menu-icon
Punjabi Story Line
  • Home
  • News
  • Punjab
  • Mohali: ਨਿੱਜੀ ਬੈਂਕ ਦੇ ਮੈਨੇਜਰ ਨੇ ਕੀਤਾ 50 ਕਰੋੜ ਦਾ ਘਪਲਾ,ਪੜੋ ਪੂਰੀ ਖਬਰ

Mohali: ਨਿੱਜੀ ਬੈਂਕ ਦੇ ਮੈਨੇਜਰ ਨੇ ਕੀਤਾ 50 ਕਰੋੜ ਦਾ ਘਪਲਾ,ਪੜੋ ਪੂਰੀ ਖਬਰ

ਲੋਕਾਂ ਨੇ ਦੱਸਿਆ ਕਿ ਜਦੋਂ ਪਿੰਡ ਵਾਸੀ ਮੈਨੇਜਰ ਕੋਲ ਆਪਣੀ ਪਾਸਬੁੱਕ ਤੇ ਐਂਟਰੀ ਪਵਾਉਣ ਜਾਂਦੇ ਸੀ ਤਾਂ ਉਹ ਮਸ਼ੀਨ ਖਰਾਬ ਹੋਣ ਦਾ ਬਹਾਨਾ ਲਾ ਕੇ ਉਨ੍ਹਾਂ ਨੂੰ ਵਾਪਸ ਭੇਜ ਦਿੰਦਾ ਸੀ। ਇਸ ਸਬੰਧੀ ਨੇੜਲੇ ਪਿੰਡ ਕੰਸਾਲਾ ਦੀ ਸ਼ਾਖਾ ਤੋਂ ਇੱਕ ਪਿੰਡ ਵਾਸੀ ਨੇ ਆਪਣੀ ਪਾਸਬੁੱਕ ਦੀ ਸਟੇਟਮੈਂਟ ਕਢਵਾ ਲਈ। ਇਸ ਬਾਰੇ ਬੈਂਕ ਮੈਨੇਜਰ ਨੂੰ ਵੀ ਭਨਕ ਲੱਗ ਗਈ ਅਤੇ ਉਹ ਉਦੋਂ ਤੋਂ ਹੀ ਗਾਇਬ ਹੈ।

Date Updated Last Updated : 14 February 2024, 07:46 PM IST
Share:

Punjab News: ਇੱਕ ਨਿਜੀ ਬੈਂਕ ਵਿੱਚ ਕਰੀਬ 50 ਕਰੋੜ ਦੇ ਘਪਲੇ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਮੁਹਾਲੀ ਜ਼ਿਲ੍ਹੇ ਦੇ ਪਿੰਡ ਬਾਂਸੇਪੁਰ ਦੀ ਦੱਸੀ ਜਾ ਰਹੀ ਹੈ। ਇਹ ਘਪਲਾ ਬੈਂਕ ਦੇ ਮੈਨੇਜਰ ਨੇ ਹੀ ਕੀਤਾ ਹੈ। ਮਾਮਲੇ ਦਾ ਪਤਾ ਲੱਗਦਿਆਂ ਹੀ ਜਿਨ੍ਹਾਂ ਲੋਕਾਂ ਦੇ ਬੈਂਕ 'ਚ ਖਾਤੇ ਹਨ ਉਹ ਸਾਰੇ ਬੈਂਕ 'ਚ ਪਹੁੰਚ ਕੇ ਆਪਣੇ ਖਾਤਿਆਂ ਦੀ ਜਾਂਚ ਕਰ ਰਹੇ ਹਨ। ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਇੱਥੇ ਗੌਰਵ ਕੁਮਾਰ ਨਾਂ ਦਾ ਬੈਂਕ ਮੈਨੇਜਰ ਪਿਛਲੇ ਕਈ ਸਾਲਾਂ ਤੋਂ ਤਾਇਨਾਤ ਸੀ। ਲੋਕਾਂ ਦਾ ਉਸਤੇ ਕਾਫੀ ਵਿਸ਼ਵਾਸ਼ ਜਿਸ ਕਾਰਨ ਲੋਕ ਉਸ ਤੋਂ ਜਿਆਦਾ ਪੁੱਛ-ਪੜਤਾਲ ਨਹੀਂ ਕਰਦੇ ਸਨ।

