‘ਆਪ੍ਰੇਸ਼ਨ ਰਾਹਤ’ ਨੇ ਬਦਲੀ ਤਸਵੀਰ: ਹੜ੍ਹ ਪ੍ਰਭਾਵਿਤ ਲੋਕਾਂ ਲਈ ਪੰਜਾਬ ਸਰਕਾਰ ਬਣੀ ਮਸੀਹਾ

ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਨੇ ਨਾ ਸਿਰਫ਼ ਘਰਾਂ ਅਤੇ ਖੇਤਾਂ ਨੂੰ ਤਬਾਹ ਕੀਤਾ, ਸਗੋਂ ਲੱਖਾਂ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਵੀ ਗਹਿਰੇ ਤੌਰ ‘ਤੇ ਪ੍ਰਭਾਵਿਤ ਕੀਤਾ। ਇਸ ਮੁਸ਼ਕਲ ਘੜੀ ਵਿੱਚ ਪੰਜਾਬ ਸਰਕਾਰ ਨੇ "ਆਪ੍ਰੇਸ਼ਨ ਰਾਹਤ" ਸ਼ੁਰੂ ਕਰਕੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਇੱਕ ਨਵੀਂ ਉਮੀਦ ਜਗਾਈ।

Share:

Punjab News: ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਨੇ ਨਾ ਸਿਰਫ਼ ਘਰਾਂ ਅਤੇ ਖੇਤਾਂ ਨੂੰ ਤਬਾਹ ਕੀਤਾ, ਸਗੋਂ ਲੱਖਾਂ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਵੀ ਗਹਿਰੇ ਤੌਰ ‘ਤੇ ਪ੍ਰਭਾਵਿਤ ਕੀਤਾ। ਇਸ ਮੁਸ਼ਕਲ ਘੜੀ ਵਿੱਚ ਪੰਜਾਬ ਸਰਕਾਰ ਨੇ "ਆਪ੍ਰੇਸ਼ਨ ਰਾਹਤ" ਸ਼ੁਰੂ ਕਰਕੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਇੱਕ ਨਵੀਂ ਉਮੀਦ ਜਗਾਈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਇਸ ਮੁਹਿੰਮ ਦਾ ਮਕਸਦ ਸਿਰਫ਼ ਰਾਹਤ ਸਮੱਗਰੀ ਪਹੁੰਚਾਉਣਾ ਹੀ ਨਹੀਂ, ਸਗੋਂ ਲੋਕਾਂ ਨੂੰ ਮੁੜ ਆਪਣੇ ਪੈਰਾਂ ‘ਤੇ ਖੜ੍ਹਾ ਕਰਨਾ ਵੀ ਹੈ। ਇਸ ਲਈ ਕੈਬਨਿਟ ਮੰਤਰੀ ਅਤੇ ਸਰਕਾਰੀ ਅਧਿਕਾਰੀ ਆਪ ਖੁਦ ਪਿੰਡ-ਪਿੰਡ ਜਾ ਕੇ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ ਅਤੇ ਹਰ ਪਰਿਵਾਰ ਤੱਕ ਮਦਦ ਪਹੁੰਚਾ ਰਹੇ ਹਨ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਵਿਸ਼ੇਸ਼ ਭੂਮਿਕਾ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ "ਆਪ੍ਰੇਸ਼ਨ ਰਾਹਤ" ਤਹਿਤ ਹੜ੍ਹ ਪੀੜਤਾਂ ਦੀ ਮਦਦ ਲਈ ਵਿਸ਼ੇਸ਼ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਆਪਣੇ ਪਰਿਵਾਰ ਵੱਲੋਂ 5 ਲੱਖ ਰੁਪਏ ਦੇ ਕੇ ਲਗਭਗ 50 ਘਰਾਂ ਦੀ ਮੁਰੰਮਤ ਦੀ ਜ਼ਿੰਮੇਵਾਰੀ ਲਈ। ਬੈਂਸ ਨੇ ਪਿੰਡ-ਪਿੰਡ ਜਾ ਕੇ ਦਵਾਈਆਂ, ਫੌਗਿੰਗ, ਜਾਨਵਰਾਂ ਦੇ ਟੀਕੇ ਅਤੇ ਹੋਰ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ। ਉਨ੍ਹਾਂ ਨੇ ਆਪਣਾ ਘਰ 24 ਘੰਟੇ ਲਈ ਪ੍ਰਭਾਵਿਤ ਲੋਕਾਂ ਲਈ ਖੋਲ੍ਹਿਆ, ਜਿਸ ਨਾਲ ਬੇਘਰ ਹੋਏ ਪਰਿਵਾਰਾਂ ਨੂੰ ਤੁਰੰਤ ਰਿਹਾਇਸ਼ ਮਿਲੀ। ਉਹ ਹਰ ਰੋਜ਼ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਰਾਹਤ ਕਾਰਜਾਂ ਦੀ ਸਮੀਖਿਆ ਕਰਦੇ ਹਨ। ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ:

