ਗਜ਼ਬ ! ਬੰਦ ਪਈ ਫੈਕਟਰੀ ਨੂੰ ਪਾਵਰਕਾਮ ਨੇ ਭੇਜਿਆ 55 ਹਜ਼ਾਰ ਦਾ ਬਿੱਲ; ਦੇਖਦੇ ਹੀ ਮਾਲਿਕ ਦੇ ਉਡ ਗਏ ਹੋਸ਼ 

ਪੰਜਾਬ ਦੇ ਫਿਲੌਰ 'ਚ ਬੰਦ ਪਈ ਫੈਕਟਰੀ ਨੂੰ ਪਾਵਰਕਾਮ ਨੇ 55 ਹਜ਼ਾਰ ਰੁਪਏ ਦਾ ਬਿਜਲੀ ਬਿੱਲ ਭੇਜਿਆ ਹੈ | ਫੈਕਟਰੀ ਮਾਲਕ ਦਾ ਕਹਿਣਾ ਹੈ ਕਿ ਬਿਜਲੀ ਕੁਨੈਕਸ਼ਨ ਕੱਟਣ ਤੋਂ ਬਾਅਦ ਉਸ ਨੇ ਪਿਛਲਾ ਬਿੱਲ ਅਦਾ ਕੀਤਾ ਸੀ। ਇਹ ਫੈਕਟਰੀ ਪਿਛਲੇ ਦੋ ਮਹੀਨਿਆਂ ਤੋਂ ਬੰਦ ਹੈ। ਬਿਜਲੀ ਵਿਭਾਗ ਦਾ ਕਹਿਣਾ ਹੈ ਕਿ ਔਸਤਨ ਬਿੱਲ ਜ਼ਰੂਰ ਆਇਆ ਹੋਵੇਗਾ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Share:

ਪੰਜਾਬ ਨਿਊਜ। ਫਿਲੌਰ ਦੇ ਪਿੰਡ ਗੰਨਾ ਵਿੱਚ ਦੋ ਮਹੀਨਿਆਂ ਤੋਂ ਬੰਦ ਪਈ ਫੈਕਟਰੀ ਨੂੰ ਪਾਵਰਕੌਮ ਨੇ 55 ਹਜ਼ਾਰ ਰੁਪਏ ਦਾ ਬਿਜਲੀ ਬਿੱਲ ਭੇਜਿਆ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਨੇ ਚਟਨੀ ਅਤੇ ਜੈਮ ਬਣਾਉਣ ਵਾਲੇ ਕਲਸ਼ ਫੂਡ ਦਾ ਬਿਜਲੀ ਕੁਨੈਕਸ਼ਨ ਕੱਟਣ ਦੇ ਹੁਕਮ ਜਾਰੀ ਕੀਤੇ ਸਨ। ਬੋਰਡ ਦੇ ਹੁਕਮਾਂ ਤੋਂ ਬਾਅਦ ਪਾਵਰਕੌਮ ਨੇ ਖੁਦ ਹੀ 27 ਜੂਨ ਨੂੰ ਫੈਕਟਰੀ ਦਾ ਕੁਨੈਕਸ਼ਨ ਕੱਟ ਦਿੱਤਾ ਸੀ। ਬਿਜਲੀ ਨਾ ਹੋਣ ਕਾਰਨ ਫੈਕਟਰੀ ਬੰਦ ਪਈ ਸੀ। ਅੱਜ ਸੋਮਵਾਰ ਨੂੰ ਫੈਕਟਰੀ ਮਾਲਕ ਰਜਨੀਸ਼ ਗਰਗ ਨੂੰ 55 ਹਜ਼ਾਰ ਰੁਪਏ ਦਾ ਬਿੱਲ ਆਇਆ।

ਬਿਜਲੀ ਵਿਭਾਗ ਨੂੰ ਕੀਤੀ ਸ਼ਿਕਾਇਤ 

ਰਜਨੀਸ਼ ਗਰਗ ਨੇ ਦੱਸਿਆ ਕਿ ਫੈਕਟਰੀ ਦਾ ਬਿਜਲੀ ਕੁਨੈਕਸ਼ਨ ਕੱਟਣ ਤੋਂ ਬਾਅਦ ਉਸ ਦਾ ਪਿਛਲਾ ਬਿੱਲ ਆਇਆ ਸੀ, ਜਿਸ ਦਾ ਭੁਗਤਾਨ ਉਸ ਨੇ ਕਰ ਦਿੱਤਾ ਸੀ। ਬਿਜਲੀ ਨਾ ਹੋਣ ਕਾਰਨ ਉਨ੍ਹਾਂ ਨੇ ਫੈਕਟਰੀ ਬੰਦ ਕਰਨ ਦਾ ਫੈਸਲਾ ਕੀਤਾ ਸੀ ਅਤੇ ਫੈਕਟਰੀ ਪਿਛਲੇ ਦੋ ਮਹੀਨਿਆਂ ਤੋਂ ਬੰਦ ਪਈ ਹੈ। ਜਦੋਂ ਮੈਂ ਬਿਜਲੀ ਵਿਭਾਗ ਦੇ ਅਧਿਕਾਰੀ ਨੂੰ ਬਿੱਲ ਸਬੰਧੀ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਔਸਤਨ ਬਿੱਲ ਜ਼ਰੂਰ ਆਇਆ ਹੋਵੇਗਾ। ਉਨ੍ਹਾਂ ਜਾਂਚ ਦਾ ਭਰੋਸਾ ਦਿੱਤਾ ਹੈ।

26 ਜੂਨ ਨੂੰ ਕੁਨੈਕਸ਼ਨ ਕੱਟ ਦਿੱਤਾ ਗਿਆ ਸੀ

ਪਿੰਡ ਗੰਨਾ ਵਿੱਚ 2017 ਤੋਂ ਕਲਸ਼ ਫੂਡ ਫੈਕਟਰੀ ਚੱਲ ਰਹੀ ਸੀ, ਜਿਸ ਤੋਂ ਪ੍ਰੋਸੈਸਡ ਫੂਡ ਤਿਆਰ ਕੀਤਾ ਜਾਂਦਾ ਸੀ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ 7 ਜੂਨ ਨੂੰ ਸੈਕਸ਼ਨ 33ਏ ਵਾਟਰ (ਪ੍ਰੀਵੈਂਸ਼ਨ ਐਂਡ ਕੰਟਰੋਲ ਆਫ਼ ਪੋਲਿਊਸ਼ਨ) ਐਕਟ 1974 ਤਹਿਤ ਪਾਵਰਕੌਮ ਨੂੰ ਬਿਜਲੀ ਸਪਲਾਈ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਸਨ। ਇਸ ’ਤੇ ਕਾਰਵਾਈ ਕਰਦਿਆਂ ਪਾਵਰਕੌਮ ਦੇ ਐਕਸੀਅਨ ਸੁਖਬੀਰ ਸਿੰਘ 26 ਜੂਨ ਦੀ ਦੇਰ ਸ਼ਾਮ ਆਪਣੀ ਟੀਮ ਨਾਲ ਆਏ ਅਤੇ ਬਿਨਾਂ ਦੱਸੇ ਫੈਕਟਰੀ ਦਾ ਕੁਨੈਕਸ਼ਨ ਕੱਟ ਦਿੱਤਾ।

ਇਹ ਵੀ ਪੜ੍ਹੋ