ਖਾਤਿਆਂ ਨਾਲ ਜੁੜੇ ਨੰਬਰ ਬਦਲੇ

ਪਿੰਡ ਵਾਸੀਆਂ ਨੇ ਦੱਸਿਆ ਕਿ ਲੋਕਾਂ ਨੇ ਆਪਣੀ ਜਮ੍ਹਾ-ਪੂੰਜੀ ਬੈਂਕ 'ਚ ਫਿਕਸਡ ਡਿਪਾਜ਼ਿਟ ਕਰਵਾਈ ਸੀ ਪਰ ਬੈਂਕ ਮੈਨੇਜਰ ਨੇ ਉਨ੍ਹਾਂ ਲੋਕਾਂ ਦੇ ਖਾਤਿਆਂ ਵਿੱਚ ਜੁੜੇ ਮੋਬਾਈਲ ਨੰਬਰ ਬਦਲ ਦਿੱਤੇ। ਜਿਸ ਕਾਰਨ ਲੋਕਾਂ ਤੱਕ ਪੈਸੇ ਕਢਵਾਉਣ ਦਾ ਕੋਈ ਸੁਨੇਹਾ ਨਹੀਂ ਪਹੁੰਚਿਆ। ਹੁਣ ਜਦੋਂ ਮੈਨੇਜਰ ਪਿਛਲੇ ਦੋ ਦਿਨਾਂ ਤੋਂ ਬਿਨਾਂ ਕਿਸੇ ਸੂਚਨਾ ਦੇ ਬ੍ਰਾਂਚ ਵਿੱਚ ਨਹੀਂ ਆਇਆ ਤਾਂ ਲੋਕਾਂ ਨੂੰ ਸ਼ੱਕ ਹੋਇਆ। ਦੋ ਦਿਨ ਪਹਿਲਾਂ ਹੀ ਉਸ ਨੇ ਨਿਊ ਚੰਡੀਗੜ੍ਹ ਦੀ ਇੱਕ ਸੁਸਾਇਟੀ ਵਿੱਚ ਸਥਿਤ ਆਪਣਾ ਫਲੈਟ ਵੀ ਖਾਲੀ ਕਰ ਦਿੱਤਾ ਸੀ। ਹੁਣ ਉਸ ਦੇ ਫਲੈਟ ਨੂੰ ਤਾਲਾ ਲੱਗਾ ਹੋਇਆ ਹੈ ਅਤੇ ਮੁਲਜ਼ਮ ਮੈਨੇਜਰ ਦਾ ਫੋਨ ਵੀ ਬੰਦ ਹੈ।

ਡੀਐਸਪੀ ਨੇ ਕਿਹਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ

ਇਸ ਮਾਮਲੇ ਵਿੱਚ ਡੀਐਸਪੀ ਧਰਮਵੀਰ ਸਿੰਘ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਵੱਲੋਂ ਜ਼ੁਬਾਨੀ ਤੌਰ ’ਤੇ ਅਜਿਹੀ ਸ਼ਿਕਾਇਤ ਮਿਲੀ ਹੈ। ਇਸ 'ਤੇ ਪੁਲਿਸ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ। ਪਿੰਡ ਵਾਸੀਆਂ ਵੱਲੋਂ ਲਿਖਤੀ ਸ਼ਿਕਾਇਤ ਮਿਲਦਿਆਂ ਹੀ ਕਾਰਵਾਈ ਕੀਤੀ ਜਾਵੇਗੀ।

Recent News