ਐਕਸ਼ਨ 'ਚ ਲੁਧਿਆਣਾ ਦੇ ਪੁਲਿਸ ਕਮਿਸ਼ਨਰ - ਤੇਜ਼ ਕਾਰਵਾਈ ਲਈ ਸੇਫ ਸਿਟੀ, ਵਾਇਰਲੈੱਸ, ਜ਼ਿਲ੍ਹਾ ਕੰਟਰੋਲ ਅਤੇ 112 ਹੈਲਪਲਾਈਨ ਨੂੰ ਏਕੀਕ੍ਰਿਤ ਕੀਤਾ

ਉਹਨਾਂ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸਦੇ ਨਾਲ ਹੀ ਕਮਿਸ਼ਨਰ ਨੇ ਕਿਹਾ ਕਿ ਲੁਧਿਆਣਾ ਦੀ ਟਰੈਫਿਕ ਵਿਵਸਥਾ ਨੂੰ ਹੱਲ ਕਰਨ ਲਈ ਵੀ ਪਹਿਲਕਦਮੀ ਕੀਤੀ ਜਾ ਰਹੀ ਹੈ। 

Courtesy: ਲੁਧਿਆਣਾ ਪੁਲਿਸ ਕਮਿਸ਼ਨਰ ਐਕਸ਼ਨ 'ਚ ਦਿਖਾਈ ਦੇ ਰਹੇ ਹਨ।

Share:

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵੱਪਨ ਸ਼ਰਮਾ ਕਈ ਦਿਨਾਂ ਤੋਂ ਐਕਸ਼ਨ 'ਚ ਦਿਖਾਈ ਦੇ ਰਹੇ ਹਨ। ਕੁੱਝ ਦਿਨ ਪਹਿਲਾਂ ਕਮਿਸ਼ਨਰ ਵੱਲੋਂ ਥਾਣਿਆਂ ਦੀ ਚੈਕਿੰਗ ਕੀਤੀ ਗਈ ਸੀ ਤਾਂ ਹੁਣ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਸੜਕ ਹਾਦਸਿਆਂ, ਟ੍ਰੈਫਿਕ ਭੀੜ ਅਤੇ ਛੋਟੇ ਅਪਰਾਧਾਂ ਵਿਰੁੱਧ ਤੇਜ਼ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਪੁਲਿਸ ਕਮਿਸ਼ਨਰੇਟ ਲੁਧਿਆਣਾ ਨੇ ਆਪਣੇ ਸੇਫ ਸਿਟੀ ਕੈਮਰਾ ਨੈੱਟਵਰਕ, ਵਾਇਰਲੈੱਸ ਸੰਚਾਰ, ਜ਼ਿਲ੍ਹਾ ਕੰਟਰੋਲ ਸੈਂਟਰ ਅਤੇ 112 ਹੈਲਪਲਾਈਨ ਕਾਰਜਾਂ ਨੂੰ ਇੱਕ ਯੂਨੀਫਾਈਡ ਕਮਾਂਡ ਸੈਂਟਰ ਵਿੱਚ ਜੋੜਿਆ।

ਇੱਕੋ ਛੱਤ ਹੇਠਾਂ ਹੋਣਗੇ ਕਈ ਕੰਮ

ਪੁਲਿਸ ਲਾਈਨਜ਼ ਵਿਖੇ ਸੇਫ ਸਿਟੀ ਕੈਮਰਾ ਨੈੱਟਵਰਕ ਦੇ ਨਿਰੀਖਣ ਦੌਰਾਨ ਪੁਲਿਸ ਕਮਿਸ਼ਨਰ ਸਵੱਪਨ ਸ਼ਰਮਾ ਨੇ ਐਲਾਨ ਕੀਤਾ ਕਿ ਇਹਨਾਂ ਪਹਿਲਾਂ ਖਿੰਡੇ ਹੋਏ ਕੰਟਰੋਲ ਯੂਨਿਟਾਂ ਨੂੰ ਇੱਕ ਛੱਤ ਹੇਠ ਜੋੜਨ ਨਾਲ ਕਾਰਜਸ਼ੀਲ ਕੁਸ਼ਲਤਾ ਵਿੱਚ ਕਾਫ਼ੀ ਵਾਧਾ ਹੋਵੇਗਾ। ਇਹ ਪੁਨਰਗਠਨ ਸਟਾਫ ਵਿੱਚ ਤਾਲਮੇਲ ਨੂੰ ਸੁਚਾਰੂ ਬਣਾਏਗਾ, ਵਾਧੂ ਕਰਮਚਾਰੀ ਤਾਇਨਾਤ ਕੀਤੇ ਜਾਣਗੇ ਅਤੇ ਇੱਕ ਵਿਸਤ੍ਰਿਤ ਡਿਊਟੀ ਰੋਸਟਰ ਸਥਾਪਤ ਕੀਤਾ ਜਾਵੇਗਾ। ਏਕੀਕ੍ਰਿਤ ਪ੍ਰਣਾਲੀ ਟ੍ਰੈਫਿਕ ਪੁਲਿਸ ਇੰਚਾਰਜਾਂ, ਪੀ.ਸੀ.ਆਰ ਟੀਮਾਂ ਅਤੇ ਕੰਟਰੋਲ ਸੈਂਟਰ ਸਟਾਫ ਨੂੰ ਇਕੱਠੇ ਲਿਆਏਗੀ ਜਿਸ ਨਾਲ ਸਹਿਜ ਸਹਿਯੋਗ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

