menu-icon
Punjabi Story Line
  • Home
  • News
  • Punjab
  • ਪੰਜਾਬ-ਚੰਡੀਗੜ੍ਹ 'ਚ ਬਾਰਿਸ਼ ਦਾ ਕਹਿਰ: 4 ਦਿਨ ਹੋਰ ਤੂਫਾਨ, 10 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ

ਪੰਜਾਬ-ਚੰਡੀਗੜ੍ਹ 'ਚ ਬਾਰਿਸ਼ ਦਾ ਕਹਿਰ: 4 ਦਿਨ ਹੋਰ ਤੂਫਾਨ, 10 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ

ਇਸ ਲਗਾਤਾਰ ਬਾਰਿਸ਼ ਦੇ ਸਿੱਟੇ ਵਜੋਂ, ਤਾਪਮਾਨ ਵਿੱਚ 4.8 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ, ਜੋ ਆਮ ਤਾਪਮਾਨ ਦੇ ਮੁਕਾਬਲੇ 7.6 ਡਿਗਰੀ ਹੇਠਾਂ ਜਾ ਪਹੁੰਚਾ ਹੈ। ਇਸ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਮੌਸਮ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਮੌਸਮ ਵਿੱਚ 6 ਜੂਨ ਤੱਕ ਉਤਰਾਅ-ਚੜ੍ਹਾਅ ਜਾਰੀ ਰਹੇਗਾ। ਉਨ੍ਹਾਂ ਅਨੁਸਾਰ ਅਗਲੇ ਇੱਕ ਹਫਤੇ ਦੇ ਅੰਦਰ-ਅੰਦਰ ਤਾਪਮਾਨ ਫਿਰ ਤੋਂ 6 ਤੋਂ 8 ਡਿਗਰੀ ਤੱਕ ਵੱਧ ਸਕਦਾ ਹੈ, ਜਿਸ ਨਾਲ ਗਰਮੀ ਦੀ ਤੀਬਰਤਾ ਮੁੜ ਵਧੇਗੀ।

Date Updated Last Updated : 01 June 2026, 10:46 AM IST
Share:

