menu-icon
Punjabi Story Line
  • Home
  • News
  • Punjab
  • ਨਸ਼ਿਆਂ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਦਾ ਵੱਡਾ ਬਿਆਨ - ਪਾਕਿਸਤਾਨ ਸਿੱਧੀ ਲੜਾਈ ਨਹੀਂ ਲੜ ਸਕਦਾ, ਤਾਂ ਹੀ ਭੇਜ ਰਿਹਾ ਨਸ਼ੇ 

ਨਸ਼ਿਆਂ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਦਾ ਵੱਡਾ ਬਿਆਨ - ਪਾਕਿਸਤਾਨ ਸਿੱਧੀ ਲੜਾਈ ਨਹੀਂ ਲੜ ਸਕਦਾ, ਤਾਂ ਹੀ ਭੇਜ ਰਿਹਾ ਨਸ਼ੇ 

ਇੱਕ ਪਾਸੇ ਜਿੱਥੇ ਪੰਜਾਬ ਦੇ ਸਾਬਕਾ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਨਾਲ ਅਕਸਰ ਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੇਚਾ ਪਿਆ ਰਹਿੰਦਾ ਸੀ ਤੇ ਹੁਣ ਜਦੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮਾਨ ਸਰਕਾਰ ਦੀ ਤਾਰੀਫ ਕੀਤੀ ਹੈ ਤਾਂ ਇਸ ਬਿਆਨਬਾਜ਼ੀ ਨਾਲ ਵੀ ਸਿਆਸੀ ਮਾਹੌਲ ਰੰਗ ਬਦਲ ਸਕਦਾ ਹੈ।

Date Updated Last Updated : 24 January 2025, 05:25 PM IST
Share:

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸੂਬੇ ਅੰਦਰ ਨਸ਼ਿਆਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਸਾਡੇ ਨਾਲ ਸਿੱਧਾ ਲੜ ਨਹੀਂ ਸਕਦਾ, ਇਸ ਲਈ ਨਸ਼ਿਆਂ ਦਾ ਰਸਤਾ ਲੱਭਿਆ ਹੈ। ਸਾਡੇ ਨੌਜਵਾਨਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇੱਥੇ ਬਗਾਵਤ ਦਾ ਮਾਹੌਲ ਬਣਾਇਆ ਜਾ ਸਕੇ। ਇਹ ਗੱਲ ਰਾਜਪਾਲ ਨੇ ਪੰਜਾਬ ਯੂਨੀਵਰਸਿਟੀ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਹੀ। ਇਸ ਪ੍ਰੋਗਰਾਮ ਵਿੱਚ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜਯਾ ਕਿਸ਼ੋਰ ਰਹਾਟਕਰ ਵੀ ਮੌਜੂਦ ਸਨ। 