  • ਗਿਰਦਾਵਰੀ ਰਿਪੋਰਟ 3 ਦਿਨਾਂ ਵਿੱਚ ਤਿਆਰ ਹੋਵੇਗੀ।
  • ਪਾਣੀ ਅਤੇ ਬਿਜਲੀ ਸਪਲਾਈ 24 ਘੰਟਿਆਂ ਵਿੱਚ ਬਹਾਲ ਹੋਵੇਗੀ।
  • ਟੁੱਟੀਆਂ ਸੜਕਾਂ 48 ਘੰਟਿਆਂ ਵਿੱਚ ਬਣਾਈਆਂ ਜਾਣਗੀਆਂ।
  • ਮਨੁੱਖਤਾ ਦੀ ਮਿਸਾਲ: ਐਂਬੂਲੈਂਸ ਨੂੰ ਰਸਤਾ ਦਿਵਾਇਆ

ਹਾਲ ਹੀ ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿੱਚ ਕਾਂਗਰਸ ਵੱਲੋਂ ਹਾਈਵੇਅ ਜਾਮ ਕੀਤਾ ਗਿਆ ਸੀ। ਇਸ ਦੌਰਾਨ ਇੱਕ ਐਂਬੂਲੈਂਸ ਫਸ ਗਈ ਜਿਸ ਵਿੱਚ ਇੱਕ ਗੰਭੀਰ ਮਰੀਜ਼ ਪੀਜੀਆਈ ਚੰਡੀਗੜ੍ਹ ਜਾ ਰਿਹਾ ਸੀ। ਮੰਤਰੀ ਬੈਂਸ ਨੇ ਖੁਦ ਸੜਕ ‘ਤੇ ਉਤਰ ਕੇ ਲੋਕਾਂ ਨੂੰ ਰਸਤਾ ਖਾਲੀ ਕਰਨ ਲਈ ਕਿਹਾ ਅਤੇ ਆਪਣੀ ਪਾਇਲਟ ਕਾਰ ਅੱਗੇ ਭੇਜ ਕੇ ਐਂਬੂਲੈਂਸ ਨੂੰ ਸੁਰੱਖਿਅਤ ਤੌਰ ‘ਤੇ ਭੇਜਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਅਤੇ ਲੋਕਾਂ ਵੱਲੋਂ ਮੰਤਰੀ ਬੈਂਸ ਦੀ ਖੂਬ ਪ੍ਰਸ਼ੰਸਾ ਕੀਤੀ ਗਈ। ਇਸ ਨਾਲ ਕਾਂਗਰਸ ਦੇ ਜਾਮ ਕਰਨ ਦੇ ਫ਼ੈਸਲੇ ‘ਤੇ ਵੀ ਸਵਾਲ ਖੜ੍ਹੇ ਹੋਏ ਕਿ ਐਸੇ ਸੰਕਟਕਾਲ ਵਿੱਚ ਸੜਕਾਂ ਨੂੰ ਬੰਦ ਕਰਨਾ ਲੋਕਾਂ ਦੀ ਜ਼ਿੰਦਗੀ ਨਾਲ ਖੇਡਣ ਦੇ ਬਰਾਬਰ ਹੈ।

