Pathankot: NRI ਸੰਮੇਲਨ ਵਿੱਚ ਉੱਠਿਆ ਅੰਮ੍ਰਿਤਸਰ ਤੋਂ ਕੈਨੇਡਾ DIRECT ਫਲਾਈਟ ਦਾ ਮੁੱਦਾ, ਸੀਐੱਮ ਮਾਨ ਨੇ ਜਿਲ੍ਹੇ ਵਾਈਜ ਸੁਣੀਆਂ ਸਮੱਸਿਆਵਾਂ   

Pathankot ਦੇ ਨੀਮ ਪਹਾੜੀ ਖੇਤਰ ਵਿੱਚ ਨੀਮ ਪਹਾੜੀ ਧਾਰਕਾਲਾਂ ਵਿੱਚ ਐੱਨਆਰਆਈ ਸੰਮੇਲਨ ਹੋਇਆ। ਜਿਸ ਵਿੱਚ ਸੀਐੱਮ ਜਿਲ੍ਹਾ ਵਾਈਜ ਐੱਨਆਰਈਜ ਦੀਆਂ ਸਮੱਸਿਆਂ ਸੁਣੀਆਂ। ਸੀਐੱਮ ਦਾ ਸੁਪਨਾ ਹੈ ਕਿ ਇਸ ਖੇਦਰ ਵਿੱਚ ਕਾਰੋਬਾਰ ਨੂੰ ਵਧਾਇਆ ਜਾਵੇ।   

Share:

ਪਠਾਨਕੋਟ। ਜਿਲ੍ਹੇ ਦਾ ਨੀਮ ਪਹਾੜੀ ਖੇਤਰ ਜਿਹੜਾ ਕਿ ਇੱਕ ਟੂਰਿਸਟ ਹਬ ਹੈ। ਮਿੰਨੀ ਗੋਆ ਬਣਨ ਤੋਂ ਪਹਿਲਾਂ ਹੀ ਇਹ ਖੇਤਰ ਬਹੁਤ ਹੀ ਖੂਬਸੂਰਤ ਹੋ ਗਿਆ। ਇੱਕ ਟੂਰਿਸਟ ਹਬ (tourist hub) ਹੋਣ ਦੇ ਨਾਤੇ ਸੀਐੱਮ ਸਾਰੇ ਐੱਨਆਰਆਈਜ ਨੂੰ ਇਸ ਖੇਤਰ ਵਿੱਚ ਨਿਵੇਸ਼ ਲਈ ਉਤਸ਼ਾਹਿਤ ਕਰਨਗੇ। ਇਸਦੇ ਤਹਿਤ ਹੀ ਇੱਥੇ ਐੱਨਆਰਆਈ ਸੰਮੇਲਨ ਹੋਇਆ ਜਿਸ ਵਿੱਚ ਸੀਐੱਮ ਨੇ ਜਿਲ੍ਹਾ ਵਾਈਜ ਐੱਨਆਰਆਈ ਦੀਆਂ ਸਮੱਸਿਆਵਾਂ ਸੁਣੀਆਂ। 

 ਇਸ ਸੰਮੇਲਨ ਵਿੱਚ ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ ਸਮੇਤ ਵੱਖ-ਵੱਖ ਸ਼ਹਿਰਾਂ ਤੋਂ ਐਨ.ਆਰ.ਆਈਜ਼ ਪੁੱਜੇ ਹੋਏ ਹਨ। ਪ੍ਰਵਾਸੀ ਭਾਰਤੀਆਂ ਦੀਆਂ ਜ਼ਿਲ੍ਹਾ ਪੱਧਰੀ ਸਮੱਸਿਆਵਾਂ ਨੋਟ ਕੀਤੀਆਂ ਜਾ ਰਹੀਆਂ ਹਨ। ਪ੍ਰਵਾਸੀ ਭਾਰਤੀਆਂ ਨੇ ਅੰਮ੍ਰਿਤਸਰ ਤੋਂ ਕੈਨੇਡਾ ਸਿੱਧੀ ਉਡਾਣ ਦਾ ਮੁੱਦਾ ਵੀ ਉਠਾਇਆ। ਪ੍ਰਵਾਸੀ ਭਾਰਤੀਆਂ ਨੇ ਜ਼ਮੀਨ ਜਾਇਦਾਦ, ਪੈਸੇ ਦੇ ਲੈਣ-ਦੇਣ, ਵਿਕਾਸ ਕਾਰਜਾਂ ਵਰਗੇ ਮੁੱਦੇ ਲਿਆਂਦੇ ਹਨ।

 250 ਪ੍ਰਵਾਸੀਆਂ ਭਾਰਤੀਆਂ ਨੂੰ ਦਿੱਤਾ ਗਿਆ ਸੀ ਸੱਦਾ

ਸਮਾਗਮ ਵਿੱਚ ਹਰੇਕ ਜ਼ਿਲ੍ਹੇ ਵਿੱਚੋਂ 250 ਪ੍ਰਵਾਸੀ ਭਾਰਤੀਆਂ ਨੂੰ ਸੱਦਾ ਦਿੱਤਾ ਗਿਆ ਸੀ। ਹਾਲਾਂਕਿ ਹੁਣ ਤੱਕ ਚਾਰ ਜ਼ਿਲ੍ਹਿਆਂ ਤੋਂ 70 ਦੇ ਕਰੀਬ ਪ੍ਰਵਾਸੀ ਭਾਰਤੀ ਸਮਾਗਮ ਵਿੱਚ ਪਹੁੰਚ ਚੁੱਕੇ ਹਨ। ਪ੍ਰੋਗਰਾਮ ਦਾ ਮੁੱਖ ਮੰਤਵ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਸ਼ਿਕਾਇਤਾਂ ਦਾ ਹੱਲ ਕਰਨਾ ਹੈ।
 
ਮਿੰਨੀ ਗੋਆ ਦੀ ਖਾਸੀਅਤ 

ਮਿੰਨੀ ਗੋਆ ਵਿੱਚ, ਸਿਰਫ ਪੰਜਾਬ ਤੋਂ ਹੀ ਨਹੀਂ ਬਲਕਿ ਦੂਜੇ ਰਾਜਾਂ ਤੋਂ ਵੀ ਸੈਲਾਨੀ ਪਾਵਰ ਪੈਰਾਗਲਾਈਡਿੰਗ ਅਤੇ ਜ਼ਿਪ ਲਾਈਨ ਡਰਾਈਵ ਦਾ ਅਨੰਦ ਲੈਣ, ਧਾਰਕਲਾਂ ਦੀਆਂ ਪਹਾੜੀਆਂ ਵਿੱਚ ਸਾਹਸ ਦਾ ਅਨੰਦ ਲੈਣ, ਰਣਜੀਤ ਸਾਗਰ ਝੀਲ ਵਿੱਚ ਕਿਸ਼ਤੀ, ਬਾਈਕ ਸਵਾਰੀ ਕਰਨ ਲਈ ਆਉਂਦੇ ਹਨ।

ਇਹ ਵੀ ਪੜ੍ਹੋ