Punjab Trains Cancelled: ਸ਼ਾਨ-ਏ-ਪੰਜਾਬ ਅਤੇ ਪਠਾਨਕੋਟ-ਨਵੀਂ ਦਿੱਲੀ ਐਕਸਪ੍ਰੈਸ ਸਮੇਤ 26 ਟਰੇਨਾਂ ਇਸ ਮਹੀਨੇ ਹੋਣਗੀਆਂ ਰੱਦ, ਵੇਖੋ ਸੂਚੀ

Punjab Trains Cancelled ਜੇਕਰ ਤੁਸੀਂ ਕਿਤੇ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੀ ਯਾਤਰਾ ਪ੍ਰਭਾਵਿਤ ਹੋ ਸਕਦੀ ਹੈ। ਪੰਜਾਬ 'ਚ ਇਸ ਮਹੀਨੇ 26 ਟਰੇਨਾਂ ਰੱਦ ਹੋਣਗੀਆਂ। 22 ਟਰੇਨਾਂ ਦੇ ਰੂਟ ਬਦਲ ਦਿੱਤੇ ਗਏ ਹਨ। ਉਸਾਰੀ ਦੇ ਕੰਮ ਕਾਰਨ ਰੇਲਵੇ ਪਟੜੀਆਂ 'ਤੇ ਵਿਘਨ ਪਿਆ ਹੈ, ਜਿਸ ਕਾਰਨ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਨ੍ਹਾਂ ਟਰੇਨਾਂ ਵਿੱਚ ਸ਼ਾਨ-ਏ-ਪੰਜਾਬ ਅਤੇ ਪਠਾਨਕੋਟ-ਨਵੀਂ ਦਿੱਲੀ ਐਕਸਪ੍ਰੈਸ ਵੀ ਸ਼ਾਮਲ ਹੈ।

Share:

Punjab Trains Cancelled: ਰੇਲਵੇ ਦੇ ਵੱਖ-ਵੱਖ ਡਿਵੀਜ਼ਨਾਂ 'ਚ ਨਿਰਮਾਣ ਕਾਰਜਾਂ ਕਾਰਨ ਲੰਬੀ ਦੂਰੀ ਦੀਆਂ ਟਰੇਨਾਂ ਨੂੰ ਡਾਇਵਰਟ ਕੀਤਾ ਜਾ ਰਿਹਾ ਹੈ। ਇਸ ਕਾਰਨ ਉਹ ਆਪਣੇ ਨਿਰਧਾਰਤ ਸਮੇਂ ਤੋਂ ਘੰਟੇ ਦੇਰੀ ਨਾਲ ਪਹੁੰਚ ਰਹੀ ਸੀ। ਹੁਣ ਮੁਸੀਬਤ ਵਧਣ ਵਾਲੀ ਹੈ। ਰੇਲਵੇ ਨੇ ਵੱਖ-ਵੱਖ ਤਰੀਕਾਂ ਦੌਰਾਨ 26 ਟਰੇਨਾਂ ਰੱਦ ਕੀਤੀਆਂ ਹਨ।

22 ਟ੍ਰੇਨਾਂ ਦਾ ਰੂਟ ਕੀਤੇ ਡਾਇਵਰਟ 

ਰੇਲਵੇ ਨੇ ਇਹ ਫੈਸਲਾ ਸਾਹਨੇਵਾਲ ਨੇੜੇ ਨਿਰਮਾਣ ਕਾਰਜਾਂ ਕਾਰਨ ਟਰੈਕ ਜਾਮ ਹੋਣ ਕਾਰਨ ਲਿਆ ਹੈ। ਇਨ੍ਹਾਂ ਵਿੱਚ ਸ਼ਾਨ-ਏ-ਪੰਜਾਬ, ਪਠਾਨਕੋਟ-ਨਵੀਂ ਦਿੱਲੀ, ਚੰਡੀਗੜ੍ਹ ਐਕਸਪ੍ਰੈਸ ਸਮੇਤ ਕਈ ਅਹਿਮ ਰੇਲ ਗੱਡੀਆਂ ਸ਼ਾਮਲ ਹਨ। ਜਦੋਂ ਕਿ 22 ਟਰੇਨਾਂ ਨੂੰ ਡਾਇਵਰਟ ਕੀਤਾ ਜਾਵੇਗਾ, ਤਿੰਨ ਨੂੰ ਸ਼ਾਰਟ ਟਰਮੀਨੇਟ ਕਰਕੇ ਚਲਾਇਆ ਜਾਵੇਗਾ।