ਹਰਭਜਨ ਸਿੰਘ ਈਟੀਓ ਦਾ ਯੋਗਦਾਨ

ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਵੀ ਹੜ੍ਹ ਪੀੜਤਾਂ ਲਈ ਸਰਗਰਮ ਭੂਮਿਕਾ ਨਿਭਾਈ। ਉਨ੍ਹਾਂ ਦੇ ਪਰਿਵਾਰ ਵੱਲੋਂ ਵੀ ਯੋਗਦਾਨ ਦਿੱਤਾ ਗਿਆ। ਅਜਨਾਲਾ ਹਲਕੇ ਦੇ ਪਿੰਡ ਨਿਸੋਕੇ ਵਿੱਚ ਉਨ੍ਹਾਂ ਦੀ ਪਤਨੀ ਸੁਹਿੰਦਰ ਕੌਰ ਨੇ ਰਾਹਤ ਸਮੱਗਰੀ ਅਤੇ ਪਸ਼ੂਆਂ ਲਈ ਚਾਰਾ ਵੰਡਿਆ। ਮੰਤਰੀ ਹਰਭਜਨ ਸਿੰਘ ਖੁਦ ਪ੍ਰਭਾਵਿਤ ਲੋਕਾਂ ਦੇ ਵਿਚਕਾਰ ਪਹੁੰਚੇ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸਮਝਦਿਆਂ ਮਦਦ ਕੀਤੀ।

ਤਰੁਣਪ੍ਰੀਤ ਸਿੰਘ ਸੌਂਦ ਤੇ ਲਾਲਜੀਤ ਸਿੰਘ ਭੁੱਲਰ ਦੀ ਮੈਦਾਨੀ ਕਾਰਵਾਈ

ਪੇਂਡੂ ਵਿਕਾਸ ਮੰਤਰੀ ਤਰੁਣਪ੍ਰੀਤ ਸਿੰਘ ਸੋਢ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਲੋਕਾਂ ਨੂੰ ਰਾਹਤ ਸਮੱਗਰੀ, ਰਾਸ਼ਨ ਅਤੇ ਪੀਣ ਵਾਲਾ ਪਾਣੀ ਵੰਡਿਆ। ਉਨ੍ਹਾਂ ਨੇ ਯਕੀਨੀ ਬਣਾਇਆ ਕਿ ਕਿਸੇ ਵੀ ਪਿੰਡ ਵਿੱਚ ਕੋਈ ਪਰਿਵਾਰ ਭੁੱਖਾ ਜਾਂ ਬਿਨਾਂ ਸਹਾਇਤਾ ਦੇ ਨਾ ਰਹੇ। ਦੂਜੇ ਪਾਸੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਹੜ੍ਹ ਦੇ ਪਹਿਲੇ ਦਿਨ ਤੋਂ ਹੀ ਪ੍ਰਭਾਵਿਤ ਲੋਕਾਂ ਦੇ ਨਾਲ ਖੜ੍ਹੇ ਹਨ। ਘੁੱਲੇਵਾਲਾ ਪਿੰਡ ਵਿੱਚ ਬੰਨ੍ਹ ਟੁੱਟਣ ਦਾ ਖ਼ਤਰਾ ਸੀ, ਪਰ ਮੰਤਰੀ ਭੁੱਲਰ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਤੁਰੰਤ ਕਾਰਵਾਈ ਕੀਤੀ ਅਤੇ ਬੰਨ੍ਹ ਨੂੰ ਬਚਾਇਆ। ਸਦੇ ਨਾਲ ਹੀ, ਉਨ੍ਹਾਂ ਨੇ ਤੁਰੰਤ ਰਾਹਤ ਸਮੱਗਰੀ ਵੰਡ ਕੇ ਲੋਕਾਂ ਦੀ ਤੁਰੰਤ ਮਦਦ ਕੀਤੀ।

