Punjab News: ਲੁਧਿਆਣਾ 'ਚ 14 ਦਿਨ ਪਹਿਲਾਂ ਵਿਜੇ ਨਗਰ ਸਥਿਤ ਗੋਰੀ ਸਰਕਾਰ ਦਰਗਾਹ ਨੇੜੇ ਗੈਂਗਸਟਰਾਂ ਨੇ ਇਕ-ਦੂਜੇ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ। ਇਸ ਮਾਮਲੇ ਵਿੱਚ ਸੀਆਈਏ-2 ਪੁਲਿਸ ਨੇ ਗੈਂਗਸਟਰ ਮੋਵਿਸ਼ ਬੈਂਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦੀ ਛਾਪੇਮਾਰੀ ਦੌਰਾਨ ਮੋਵਿਸ਼ ਬੈਂਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਇਸ ਕਾਰਨ ਉਸ ਦੀ ਲੱਤ 'ਤੇ ਵੀ ਸੱਟ ਲੱਗ ਗਈ। ਪੁਲਿਸ ਉਸ ਨੂੰ ਇਲਾਜ ਲਈ ਦੇਰ ਰਾਤ ਸਿਵਲ ਹਸਪਤਾਲ ਲੈ ਗਈ।
14 ਦਿਨ ਪਹਿਲਾਂ ਕੀਤੀ ਸੀ ਵਾਰਦਾਤ
ਪਤਾ ਲੱਗਾ ਹੈ ਕਿ ਘਟਨਾ ਵਾਲੀ ਰਾਤ ਮੋਵਿਸ਼ ਅਤੇ ਮੁਕੁਲ ਦੋਵਾਂ ਨੇ ਇਕੱਠੇ ਸ਼ਰਾਬ ਪੀਤੀ ਸੀ। ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਇਸ ਦੌਰਾਨ ਦੋਵਾਂ ਵਿਚਾਲੇ ਗੋਲੀਬਾਰੀ ਹੋਈ। ਪੁਲਿਸ ਦੇਰ ਰਾਤ ਤੱਕ ਮੋਵਿਸ਼ ਦੇ ਬਾਕੀ ਸਾਥੀਆਂ ਦੀ ਭਾਲ ਕਰਦੀ ਰਹੀ। ਲੁਧਿਆਣਾ ਪੁਲਿਸ ਅੱਜ ਇਸ ਮਾਮਲੇ ਵਿੱਚ ਪ੍ਰੈੱਸ ਕਾਨਫਰੰਸ ਕਰ ਸਕਦੀ ਹੈ।