ਸੂਬੇ ਦੀ ਕਾਨੂੰਨ ਵਿਵਸਥਾ ਦੀ ਪ੍ਰਸ਼ੰਸਾ ਕੀਤੀ 

ਰਾਜਪਾਲ ਨੇ ਕਿਹਾ ਕਿ ਪਹਿਲਾਂ ਵੱਡੇ ਡਰੋਨ ਪਾਕਿਸਤਾਨ ਤੋਂ ਆਉਂਦੇ ਸਨ, ਜਿਨ੍ਹਾਂ ਨੂੰ ਸੁੱਟ ਦਿੱਤਾ ਜਾਂਦਾ ਸੀ। ਪਰ ਹੁਣ ਪਾਕਿਸਤਾਨ ਤੋਂ ਛੋਟੇ ਡਰੋਨ ਭੇਜੇ ਜਾ ਰਹੇ ਹਨ। ਹਾਲਾਂਕਿ, ਐਂਟੀ-ਡਰੋਨ ਸਿਸਟਮ ਲਗਾਏ ਜਾ ਰਹੇ ਹਨ। ਪਿਛਲੀ ਵਾਰ ਗ੍ਰਹਿ ਮੰਤਰੀ ਨੇ ਅੱਠ ਐਂਟੀ-ਡਰੋਨ ਸਿਸਟਮ ਦਿੱਤੇ ਸਨ, ਹੁਣ ਉਨ੍ਹਾਂ ਦੀ ਗਿਣਤੀ ਵਧਾ ਕੇ 26 ਕਰ ਦਿੱਤੀ ਗਈ ਹੈ। ਪਰ ਨਸ਼ਾ ਅਜੇ 100% ਖਤਮ ਨਹੀਂ ਹੋਇਆ ਹੈ। ਰਾਜਪਾਲ ਨੇ ਸੂਬੇ ਦੀ ਕਾਨੂੰਨ ਵਿਵਸਥਾ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਸਜ਼ਾ ਦੀ ਦਰ 80 ਤੋਂ 85 ਪ੍ਰਤੀਸ਼ਤ ਹੈ, ਜਦੋਂ ਕਿ ਰਾਜਸਥਾਨ ਵਿੱਚ ਇਹ ਦਰ ਸਿਰਫ਼ 23 ਤੋਂ 28 ਪ੍ਰਤੀਸ਼ਤ ਹੈ। ਪੰਜਾਬ ਵਿੱਚ ਸਜ਼ਾ ਦੀ ਦਰ ਚੰਗੀ ਹੈ। ਸੂਬੇ ਵਿੱਚ ਫੜੇ ਜਾ ਰਹੇ ਨਸ਼ਿਆਂ ਦੀ ਮਾਤਰਾ ਵੀ ਜ਼ਿਆਦਾ ਹੈ। ਰਾਜਪਾਲ ਨੇ ਕਿਹਾ ਕਿ ਰਾਸ਼ਟਰੀ ਮਹਿਲਾ ਕਮਿਸ਼ਨ ਅਤੇ ਪੰਜਾਬ ਯੂਨੀਵਰਸਿਟੀ ਨੇ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਹੈ। ਨਸ਼ੇ ਦੀ ਲਤ ਕਾਰਨ ਔਰਤਾਂ ਨੂੰ ਸਭ ਤੋਂ ਵੱਧ ਕਸ਼ਟ ਹੁੰਦਾ ਹੈ। ਔਰਤਾਂ ਨਸ਼ੇ ਦੀ ਲਤ ਵਿਰੁੱਧ ਵਧੇਰੇ ਪ੍ਰਭਾਵਸ਼ਾਲੀ ਕੰਮ ਕਰ ਸਕਦੀਆਂ ਹਨ। ਔਰਤਾਂ ਦੇ ਯਤਨਾਂ ਰਾਹੀਂ ਨਸ਼ੇ ਦੀ ਲਤ ਵਿਰੁੱਧ ਸਫਲਤਾ ਦੀ ਸੰਭਾਵਨਾ ਵਧੇਰੇ ਹੈ। ਨਸ਼ਿਆਂ ਕਾਰਨ ਔਰਤਾਂ ਨੂੰ ਸਭ ਤੋਂ ਵੱਧ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਸਰਹੱਦੀ ਇਲਾਕਿਆਂ 'ਚ ਔਰਤਾਂ ਸੰਭਾਲਣਗੀਆਂ ਕਮਾਨ 

 ਇਸ ਮੌਕੇ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜਯਾ ਕਿਸ਼ੋਰ ਰਹਾਟਕਰ ਨੇ ਕਿਹਾ ਕਿ ਪੰਜਾਬ ਸੂਰਵੀਰਾਂ ਅਤੇ ਸੰਤਾਂ ਦੀ ਧਰਤੀ ਹੈ। ਪੰਜਾਬ ਵਿੱਚ ਨੌਜਵਾਨਾਂ ਦਾ ਭਵਿੱਖ ਨਸ਼ੇ ਕਾਰਨ ਬਰਬਾਦ ਹੋ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਹੁਣ ਨਸ਼ੇ ਵਿਰੁੱਧ ਕੁਝ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਪਰਿਵਾਰ ਦੀਆਂ ਔਰਤਾਂ ਨਸ਼ੇ ਦੀ ਲਤ ਕਾਰਨ ਸਭ ਤੋਂ ਵੱਧ ਪੀੜਤ ਹੁੰਦੀਆਂ ਹਨ, ਜੋ ਕਿ ਮਾਨਸਿਕ, ਵਿੱਤੀ ਅਤੇ ਸਰੀਰਕ ਤੌਰ 'ਤੇ ਵੀ ਨੁਕਸਾਨਦੇਹ ਹੈ। ਪੰਜਾਬ ਯੂਨੀਵਰਸਿਟੀ ਦੇ ਸਹਿਯੋਗ ਨਾਲ ਅੱਠ ਜ਼ਿਲ੍ਹਿਆਂ ਵਿੱਚ ਨਸ਼ਾ ਛੁਡਾਊ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਾਂ । ਇਸਨੂੰ ਸਰਹੱਦ ਨਾਲ ਲੱਗਦੇ ਅੱਠ ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤਾ ਗਿਆ ਹੈ। ਇਸਤੋਂ ਬਾਅਦ ਹੋਰ ਜ਼ਿਲ੍ਹਿਆਂ ਵਿੱਚ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। 

 

Recent News