ਬਰਿੰਦਰ ਕੁਮਾਰ ਗੋਇਲ ਤੇ ਡਾ. ਬਲਬੀਰ ਦੀ ਦੀ ਨਿਗਰਾਨੀ

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਖ-ਵੱਖ ਪਿੰਡਾਂ ਵਿੱਚ ਗਏ ਅਤੇ ਇਹ ਯਕੀਨੀ ਬਣਾਇਆ ਕਿ ਹਰ ਲੋੜਵੰਦ ਤੱਕ ਰਾਹਤ ਪਹੁੰਚੇ।ਉਹ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਦੇ ਅਤੇ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੰਦੇ ਰਹੇ। ਪਟਿਆਲਾ ਤੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ 16 ਟਰੱਕ ਰਾਹਤ ਸਮੱਗਰੀ ਭੇਜੀ ਗਈ। ਸਿਹਤ ਮੰਤਰੀ ਬਲਬੀਰ ਸਿੰਘ ਨੇ ਖ਼ਾਸ ਤੌਰ ‘ਤੇ ਯਕੀਨੀ ਬਣਾਇਆ ਕਿ:

  • ਦਵਾਈਆਂ,
  • ਪੀਣ ਵਾਲਾ ਪਾਣੀ,
  • ਅਤੇ ਹੋਰ ਜ਼ਰੂਰੀ ਚੀਜ਼ਾਂ
  • ਸਮੇਂ ਸਿਰ ਹਰ ਪੀੜਤ ਤੱਕ ਪਹੁੰਚਾਈਆਂ ਜਾਣ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਸਰਗਰਮੀਆਂ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੜ੍ਹਬਾ ਦਫ਼ਤਰ ਵਿੱਚ ਵਲੰਟੀਅਰਾਂ ਦੇ ਨਾਲ ਮਿਲ ਕੇ ਰਾਹਤ ਕਿੱਟਾਂ ਤਿਆਰ ਕੀਤੀਆਂ। ਉਨ੍ਹਾਂ ਨੇ ਖੁਦ ਪੈਕਿੰਗ ਵਿੱਚ ਹਿੱਸਾ ਲਿਆ ਅਤੇ ਯਕੀਨੀ ਬਣਾਇਆ ਕਿ ਕੋਈ ਵੀ ਪਰਿਵਾਰ ਬਿਨਾਂ ਮਦਦ ਦੇ ਨਾ ਰਹੇ। ਪੰਜਾਬ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਕਿਸੇ ਵੀ ਮੁਸ਼ਕਲ ਘੜੀ ਵਿੱਚ ਉਹ ਲੋਕਾਂ ਦੇ ਨਾਲ ਖੜ੍ਹੀ ਹੈ। "ਆਪ੍ਰੇਸ਼ਨ ਰਾਹਤ" ਰਾਹੀਂ ਨਾ ਸਿਰਫ਼ ਮਦਦ ਸਮੱਗਰੀ ਪਿੰਡ-ਪਿੰਡ ਤੱਕ ਪਹੁੰਚਾਈ ਗਈ ਹੈ, ਸਗੋਂ ਲੋਕਾਂ ਵਿੱਚ ਵਿਸ਼ਵਾਸ ਵੀ ਜਗਾਇਆ ਗਿਆ ਹੈ ਕਿ ਸਰਕਾਰ ਉਨ੍ਹਾਂ ਦੀ ਮੁੜ ਤਾਮੀਰ ਵਿੱਚ ਹਰ ਕਦਮ ਤੇ ਸਾਥ ਦੇਵੇਗੀ। ਹੜ੍ਹ ਪੀੜਤ ਲੋਕਾਂ ਨੇ ਸਰਕਾਰ ਦੇ ਇਸ ਯਤਨ ਦੀ ਖੂਬ ਪ੍ਰਸ਼ੰਸਾ ਕੀਤੀ ਅਤੇ ਉਮੀਦ ਜਤਾਈ ਕਿ ਅੱਗੇ ਵੀ ਇਹੀ ਜ਼ਜ਼ਬਾ ਬਣਿਆ ਰਹੇਗਾ।

ਇਹ ਵੀ ਪੜ੍ਹੋ