ਪੰਜਾਬ ਅਤੇ ਚੰਡੀਗੜ੍ਹ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨੇ ਗਰਮੀ ਤੋਂ ਆਮ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਤਾਜ਼ਾ ਅਨੁਸਾਰ, ਆਉਣ ਵਾਲੇ 4 ਜੂਨ ਤੱਕ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਗਰਜ-ਚਮਕ ਨਾਲ ਮੀਂਹ, ਤੇਜ਼ ਝੱਖੜ ਹਵਾਵਾਂ ਅਤੇ ਬਿਜਲੀ ਡਿੱਗਣ ਦੀ ਭਾਰੀ ਸੰਭਾਵਨਾ ਹੈ। ਅੱਜ ਦੇ ਦਿਨ ਕੁੱਲ 10 ਜ਼ਿਲ੍ਹਿਆਂ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਇਸ ਲਗਾਤਾਰ ਬਾਰਿਸ਼ ਦੇ ਸਿੱਟੇ ਵਜੋਂ, ਤਾਪਮਾਨ ਵਿੱਚ 4.8 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ, ਜੋ ਆਮ ਤਾਪਮਾਨ ਦੇ ਮੁਕਾਬਲੇ 7.6 ਡਿਗਰੀ ਹੇਠਾਂ ਜਾ ਪਹੁੰਚਾ ਹੈ। ਇਸ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਮੌਸਮ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਮੌਸਮ ਵਿੱਚ 6 ਜੂਨ ਤੱਕ ਉਤਰਾਅ-ਚੜ੍ਹਾਅ ਜਾਰੀ ਰਹੇਗਾ। ਉਨ੍ਹਾਂ ਅਨੁਸਾਰ ਅਗਲੇ ਇੱਕ ਹਫਤੇ ਦੇ ਅੰਦਰ-ਅੰਦਰ ਤਾਪਮਾਨ ਫਿਰ ਤੋਂ 6 ਤੋਂ 8 ਡਿਗਰੀ ਤੱਕ ਵੱਧ ਸਕਦਾ ਹੈ, ਜਿਸ ਨਾਲ ਗਰਮੀ ਦੀ ਤੀਬਰਤਾ ਮੁੜ ਵਧੇਗੀ।
ਪਰ ਇਸ ਬਾਰਿਸ਼ ਦੇ ਨਾਲ-ਨਾਲ ਇੱਕ ਵੱਡੀ ਚਿੰਤਾ ਪੰਜਾਬ ਲਈ ਕਮਜ਼ੋਰ ਮਾਨਸੂਨ ਦੀ ਆਸ਼ੰਕਾ ਨੇ ਖੜ੍ਹੀ ਕਰ ਦਿੱਤੀ ਹੈ। ਭਾਰਤੀ ਮੌਸਮ ਵਿਭਾਗ (IMD) ਦੀ ਭਵਿੱਖਬਾਣੀ ਅਨੁਸਾਰ, ਇਸ ਸਾਲ ਪੰਜਾਬ ਵਿੱਚ ਆਮ ਨਾਲੋਂ ਕਾਫੀ ਘੱਟ ਮਾਤਰਾ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਅਜਿਹੀ ਸਥਿਤੀ ਵਿੱਚ, ਝੋਨੇ ਦੀ ਕਾਸ਼ਤ ਦੌਰਾਨ ਸਿੰਚਾਈ ਲਈ ਜ਼ਮੀਨੀ ਪਾਣੀ 'ਤੇ ਨਿਰਭਰਤਾ ਬਹੁਤ ਜ਼ਿਆਦਾ ਵਧ ਜਾਵੇਗੀ। ਇਸ ਦਾ ਸਿੱਧਾ ਅਸਰ ਬਿਜਲੀ ਦੀ ਮੰਗ 'ਤੇ ਪਵੇਗਾ, ਜੋ ਕਿ ਰਿਕਾਰਡ 18 ਹਜ਼ਾਰ ਮੈਗਾਵਾਟ ਤੱਕ ਪਹੁੰਚਣ ਦਾ ਅਨੁਮਾਨ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਘੱਟ ਬਾਰਿਸ਼ ਅਤੇ ਐਕਟਿਵ ਐਲ ਨੀਨੋ ਦੀ ਸਥਿਤੀ ਕਾਰਨ ਖੇਤਰ ਵਿੱਚ ਜ਼ਮੀਨੀ ਪਾਣੀ ਦਾ ਸੰਕਟ ਹੋਰ ਵੀ ਡੂੰਘਾ ਹੋ ਸਕਦਾ ਹੈ। ਇਸ ਗੰਭੀਰ ਚੁਣੌਤੀ ਨਾਲ ਨਜਿੱਠਣ ਲਈ ਸੂਬਾ ਸਰਕਾਰ ਡੀਐਸਆਰ (ਡਾਇਰੈਕਟ ਸੀਡ ਰਾਈਸ) ਤਕਨੀਕ ਨੂੰ ਵਿਸ਼ੇਸ਼ ਤੌਰ 'ਤੇ ਉਤਸ਼ਾਹਿਤ ਕਰ ਰਹੀ ਹੈ। ਇਸ ਨਵੀਨ ਤਕਨੀਕ ਰਾਹੀਂ ਪਾਣੀ, ਬਿਜਲੀ ਅਤੇ ਲੇਬਰ (ਮਜ਼ਦੂਰੀ) ਦੀ ਖਾਸੀ ਬਚਤ ਹੋਣ ਦੀ ਸੰਭਾਵਨਾ ਹੈ।
