ਪੰਜਾਬ ਨਿਊਜ। ਪੰਜਾਬ 'ਚ ਮਿਡ-ਡੇ-ਮੀਲ ਦਾ ਡਾਟਾ ਅਪਡੇਟ ਨਾ ਕਰਨ ਵਾਲੇ ਸਕੂਲ ਮੁਖੀਆਂ ਨੂੰ ਹੁਣ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਬੰਧੀ ਸਿੱਖਿਆ ਵਿਭਾਗ ਸਖ਼ਤ ਹੋ ਗਿਆ ਹੈ। ਮਿਡ-ਡੇ-ਮੀਲ ਦੇ ਡੇਟਾ ਨੂੰ ਅਪਡੇਟ ਕਰਨ ਲਈ, ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਨੂੰ ਨੰਬਰਾਂ ਬਾਰੇ ਰੋਜ਼ਾਨਾ ਐਸ.ਐਮ.ਐਸ. ਕਰਵਾਇਆ ਜਾਂਦਾ ਹੈ।
ਪਰ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕਈ ਸਕੂਲ ਰੋਜ਼ਾਨਾ ਅਜਿਹਾ ਨਹੀਂ ਕਰਦੇ, ਜਿਸ ਨੂੰ ਹੁਣ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਵਿਭਾਗ ਨੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਸਾਰੇ ਸਕੂਲਾਂ ਨੂੰ ਰੋਜ਼ਾਨਾ ਐਸਐਮਐਸ ਭੇਜ ਕੇ ਮੋਬਾਈਲ ਐਪ ਵਿੱਚ ਮਿਡ-ਡੇ-ਮੀਲ ਦਾ ਡਾਟਾ ਭਰਨਾ ਯਕੀਨੀ ਬਣਾਉਣ ਤਾਂ ਜੋ ਕੇਂਦਰੀ ਸਿੱਖਿਆ ਮੰਤਰਾਲੇ ਦੇ ਪੋਰਟਲ 'ਤੇ ਸਮੇਂ ਸਿਰ ਅੱਪਲੋਡ ਕੀਤਾ ਜਾ ਸਕੇ।