁਪਏ ਰਹਿ ਗਿਆ ਹੈ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਜਿਨ੍ਹਾਂ ਕੋਲ ਹੁਣ ਗ੍ਰਹਿ ਮੰਤਰੀ ਦਾ ਵਿਭਾਗ ਵੀ ਹੈ, ਨਿਵੇਸ਼ਕਾਂ ਅਤੇ ਉੱਦਮੀਆਂ ਲਈ ਢੁਕਵਾਂ ਮਾਹੌਲ ਬਣਾਉਣ ਵਿੱਚ ਬੁਰੀ ਤਰ੍ਹਾਂ ਅਸਫਲ ਰਹੇ ਹਨ। ਨਿਵੇਸ਼ਕਾਂ ਨੂੰ ਪੂਰੀ ਲਗਨ ਨਾਲ ਲੁਭਾਉਣ ਦੀ ਬਜਾਏ 'ਆਪ' ਸਰਕਾਰ ਮੌਜੂਦਾ ਉੱਦਮੀਆਂ ਨੂੰ ਬਚਾਉਣ ਵਿੱਚ ਵੀ ਅਸਫਲ ਰਹੀ।

UP ਨਾਲ ਹੋਏ ਕਰੋੜਾਂ ਦੇ ਸਮਝੌਤੇ 

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਮਾੜੀ ਸਥਿਤੀ ਕਾਰਨ ਕਈ ਮੌਜੂਦਾ ਨਿਵੇਸ਼ਕ ਦੂਜੇ ਸੂਬਿਆਂ ਵਿੱਚ ਜਾਣ ਲੱਗੇ ਅਤੇ ਯੂਪੀ ਸਰਕਾਰ ਨਾਲ ਕਰੋੜਾਂ ਰੁਪਏ ਦੇ ਸਮਝੌਤੇ ਕੀਤੇ ਗਏ। ਪੰਜਾਬ ਦੇ ਮੁੱਖ ਮੰਤਰੀ ਬੀਐਮਡਬਲਯੂ ਦੇ ਨਿਵੇਸ਼ ਸਮੇਤ ਨਿਵੇਸ਼ਾਂ ਬਾਰੇ ਝੂਠ ਬੋਲਦੇ ਹੋਏ ਵੀ ਫੜੇ ਗਏ ਸਨ। LOP ਬਾਜਵਾ ਨੇ ਕਿਹਾ ਕਿ ਇਹ 'ਆਪ' ਲੀਡਰਸ਼ਿਪ ਦੀ ਬੇਈਮਾਨੀ ਹੈ ਜਿਸ ਕਾਰਨ ਸੂਬੇ 'ਚ ਨਿਵੇਸ਼ 'ਚ ਕਮੀ ਆਈ ਹੈ।

Recent News