ਜਨਤਕ ਸੁਰੱਖਿਆ ਮਜ਼ਬੂਤ ਹੋਵੇਗੀ

ਪੁਲਿਸ ਕਮਿਸ਼ਨਰ ਸ਼ਰਮਾ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਸੜਕ ਹਾਦਸਿਆਂ, ਸੜਕੀ ਅਪਰਾਧਾਂ, ਵਿਰੋਧ ਪ੍ਰਦਰਸ਼ਨਾਂ, ਆਵਾਜਾਈ ਵਿੱਚ ਵਿਘਨ ਜਾਂ ਹੋਰ ਘਟਨਾਵਾਂ ਸਮੇਤ ਐਮਰਜੈਂਸੀ ਲਈ ਤੁਰੰਤ ਪੁਲਿਸ ਦਖਲ ਦੇਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਰਣਨੀਤਕ ਸੁਧਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਨਤਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਨਾਜ਼ੁਕ ਸਥਿਤੀਆਂ ਲਈ ਤੁਰੰਤ ਪ੍ਰਭਾਵਸ਼ਾਲੀ ਪ੍ਰਤੀਕਿਰਿਆਵਾਂ ਨੂੰ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸਦੇ ਨਾਲ ਹੀ ਕਮਿਸ਼ਨਰ ਨੇ ਕਿਹਾ ਕਿ ਲੁਧਿਆਣਾ ਦੀ ਟਰੈਫਿਕ ਵਿਵਸਥਾ ਨੂੰ ਹੱਲ ਕਰਨ ਲਈ ਵੀ ਪਹਿਲਕਦਮੀ ਕੀਤੀ ਜਾ ਰਹੀ ਹੈ। 

ਕਈ ਦਿਨ ਪਹਿਲਾਂ ਕੀਤੀ ਸੀ ਚੈਕਿੰਗ 

ਲੁਧਿਆਣਾ ਜਿਲ੍ਹੇ ਵਿੱਚ ਨਵਨਿਯੁਕਤ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਵੱਲੋਂ ਬੀਤੇ ਦਿਨੀਂ ਵੱਖ-ਵੱਖ ਥਾਣਿਆਂ ‘ਚ ਅਚਨਚੇਤ ਚੈਕਿੰਗ ਕੀਤੀ ਗਈ ਸੀ।  ਉਨ੍ਹਾਂ ਨੇ ਲੁਧਿਆਣਾ ਦੇ ਸਰਾਭਾ ਨਗਰ ਸਥਿਤ ਪੁਲਿਸ ਥਾਣੇ ‘ਚ ਖ਼ਾਸ ਜਾਂਚ ਕੀਤੀ ਸੀ। ਇਸ ਮੌਕੇ ਪੁਲਿਸ ਕਮਿਸ਼ਨਰ ਨੇ ਦੱਸਿਆ ਸੀ ਕਿ ਇਹ ਰੂਟੀਨ ਚੈਕਿੰਗ ਹੈ, ਜਿਸ ਦੌਰਾਨ ਉਹ ਇਹ ਦੇਖਣ ਆਏ ਸਨ ਕਿ ਪੁਲਿਸ ਪਬਲਿਕ ਨਾਲ ਕਿਵੇਂ ਵਤੀਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਪਰਾਈਜ਼ ਚੈਕਿੰਗ ਦੌਰਾਨ ਥਾਣਿਆਂ ਵਿੱਚ ਵਿਵਸਥਾ ਦੇ ਹਾਲਾਤ ਜਾਂਚੇ ਗਏ। ਜਿਵੇਂ ਕਿ ਲੋਕਾਂ ਲਈ ਬੈਠਕ ਦੀ ਵਿਵਸਥਾ, ਪਾਣੀ ਦੀ ਉਪਲਬਧਤਾ ਅਤੇ ਕਰਮਚਾਰੀਆਂ ਦੀ ਹਾਜ਼ਰੀ ਸਮੇਂ ‘ਤੇ ਹੋ ਰਹੀ ਹੈ ਜਾਂ ਨਹੀਂ। ਦੱਸਿਆ ਜਾ ਰਿਹਾ ਹੈ ਕਿ ਇਸ ਚੈਕਿੰਗ ਦੌਰਾਨ ਵੀ ਕਈ ਪ੍ਰਕਾਰ ਦੀਆਂ ਕਮੀਆਂ ਸਾਮਣੇ ਆਈਆਂ ਸੀ ਜਿਹਨਾਂ ਦੇ ਸੁਧਾਰ ਲਈ ਹੀ ਕਮਿਸ਼ਨਰ ਕੰਮ ਕਰ ਰਹੇ ਹਨ। 

ਇਹ ਵੀ ਪੜ੍ਹੋ