menu-icon
Punjabi Story Line
  • Home
  • News
  • Punjab
  • Punjab ਨੂੰ ਮਿਲੇ ਤਿੰਨ ਨਵੇਂ ਏਡੀਜੀਪੀ, ਕੁੱਲ ਗਿਣਤੀ ਹੋਈ 28

Punjab ਨੂੰ ਮਿਲੇ ਤਿੰਨ ਨਵੇਂ ਏਡੀਜੀਪੀ, ਕੁੱਲ ਗਿਣਤੀ ਹੋਈ 28

ਜਿਸ ਤੋਂ ਬਾਅਦ ਹੁਣ ਪੰਜਾਬ ਕੋਲ 17 ਡੀਜੀਪੀ, 28 ਏਡੀਜੀਪੀ, ਸਿਰਫ਼ 10 ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਅਤੇ 20 ਡੀਆਈਜੀ ਅਧਿਕਾਰੀ ਹਨ।

Date Updated Last Updated : 30 January 2024, 09:30 AM IST
Share:

ਹਾਈਲਾਈਟਸ

  • ਨ੍ਹਾਂ ਨਵੀਆਂ ਤਰੱਕੀਆਂ ਤੋਂ ਬਾਅਦ ਹੁਣ ਪੰਜਾਬ ਪੁਲਿਸ ਵਿੱਚ ਕੁੱਲ 28 ਏਡੀਜੀਪੀ ਅਤੇ 17 ਡੀਜੀਪੀ ਅਧਿਕਾਰੀ ਹੋ ਗਏ ਹਨ

Punjab News: ਪੰਜਾਬ ਪੁਲਿਸ ਵੱਲੋਂ ਆਪਣੇ ਅਧਿਕਾਰੀਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ ਹੈ। ਪੁਲਿਸ ਵੱਲੋਂ ਵਧੀਕ ਡਾਇਰੈਕਟਰ ਜਨਰਲ ਪੁਲਿਸ  ਅਧਿਕਾਰੀਆਂ ਦੀ ਗਿਣਤੀ ਵਿੱਚ ਵਾਧਾ ਕਰਦੇ ਹੋਏ ਤਿੰਨ ਨਵੀਆਂ ਤਰੱਕੀਆਂ ਕੀਤੀਆਂ ਹਨ। ਇੰਨ੍ਹਾਂ ਨਵੀਆਂ ਤਰੱਕੀਆਂ ਤੋਂ ਬਾਅਦ ਹੁਣ ਪੰਜਾਬ ਪੁਲਿਸ ਵਿੱਚ ਕੁੱਲ 28 ਏਡੀਜੀਪੀ ਅਤੇ 17 ਡੀਜੀਪੀ ਅਧਿਕਾਰੀ ਹੋ ਗਏ ਹਨ। ਜਿਨ੍ਹਾਂ ਵਿੱਚੋਂ ਤਿੰਨ ਦਿਨਕਰ ਗੁਪਤਾ, ਪਰਾਗ ਜੈਨ ਅਤੇ ਹਰਪ੍ਰੀਤ ਸਿੰਘ ਸਿੱਧੂ ਕੇਂਦਰ ਵਿੱਚ ਡੈਪੂਟੇਸ਼ਨ ’ਤੇ ਹਨ।

IPS ਅਧਿਕਾਰੀਆਂ ਦੀ ਕੁੱਲ ਗਿਣਤੀ 142

ਪੰਜਾਬ ਪੁਲਿਸ ਨੇ 1998 ਬੈਚ ਦੇ ਤਿੰਨ ਆਈਪੀਐਸ ਅਫ਼ਸਰ ਨੀਲਾਭ ਕਿਸ਼ੋਰ, ਸ਼ਿਵ ਕੁਮਾਰ ਵਰਮਾ ਅਤੇ ਜਸਕਰਨ ਸਿੰਘ ਨੂੰ ਤਰੱਕੀ ਦੇ ਕੇ ਏਡੀਜੀਪੀ ਦੇ ਅਹੁਦੇ 'ਤੇ ਨਿਯੁਕਤ ਕੀਤਾ ਹੈ। ਜਿਸ ਤੋਂ ਬਾਅਦ ਹੁਣ ਪੰਜਾਬ ਕੋਲ 17 ਡੀਜੀਪੀ, 28 ਏਡੀਜੀਪੀ, ਸਿਰਫ਼ 10 ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਅਤੇ 20 ਡੀਆਈਜੀ ਅਧਿਕਾਰੀ ਹਨ। ਇਸ ਦੇ ਨਾਲ ਹੀ ਆਈਪੀਐਸ ਅਧਿਕਾਰੀਆਂ ਦੀ ਕੁੱਲ ਗਿਣਤੀ 142 ਹੈ।

ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜਾਂਚ ਕਰ ਰਹੇ ਹਨ ਜਸਕਰਨ ਸਿੰਘ

ਜਸਕਰਨ ਸਿੰਘ ਜਿਨ੍ਹਾਂ ਨੂੰ ਤਰੱਕੀ ਦਿੱਤੀ ਗਈ ਹੈ ਉਹ ਸਿੱਧੂ ਮੂਸੇਵਾਲਾ ਕੇਸ ਦੀ ਜਾਂਚ ਕਰ ਰਹੀ ਪੰਜ ਮੈਂਬਰੀ ਜਾਂਚ ਕਮੇਟੀ ਦੇ ਚੇਅਰਮੈਨ ਹਨ। ਜਦੋਂ ਕਿ ਨੀਲਭ ਕਿਸ਼ੋਰ ਦੋ ਬਰਖ਼ਾਸਤ ਪੁਲਿਸ ਅਧਿਕਾਰੀਆਂ ਰਾਜ ਜੀਤ ਸਿੰਘ ਅਤੇ ਇੰਦਰਜੀਤ ਸਿੰਘ ਦੇ ਨਸ਼ਿਆਂ ਦੇ ਮਾਮਲਿਆਂ ਦੀ ਜਾਂਚ ਕਰ ਰਹੇ ਹਨ। ਜਦੋਂ ਕਿ ਨਵੰਬਰ ਮਹੀਨੇ ਵਿੱਚ ਹੀ ਸ਼ਿਵ ਵਰਮਾ ਨੂੰ ਆਈਜੀਪੀ ਸੁਰੱਖਿਆ ਪੰਜਾਬ ਤੋਂ ਬਦਲ ਕੇ ਏਡੀਜੀਪੀ ਅੰਦਰੂਨੀ ਸੁਰੱਖਿਆ ਦਾ ਚਾਰਜ ਦਿੱਤਾ ਗਿਆ ਸੀ।

Recent News