ਹੀਟਵੇਵ ਤੋਂ ਮਿਲੀ ਰਾਹਤ ਅਤੇ 10 ਜ਼ਿਲ੍ਹਿਆਂ ਦਾ ਸਥਿਤੀ ਵੇਰਵਾ
ਮਾਨਸੂਨ ਖੁਦ ਹੌਲੀ-ਹੌਲੀ ਆਪਣੀ ਦਿਸ਼ਾ ਵੱਲ ਵਧ ਰਿਹਾ ਹੈ। ਅਗਲੇ 3-4 ਦਿਨਾਂ ਦੌਰਾਨ ਇਸ ਦੇ ਕੇਰਲ, ਤਮਿਲਨਾਡੂ, ਲਕਸ਼ਦੀਪ ਅਤੇ ਬੰਗਾਲ ਦੀ ਖਾੜੀ ਦੇ ਕੁਝ ਹੋਰ ਹਿੱਸਿਆਂ ਤੱਕ ਪਹੁੰਚਣ ਦਾ ਅਨੁਮਾਨ ਹੈ। ਇਸੇ ਦੌਰਾਨ, ਉੱਤਰ ਪ੍ਰਦੇਸ਼ ਦੇ ਆਸ-ਪਾਸ ਇੱਕ ਪੱਛਮੀ ਵਿਘਨ ਸਰਗਰਮ ਹੈ, ਜਿਸ ਦੇ ਪ੍ਰਭਾਵ ਨਾਲ ਉੱਤਰ ਭਾਰਤ ਦੇ ਵੱਡੇ ਇਲਾਕਿਆਂ ਵਿੱਚ ਬੱਦਲ ਛਾ ਸਕਦੇ ਹਨ। ਇਸ ਦਾ ਅਸਰ ਸਿੱਧੇ ਤੌਰ 'ਤੇ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਅਗਲੇ ਕਈ ਦਿਨਾਂ ਤੱਕ ਮੌਸਮ ਠੰਡਾ ਬਣਿਆ ਰਹੇਗਾ ਅਤੇ ਹੀਟਵੇਵ (ਲੂ) ਤੋਂ ਰਾਹਤ ਮਿਲਦੀ ਰਹੇਗੀ।
ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਮੁਤਾਬਕ, ਅੱਜ ਦੇ ਦਿਨ ਹੇਠਾਂ ਦਿੱਤੇ ਜ਼ਿਲ੍ਹਿਆਂ ਵਿੱਚ ਗਰਜ-ਚਮਕ, ਬਾਰਿਸ਼, ਤੇਜ਼ ਹਵਾਵਾਂ ਅਤੇ ਬਿਜਲੀ ਡਿੱਗਣ ਦਾ ਖਤਰਾ ਹੈ: ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ਼੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ। ਇਸ ਤੋਂ ਇਲਾਵਾ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨਤਾਰਨ ਸਮੇਤ ਆਸਪਾਸ ਦੇ ਖੇਤਰਾਂ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਜਤਾਈ ਗਈ ਹੈ।
4 ਜੂਨ ਤੋਂ ਬਾਅਦ ਤਾਪਮਾਨ ਵਿੱਚ ਦੁਬਾਰਾ ਵਾਧੇ ਦੀ ਸੰਭਾਵਨਾ
ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਸੁਰੇਂਦਰ ਪਾਲ ਨੇ ਦੱਸਿਆ ਕਿ 6 ਜੂਨ ਤੱਕ ਮੌਸਮ ਵਿੱਚ ਬਦਲਾਅ ਦਾ ਸਿਲਸਿਲਾ ਜਾਰੀ ਰਹੇਗਾ। ਇਸ ਦੌਰਾਨ ਕਈ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਖਾਸ ਕਰਕੇ 4 ਜੂਨ ਦੇ ਦਿਨ ਬਾਰਿਸ਼ ਦੀਆਂ ਗਤੀਵਿਧੀਆਂ ਮੁਕਾਬਲਤਨ ਵਧੇਰੇ ਰਹਿਣ ਦਾ ਅਨੁਮਾਨ ਹੈ। ਹਾਲਾਂਕਿ, ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਗਲੇ 7 ਦਿਨਾਂ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਹੌਲੀ-ਹੌਲੀ 6 ਤੋਂ 8 ਡਿਗਰੀ ਤੱਕ ਵਾਧਾ ਹੋਣ ਦੀ ਪੂਰੀ ਸੰਭਾਵਨਾ ਹੈ, ਜਿਸ ਨੂੰ ਦੇਖਦੇ ਹੋਏ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਗਰਮੀ ਤੋਂ ਬਚਾ ਕੇ ਰਹਿਣ ਦੀ ਲੋੜ ਹੈ।

Tags :

Recent News