ਜਾਣੋ ਕਦੋਂ-ਕਦੋਂ ਕਿਹੜੀ ਟ੍ਰੇਨ ਰਹੇਗੀ ਰੱਦ 

  • ਚੰਡੀਗੜ੍ਹ-ਅੰਮ੍ਰਿਤਸਰ 12411 24 ਤੋਂ 26 ਅਗਸਤ ਤੱਕ
  • ਅੰਮ੍ਰਿਤਸਰ-ਨੰਗਲ ਡੈਮ 14505 14 ਤੋਂ 26 ਅਗਸਤ ਤੱਕ
  • 16, 23 ਅਗਸਤ ਨੂੰ ਪਠਾਨਕੋਟ-ਦਿੱਲੀ ਜੰਕਸ਼ਨ 22430
  • 15, 22 ਅਗਸਤ ਨੂੰ ਦਿੱਲੀ ਜੰਕਸ਼ਨ-ਪਠਾਨਕੋਟ 22429
  • ਅੰਮ੍ਰਿਤਸਰ-ਜੈਨਗਰ 04652 14, 16, 18, 21, 23, 25 ਅਗਸਤ ਨੂੰ
  • ਜੈਨਗਰ-ਅੰਮ੍ਰਿਤਸਰ 04651 16, 18, 20, 23, 25, 27 ਅਗਸਤ ਨੂੰ
  • ਅੰਮ੍ਰਿਤਸਰ-ਨਿਊ ਜਲਪਾਈਗੁੜੀ 04654 14, 21 ਅਗਸਤ ਨੂੰ
  • ਨਿਊ ਜਲਪਾਈਗੁੜੀ-ਅੰਮ੍ਰਿਤਸਰ 04653 16, 23 ਅਗਸਤ ਨੂੰ
  • ਅੰਮ੍ਰਿਤਸਰ-ਨਵੀਂ ਦਿੱਲੀ 12497 20 ਤੋਂ 26 ਅਗਸਤ, ਨਵੀਂ ਦਿੱਲੀ-ਅੰਮ੍ਰਿਤਸਰ 12498 20 ਤੋਂ 26 ਅਗਸਤ ਤੱਕ।
  • 24 ਤੋਂ 27 ਅਗਸਤ ਤੱਕ ਅੰਮ੍ਰਿਤਸਰ ਚੰਡੀਗੜ੍ਹ 12242, 23 ਤੋਂ 26 ਅਗਸਤ ਤੱਕ ਚੰਡੀਗੜ੍ਹ ਅੰਮ੍ਰਿਤਸਰ 12241
  • 24 ਤੋਂ 26 ਅਗਸਤ ਤੱਕ ਅੰਮ੍ਰਿਤਸਰ ਚੰਡੀਗੜ੍ਹ 12412, ਨੰਗਲ ਡੈਮ ਅੰਮ੍ਰਿਤਸਰ 14506 14 ਤੋਂ 26 ਅਗਸਤ,
  • ਕਾਲਕਾ-ਸ਼੍ਰੀ ਮਾਤਾ ਵੈਸ਼ਨੋ ਦੇਵੀ 14503 23 ਅਗਸਤ ਨੂੰ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਾਲਕਾ 14504 24 ਅਗਸਤ, ਜਲੰਧਰ ਸਿਟੀ ਅੰਬਾਲਾ ਕੈਂਟ 04690 ਅਤੇ 04689 24 ਤੋਂ 26 ਅਗਸਤ ਨੂੰ।

ਇਹ ਵੀ ਪੜ੍ਹੋ

Tags :