menu-icon
Punjabi Story Line
  • Home
  • News
  • Punjab
  • ਪੜ੍ਹਾਈ ਕਰਨ ਪੰਜਾਬ ਤੋਂ ਕੈਨੇਡਾ ਗਏ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਪੜ੍ਹਾਈ ਕਰਨ ਪੰਜਾਬ ਤੋਂ ਕੈਨੇਡਾ ਗਏ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਪੁਲਿਸ ਨੇ ਦੱਸਿਆ ਕਿ ਹਾਦਸਾ ਕੈਲੇਡਨ-ਬਰੈਂਪਟਨ ਦੇ ਬਾਰਡਰ ’ਤੇ ਬੁੱਧਵਾਰ ਨੂੰ ਸਵੇਰੇ ਤਕਰੀਬਨ 7:30 ਵਜੇ ਵਾਪਰਿਆ ਜਦੋਂ ਇਕ ਐਕਿਊਰਾ ਕਾਰ ਅਤੇ ਇਕ ਜੀਪ ਦੀ ਟੱਕਰ ਹੋ ਗਈ।

Date Updated Last Updated : 23 December 2023, 10:08 AM IST
Share:

ਕੈਨੇਡਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬੀਤੇ ਦਿਨੀਂ ਕੈਨੇਡਾ ਦੇ ਬਰੈਂਪਟਨ ਦੇ ਨਾਲ ਲਗਦੇ ਸ਼ਹਿਰ ਕੈਲੇਡਨ ਚ ਬੁੱਧਵਾਰ ਨੂੰ ਸਵੇਰੇ ਵਾਪਰੇ ਇਕ ਸੜਕ ਹਾਦਸੇ ਦੌਰਾਨ 22 ਸਾਲ ਦੇ ਇਕ ਪੰਜਾਬੀ ਨੌਜਵਾਨ ਦਿਲਪ੍ਰੀਤ ਸਿੰਘ ਸਿੱਧੂ ਦੀ ਮੌਤ ਹੋ ਗਈ ਹੈ। ਦਿਲਪ੍ਰੀਤ ਸਿੱਧੂ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਹੈ ਕਿ ਉਹ ਪ੍ਰੀਖਿਆ ਦੇਣ ਦੇ ਲਈ ਟੋਰਾਂਟੋ ਜਾ ਰਿਹਾ ਸੀ ਜਦੋਂ ਇਹ ਹਾਦਸਾ ਵਾਪਰ ਗਿਆ।

 

ਸਟੱਡੀ ਵੀਜਾ ਤੇ ਗਿਆ ਸੀ ਕੈਨੇਡਾ

ਪੁਲਿਸ ਨੇ ਦੱਸਿਆ ਕਿ ਹਾਦਸਾ ਕੈਲੇਡਨ-ਬਰੈਂਪਟਨ ਦੇ ਬਾਰਡਰ ਤੇ ਬੁੱਧਵਾਰ ਨੂੰ ਸਵੇਰੇ ਤਕਰੀਬਨ 7:30 ਵਜੇ ਵਾਪਰਿਆ ਜਦੋਂ ਇਕ ਐਕਿਊਰਾ ਕਾਰ ਅਤੇ ਇਕ ਜੀਪ ਦੀ ਟੱਕਰ ਹੋ ਗਈ। ਜੀਪ ਦੇ ਡਰਾਈਵਰ ਨੂੰ ਮੌਕੇ ਤੇ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਦਿਲਪ੍ਰੀਤ ਸਿੰਘ ਸਿੱਧੂ ਵਜੋਂ ਹੋਈ ਹੈ। ਦਿਲਪ੍ਰੀਤ ਸਿੰਘ ਸਿੱਧੂ ਸਟੱਡੀ ਵੀਜਾ ਤੇ ਪੰਜਾਬ ਤੋਂ ਕੈਨੇਡਾ ਗਿਆ ਸੀ।

Recent News